03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

4.40 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਦੋ ਗਿ੍ਫ਼ਤਾਰ

ਅਜੀਤ ਡੈਸਕ 11-06-2026
ਕੋਟਕਪੂਰਾ, 10 ਜੂਨ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਸੁਰਿੰਦਰਜੀਤ ਸਿੰਘ ਆਪਣੀ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ 'ਚ ਪਿੰਡ ਸੰਧਵਾਂ ਕਰਾਸ ਕਰਕੇ ਪਿੰਡ ਜਲਾਲੇਆਣਾ ਨੂੰ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਪੁਲ਼ ਸੂਆ ਬਾਹੱਦ ਰਕਬਾ ਪਿੰਡ ਸੰਧਵਾਂ ਪੁੱਜੀ ਤਾਂ ਸੂਏ ਦੇ ਖੱਬੇ ਹੱਥ ਖੇਤਾਂ ਵੱਲ ਨੂੰ ਜਾਂਦੀ ਕੱਚੀ ਪਹੀ 'ਤੇ ਲੱਗੇ ਬੋਹੜ ਦੇ ਦਰੱਖ਼ਤ ਹੇਠ ਸੜਕ ਵੱਲ ਨੂੰ ਪਿੱਠ ਕਰ ਕੇ ਘਾਹ 'ਤੇ ਬੈਠੇ ਦੋ ਮੋਨੇ ਨੌਜਵਾਨ ਕਿਸੇ ਚੀਜ ਦੀ ਫ਼ਰੋਲਾ ਫ਼ਰਾਲੀ ਕਰ ਰਹੇ ਸਨ, ਜਿੰਨਾਂ ਨੂੰ ਸ਼ੱਕ ਦੇ ਆਧਾਰ 'ਤੇ ਚੈਕ ਕਰਨ ਲਈ ਜਦ ਗੱਡੀ ਰੁਕਵਾਈ ਤਾਂ ਪੁਲਿਸ ਦੀ ਸਰਕਾਰੀ ਗੱਡੀ ਰੁਕਦੀ ਦੇਖ ਕੇ ਦੋਵੇਂ ਨੌਜਵਾਨ ਘਬਰਾ ਗਏ ਅਤੇ ਇਕਦਮ ਕੋਈ ਚੀਜ ਵਗਾਹ ਕੇ ਸੂਏ ਵੱਲ ਨੂੰ ਸੁੱਟ ਕੇ ਖਿਸਕਣ ਲੱਗੇ, ਜੋ ਕੋਲ ਹੀ ਘਾਹ 'ਤੇ ਡਿੱਗ ਪਈ | ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਇਨ੍ਹਾਂ ਨੇ ਆਪਣੀ ਪਹਿਚਾਣ ਅਜੈ ਸਿੰਘ ਵਾਸੀ ਪ੍ਰੇਮ ਨਗਰ ਕੋਟਕਪੂਰਾ ਅਤੇ ਸੁਖਜੀਤ ਸਿੰਘ ਉਰਫ਼ ਅਰਸ਼ ਵਾਸੀ ਭਿੰਡਰ ਕਲਾਂ ਰੋਡ, ਪਿੰਡ ਕਪੂਰੇ, ਜ਼ਿਲ੍ਹਾ ਮੋਗਾ ਵਜੋਂ ਕਰਵਾਈ | ਪੁਲਿਸ ਨੇ ਇਨ੍ਹਾਂ ਨੂੰ 4.40 ਗਰਾਮ ਹੈਰੋਇਨ ਸਮੇਤ ਕਾਬੂ ਕਰਕੇ ਇਨ੍ਹਾਂ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਟਰਾਂਸਪੋਰਟ ਮੁਲਾਜ਼ਮਾਂ ਵਲੋਂ ਚੱਕਾ ਜਾਮ, ਪੰਜਾਬ ਸਰਕਾਰ ਖ਼ਿਲਾਫ਼ ਲਗਾਇਆ ਰੋਸ ਧਰਨਾ ਅਗਲੀ ਖ਼ਬਰ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਦਸਤਾਰ ਸਿਖਲਾਈ ਕੈਂਪ 12 ਤੋਂ 21 ਜੂਨ ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।