16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਨਾਬਾਲਗ ਲੜਕੀ ਨੂੰ ਵਰਗਲਾਉਣ ਵਾਲੇ ਲੜਕੇ ਵਿਰੁੱਧ ਮਾਮਲਾ ਦਰਜ

ਅਜੀਤ ਡੈਸਕ 09-06-2026
ਕੋਟਕਪੂਰਾ, 8 ਜੂਨ (ਮੋਹਰ ਸਿੰਘ ਗਿੱਲ)-ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੂੰ ਇਕ ਪਿੰਡ ਦੀ ਔਰਤ ਨੇ ਬਿਆਨ ਦੇ ਕੇ ਦੱਸਿਆ ਹੈ ਕਿ ਉਸ ਦੀ ਲੜਕੀ ਦੀ ਜਨਮ ਮਿਤੀ 08.06.2010, ਉਮਰ ਕਰੀਬ 16 ਸਾਲ ਹੈ | ਮਿਤੀ 06/07 ਜੂਨ 2026 ਦੀ ਰਾਤ ਨੂੰ ਉਹ ਕਰੀਬ 01:30 ਵਜੇ ਉਠੀ ਅਤੇ ਦੇਖਿਆ ਕਿ ਮੇਰੇ ਨਾਲ ਦੇ ਮੰਜੇ ਉਪਰ ਸੁੱਤੀ ਮੇਰੀ ਲੜਕੀ ਨਹੀਂ ਸੀ | ਜਿਸ ਦੀ ਉਸ ਨੇ ਆਪਣੇ ਪਤੀ ਸਮੇਤ ਭਾਲ ਕੀਤੀ, ਉਹ ਕਿਤੋਂ ਨਹੀਂ ਮਿਲੀ | ਉਪਰੰਤ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਨੂੰ ਪਿੰਡ ਦਾ ਹੀ 22-23 ਸਾਲ ਦਾ ਇਕ ਲੜਕਾ ਵਰਗਲਾ ਕੇ ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ | ਇਸ ਸੰਬੰਧ 'ਚ ਪੁਲਿਸ ਨੇ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ |
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਸ਼ਹੀਦ ਕਾਮਰੇਡ ਅਮੋਲਕ ਸਿੰਘ ਅÏਲਖ ਅਤੇ ਸਾਥੀਆਂ ਦੀ 35ਵੀਂ ਬਰਸੀ ਮੌਕੇ ਲਾਲ ਝੰਡਾ ਲਹਿਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।