14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪਿੰਡ ਰੁਪਾਣਾ ਵਿਖੇ ਦੁਕਾਨਦਾਰਾਂ ਨੇ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ

ਅਜੀਤ ਡੈਸਕ 12-06-2026
ਰੁਪਾਣਾ, 11 ਜੂਨ (ਜਗਜੀਤ ਸਿੰਘ)-ਪੈ ਰਹੀ ਗਰਮੀ ਤੋਂ ਰਾਹਗੀਰਾਂ ਨੂੰ ਰਾਹਤ ਦੇਣ ਲਈ ਪਿੰਡ ਰੁਪਾਣਾ ਦੇ ਦੁਕਾਨਦਾਰਾਂ ਵਲੋਂ ਰੁਪਾਣਾ ਜਨ ਸਹਾਰਾ ਕਲੱਬ ਦੇ ਸਮਾਜ ਸੇਵੀ ਆਗੂ ਸਵ. ਮਾਸਟਰ ਬਲਵੰਤ ਅਤੇ ਸਵ. ਹਰਦੇਵ ਸਿੰਘ ਖ਼ਾਲਸਾ ਦੀ ਯਾਦ ਨੂੰ ਸਮਰਪਿਤ ਪਿੰਡ ਰੁਪਾਣਾ ਦੇ ਬੱਸ ਸਟੈਂਡ ਦੇ ਨਜ਼ਦੀਕ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ | ਸੇਵਾਦਾਰਾਂ ਵਲੋਂ ਰਾਹਗੀਰਾ ਨੂੰ ਰੋਕ ਬੜੀ ਨਿਮਰਤਾ ਨਾਲ ਜਲ ਛਕਾਇਆ ਗਿਆ | ਇਸ ਮੌਕੇ ਪਵਨ ਖੁਰਾਣਾ, ਲਵਇੰਦਰ ਬੱਬੂ ਬਰਾੜ, ਗੁਰਮੀਤ ਸਿੰਘ, ਨੀਰਜ ਖੁਰਾਣਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ ਅਗਲੀ ਖ਼ਬਰ ਅਧਿਆਪਕ ਦਲ ਪੰਜਾਬ ਬਲਾਕ ਨਿਹਾਲ ਸਿੰਘ ਵਾਲਾ ਦੀ ਬਲਾਕ ਕਮੇਟੀ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।