11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਐਨ.ਸੀ.ਸੀ. ਕੈਡਿਟਸ ਦਾ ਸੀ.ਏ.ਟੀ.ਸੀ. 59 ਕੈਂਪ ਵਿਚ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 12-06-2026
ਫ਼ਰੀਦਕੋਟ, 11 ਜੂਨ (ਜਸਵੰਤ ਸਿੰਘ ਪੁਰਬਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ 44 ਐਨ.ਸੀ.ਸੀ. ਕੈਡਿਟਸ ਨੇ ਕਮਾਂਡਿੰਗ ਅਫ਼ਸਰ ਕਰਨਲ ਸੁਨੀਲ ਕੁਮਾਰ ਦੀ ਅਗਵਾਈ ਹੇਠ 5 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਮੋਗਾ ਵਲੋਂ ਐਨ.ਸੀ.ਸੀ. ਅਕੈਡਮੀ ਮਲੋਟ ਵਿਖੇ ਸੀ.ਏ.ਟੀ.ਸੀ.-59 ਕੈਂਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਕੈਂਪ ਦੌਰਾਨ ਏ.ਐਨ.ਓ. ਲੈਫਟੀਨੈਂਟ ਅੰਮਿ੍ਤਪਾਲ ਕੌਰ ਖੋਸਾ ਕੈਂਪ ਐਡਜੁਟੈਂਟ ਅਤੇ ਸੀ.ਟੀ.ਓ. ਵੀਰਪਾਲ ਕੌਰ ਦੀ ਨਿਗਰਾਨੀ ਹੇਠ ਬ੍ਰਾਵੋ ਕੰਪਨੀ ਨੇ ਸੀਨੀਅਰ ਵਿੰਗ ਵਾਲੀਬਾਲ, ਫਾਇਰਿੰਗ ਅਤੇ ਜੂਨੀਅਰ ਵਿੰਗ ਡਿ੍ਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਗਰੁੱਪ ਸੌਂਗ, ਗਰੁੱਪ ਡਾਂਸ ਅਤੇ ਸੋਲੋ ਡਾਂਸ ਮੁਕਾਬਲਿਆਂ ਵਿਚ ਵੀ ਕੰਪਨੀ ਨੇ ੳੁੱਚ ਸਥਾਨ ਪ੍ਰਾਪਤ ਕੀਤੇ | ਬ੍ਰਾਵੋ ਕੰਪਨੀ ਨੇ ਓਵਰਆਲ ਟਰਾਫੀ ਜਿੱਤ ਕੇ ਕੈਂਪ ਦੀ ਸਰਵੋਤਮ ਕੰਪਨੀ ਹੋਣ ਦਾ ਮਾਣ ਹਾਸਿਲ ਕੀਤਾ | ਜੂਨੀਅਰ ਵਿੰਗ ਦੇ ਪਰਮਜੋਤ ਕੌਰ (ਸਰਜੰਟ), ਜਸਮੀਤ ਕੌਰ (ਕੋਰਪੋਰਲ), ਅਵਰੀਨ ਕੌਰ ਧਾਲੀਵਾਲ (ਕੋਰਪੋਰਲ), ਖੁਸ਼ਪ੍ਰੀਤ ਕੌਰ (ਲਾਂਸ ਕੋਰਪੋਰਲ) ਅਤੇ ਸੀਨੀਅਰ ਵਿੰਗ ਦੇ ਖੁਸ਼ਦੀਪ ਕੌਰ (ਸਰਜੰਟ), ਹਰਮਨਜੋਤ ਕੌਰ (ਕੋਰਪੋਰਲ), ਰਮਨਵੀਰ ਕੌਰ (ਕੋਰਪੋਰਲ), ਰਵਨਜੋਤ ਕੌਰ (ਕੋਰਪੋਰਲ), ਏਕਮਵੀਰ ਕੌਰ (ਕੋਰਪੋਰਲ), ਹਰਲੀਨ ਕਟਾਰੀਆ (ਲਾਂਸ ਕੋਰਪੋਰਲ) ਰੈਂਕਾਂ ਨਾਲ ਸਨਮਾਨਿਤ ਕੀਤਾ ਗਿਆ | ਡਾ. ਐਸ. ਐਸ. ਬਰਾੜ (ਪਿ੍ੰਸੀਪਲ / ਡਾਇਰੈਕਟਰ) ਨੇ ਕੈਡਿਟਸ, ਏ.ਐਨ.ਓ. ਲੈਫਟੀਨੈਂਟ ਅੰਮਿ੍ਤਪਾਲ ਕੌਰ ਖੋਸਾ ਕੈਂਪ ਐਡਜੁਟੈਂਟ ਅਤੇ ਸੀ.ਟੀ.ਓ. ਵੀਰਪਾਲ ਕੌਰ ਨੂੰ ਇਸ ਸ਼ਲਾਘਾਯੋਗ ਪ੍ਰਦਰਸ਼ਨ ਲਈ ਵਧਾਈ ਦਿੰਦਿਆਂ ਕਿਹਾ ਕਿ ਐਨ.ਸੀ.ਸੀ. ਨੌਜਵਾਨਾਂ ਵਿਚ ਅਨੁਸ਼ਾਸਨ, ਦੇਸ਼ਭਗਤੀ, ਲੀਡਰਸ਼ਿਪ ਅਤੇ ਸੇਵਾ ਭਾਵਨਾ ਦੇ ਵਿਕਾਸ ਲਈ ਇਕ ਮਜ਼ਬੂਤ ਮੰਚ ਹੈ | ਉਨ੍ਹਾਂ ਆਸ ਪ੍ਰਗਟਾਈ ਕਿ ਕੈਡਿਟਸ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ, ਸਮਰਪਣ ਅਤੇ ਅਨੁਸ਼ਾਸਨ ਨਾਲ ਨਵੀਆਂ ਉੱਚਾਈਆਂ ਨੂੰ ਛੂਹਣਗੇ |
ਪਿਛਲੀ ਖ਼ਬਰ ਕੋਟਕਪੂਰਾ ਫ਼ੋਟੋਗ੍ਰਾਫਰ ਐਸੋਸੀਏਸ਼ਨ ਨੇ ਮੈਂਬਰਸ਼ਿਪ ਸਰਟੀਫਿਕੇਟ ਵੰਡੇ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਨੇ ਸਿਵਲ ਹਸਪਤਾਲ ਵਿਖੇ ਮੱਛਰਦਾਨੀਆਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।