ਸ੍ਰੀ ਮੁਕਤਸਰ ਸਾਹਿਬ, 10 ਜੂਨ (ਰਣਜੀਤ ਸਿੰਘ ਢਿੱਲੋਂ)-ਸੜਕੀ ਹਾਦਸਿਆਂ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਚਲਾ ਰਹੀ ਮੁਕਤੀਸਰ ਵੈੱਲਫ਼ੇਅਰ ਕਲੱਬ (ਰਜਿ.) ਨੈਸ਼ਨਲ ਐਵਾਰਡੀ ਸੰਸਥਾ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਬਠਿੰਡਾ ਰੋਡ ਸਥਿਤ ਚੌਂਕ ਵਿਖੇ ਵੱਖ-ਵੱਖ ਵਾਹਨ ਚਾਲਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਸੰਬੰਧੀ ਕਿਤਾਬਾਂ ਵੰਡੀਆਂ | ਇਸ ਦੌਰਾਨ ਪੰਜਾਬ ਪੁਲਿਸ ਤੋਂ ਏ.ਐੱਸ.ਆਈ. ਸਵਰਨ ਸਿੰਘ ਅਤੇ ਮੁਕਤੀਸਰ ਵੈੱਲਫ਼ੇਅਰ ਕਲੱਬ ਦੇ ਪ੍ਰਧਾਨ ਤੇ ਪੰਜਾਬ ਰਾਜ ਸੜਕ ਸੁਰੱਖਿਆ ਸਲਾਹਕਾਰ ਕਮੇਟੀ ਦੇ ਮੈਂਬਰ ਜਸਪ੍ਰੀਤ ਸਿੰਘ ਛਾਬੜਾ, ਟ੍ਰੈਫ਼ਿਕ ਮਾਰਸ਼ਲ ਦੀਪਾਂਸ਼ੂ ਕੁਮਾਰ, ਸੀਨੀਅਰ ਕਾਂਸਟੇਬਲ ਜਤਿੰਦਰ ਪਾਲ ਸਿੰਘ, ਪੰਜਾਬ ਹੋਮਗਾਰਡ ਤੋਂ ਹਰਮੇਸ਼ ਸਿੰਘ, ਪੰਜਾਬ ਹੋਮਗਾਰਡ ਤੋਂ ਇਕਬਾਲ ਸਿੰਘ ਆਦਿ ਹਾਜ਼ਰ ਸਨ | ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਸੜਕੀ ਹਾਦਸਿਆਂ ਨੂੰ ਰੋਕਣ ਲਈ ਸਾਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, | ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਾਹਨ ਚਲਾਉਂਦੇ ਸਮੇਂ ਮੋਬਾਇਲ ਫ਼ੋਨ ਦੀ ਵਰਤੋਂ ਨਾ ਕਰਨ, ਤਿੰਨ ਸਵਾਰੀਆਂ ਵਾਹਨ 'ਤੇ ਨਾ ਬੈਠਣ, ਸੀਟ ਬੈਲਟ ਦਾ ਪ੍ਰਯੋਗ ਕਰਨ, ਹੈਲਮਟ ਦਾ ਪ੍ਰਯੋਗ ਕਰਨ ਅਤੇ ਸੜਕੀ ਨਿਯਮਾਂ ਦੀ ਪਾਲਣਾ ਕਰਕੇ ਪੁਲਿਸ ਦਾ ਸਹਿਯੋਗ ਕਰਨ |