06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਅਜੋਕੇ ਸਮੇਂ ਅੰਦਰ ਅਜੋਕੀ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਦੀ ਲੋੜ-ਵਿਕਰਮਜੀਤ ਸਿੰਘ ਸਾਹਨੀ

ਅਜੀਤ ਡੈਸਕ 16-06-2026
ਕੋਟਕਪੂਰਾ, 15 ਜੂਨ (ਮੋਹਰ ਸਿੰਘ ਗਿੱਲ, ਮੇਘਰਾਜ)-ਲਾਇਨਜ਼ ਕਲੱਬ ਕੋਟਕਪੂਰਾ ਵਲੋਂ ਰਾਜ ਸਭਾ ਮੈਂਬਰ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਵਲੋਂ ਪੰਜਾਬ ਅਤੇ ਸਮੁੱਚੇ ਸਮਾਜ ਦੀ ਭਲਾਈ ਲਈ ਪਾਏ ਗਏ ਯੋਗਦਾਨ ਨੂੰ ਲੈ ਕੇ ਉਨ੍ਹਾਂ ਨੂੰ ਸਨਮਾਨਿਤ ਕਰਨ ਸਬੰਧੀ ਇਕ ਵਿਸ਼ੇਸ਼ ਸਨਮਾਨ ਸਮਾਰੋਹ ਰੱਖਿਆ ਗਿਆ। ਕਲੱਬ ਦੇ ਪ੍ਰਧਾਨ ਅਮਰਨਾਥ ਗੋਇਲ, ਸੁਤੰਤਰ ਗੋਇਲ, ਦਿਨੇਸ਼ ਮਿੱਤਲ, ਵਿਪਨ ਗੁਪਤਾ ਅਤੇ ਪਵਨ ਮਿੱਤਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਵਿਸ਼ੇਸ਼ ਸਮਾਰੋਹ ਦੌਰਾਨ ਪਾਸਟ ਡਿਸਟ੍ਰੀਕ ਗਵਰਨਰ ਰਵੀ ਗੋਇਲ ਅਤੇ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ, ਜੋ ਕਿ ਕੋਟਕਪੂਰਾ ਦੇ ਜੰਮਪਲ਼ ਹਨ, ਨੂੰ ਸਿਰੋਪਾਓ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਛੋਟੀ ਬੱਚੀ ਦਿਸ਼ਿਤਾ ਗੁਪਤਾ ਵਲੋਂ ਇਨਵੋਕੇਸ਼ਨ ਪੜੀ ਗਈ। ਇਸ ਦੌਰਾਨ ਲਾਇਨ ਰਵੀ ਗੋਇਲ ਅਤੇ ਸੁਤੰਤਰ ਗੋਇਲ ਨੇ ਸ੍ਰੀ ਸਾਹਨੀ ਵਲੋਂ ਬੀਤੇ ਲੰਬੇ ਸਮੇਂ ਦੌਰਾਨ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਪਾਏ ਜਾ ਰਹੇ ਯੋਗਦਾਨ ਦਾ ਵਿਸਥਾਰ ਪੂਰਵਕ ਵਰਨਣ ਕੀਤਾ। ਉਨ੍ਹਾਂ ਦੱਸਿਆ ਕਿ ਸਾਹਨੀ ਵਲੋਂ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ, ਜੋ ਕਿ ਸ਼ਲਾਘਾਯੋਗ ਹੈ। ਇਸ ਮੌਕੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਵਰਡ ਪੰਜਾਬੀ ਆਰਗੇਨਾਈਜੇਸ਼ਨ ਨਾਲ ਜੁੜੇ ਹੋਏ ਹਨ ਅਤੇ ਇਸ ਨਾਲ ਜੁੜ ਕੇ ਉਹ ਸਮੁੱਚੇ ਪੰਜਾਬ ਅੰਦਰ ਵੱਖ-ਵੱਖ ਸਮੇਂ ’ਤੇ ਸਮਾਜ ਦੀ ਭਲਾਈ ਲਈ ਕਾਰਜਸ਼ੀਲ ਰਹੇ ਹਨ। ਉਨ੍ਹਾਂ ਦਾ ਉਦੇਸ਼ ਨੌਜਵਾਨਾਂ ਨੂੰ ਨੌਕਰੀ ਕਰਨ ਵਾਲੇ ਨਹੀਂ, ਬਲਕਿ ਨੌਕਰੀ ਦੇਣ ਵਾਲੇ ਬਣਾਉਣਾ ਹੈ। ਪਿਛਲੇ ਸਮੇਂ ਤੋਂ ਵੱਖ-ਵੱਖ ਥਾਵਾਂ ’ਤੇ ਸਕਿੱਲ ਸੈਂਟਰ ਖੋਲ੍ਹ ਰਹੇ ਹਨ ਤਾਂ ਜੋ ਇੱਥੋਂ ਸਿਖਲਾਈ ਲੈ ਕੇ ਨੌਜਵਾਨ ਆਪਣੇ ਰੁਜ਼ਗਾਰ ਸਥਾਪਿਤ ਕਰ ਸਕਣ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਵਿਖੇ ਸਕਿੱਲ ਸੈਂਟਰ ਖੋਲ੍ਹਣ ਤੋਂ ਪਹਿਲਾਂ ਉਹ ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਆਦਿ ਥਾਵਾਂ ’ਤੇ ਉੱਚ ਤਕਨੀਕ ਵਾਲੇ ਸਿਖਲਾਈ ਸੈਂਟਰ ਖੋਲ ਚੁੱਕੇ ਹਨ, ਜਿੱਥੋਂ ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀ ਸਿਖਲਾਈ ਲੈ ਚੁੱਕੇ ਹਨ ਅਤੇ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੀ ਉਹ ਯਤਨਸ਼ੀਲ ਹਨ ਅਤੇ ਵੱਖ-ਵੱਖ ਥਾਵਾਂ ’ਤੇ 12 ਡਰੱਗ ਡੀਹੈਬ ਸੈਂਟਰ ਖੋਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਕੋਟਕਪੂਰਾ ਦੇ ਜੰਮਪਲ ਹਨ ਅਤੇ ਇੱਥੇ ਹੀ ਪੜ੍ਹੇ-ਲਿਖੇ ਹਨ। ਇਸ ਲਈ ਉਨ੍ਹਾਂ ਦੀ ਇੱਛਾ ਹੈ ਕਿ ਉਹ ਕੋਟਕਪੂਰਾ ਇਲਾਕੇ ਲਈ ਵੀ ਕੁਝ ਕਰ ਸਕਣ। ਉਨ੍ਹਾਂ ਸਮਾਰੋਹ ਵਿਚ ਹਾਜ਼ਰ ਸ਼ਖ਼ਸੀਅਤਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਇਲਾਵਾ ਖ਼ਾਸ ਕਰਕੇ ਨੌਜਵਾਨ ਵਰਗ ਦੀ ਭਲਾਈ ਲਈ ਕੋਈ ਪ੍ਰੋਜੈਕਟ ਲੈ ਕੇ ਆਉਣ ਤਾਂ ਜੋ ਅਸੀਂ ਉਹ ਪ੍ਰੋਜੈਕਟ ਇੱਥੇ ਸਥਾਪਿਤ ਕਰਕੇ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਦੇ ਯੋਗ ਬਣਾ ਸਕੀਏ। ਉਨ੍ਹਾਂ ਦੱਸਿਆ ਕਿ ਬਾਸਕਿਟਬਾਲ ਖੇਡ ਦਾ ਹੱਬ ਮੰਨੇ ਜਾਣ ਵਾਲੇ ਕੋਟਕਪੂਰਾ ਦੇ ਸਰਕਾਰੀ ਸਕੂਲ ਲਈ ਇਕ ਉਲੰਪਿਕ ਸਟੈਂਡਰਡ ਦੀ ਸਿੰਥੈਟਿਕ ਗਰਾਊਂਡ ਤਿਆਰ ਕਰਵਾਈ ਜਾ ਰਹੀ ਹੈ, ਜੋ ਆਉਣ ਵਾਲੇ ਤਿੰਨ-ਚਾਰ ਮਹੀਨਿਆਂ ਵਿਚ ਤਿਆਰ ਹੋ ਜਾਵੇਗੀ। ਹਾਜ਼ਰ ਸ਼ਖ਼ਸੀਅਤਾਂ ਦੀ ਵਿਸ਼ੇਸ਼ ਅਪੀਲ ’ਤੇ ਪ੍ਰੋਗਰਾਮ ਦੇ ਅੰਤ ਵਿਚ ਉਨ੍ਹਾਂ 2-3 ਗੀਤ ਵੀ ਸੁਣਾਏ ਗਏ, ਜਿਨ੍ਹਾਂ ਵਿਚ ਪੰਜਾਬ ਲਈ ਉਨ੍ਹਾਂ ਦਾ ਦਰਦ ਸਾਫ਼ ਝਲਕਦਾ ਸੀ। ਇਸ ਮੌਕੇ ਡਾ. ਰਵੀ ਬਾਂਸਲ, ਡਾ. ਪੀ.ਐਸ. ਬਰਾੜ, ਰਜਿੰਦਰ ਗੋਇਲ, ਰਾਜ ਅਗਰਵਾਲ, ਰਵਿੰਦਰ ਗਰਗ, ਨਰਿੰਦਰ ਅਗਰਵਾਲ, ਆਰ.ਐਸ.ਰਾਣਾ, ਨਰੇਸ਼ ਅਗਰਵਾਲ, ਅਸ਼ੋਕ ਗੋਇਲ, ਬਿੱਟੂ ਬਾਂਸਲ, ਸਤੀਸ਼ ਬਾਂਸਲ, ਨਵਨੀਤ ਅਗਰਵਾਲ, ਸਤੀਸ਼ ਸਿੰਗਲਾ, ਅਸ਼ਵਨੀ ਜਿੰਦਲ, ਰਾਜਿੰਦਰ ਸਰਾਂ, ਮੈਨੇਜਰ ਗੁਰਦੀਪ ਸਿੰਘ, ਪ੍ਰੋ. ਦਲਬੀਰ ਸਿੰਘ, ਗੁਰਮੀਤ ਸਿੰਘ, ਓਮਕਾਰ ਗੋਇਲ, ਹਰੀਸ਼ ਸੇਤੀਆ, ਨਰਿੰਦਰ ਬੈੜ੍ਹ, ਰਾਜੀਵ ਸ਼ਰਮਾ, ਮਹੇਸ਼ ਕਟਾਰੀਆ, ਸੰਜੀਵ ਚੋਪੜਾ, ਵਰਿੰਦਰ ਅਰੋੜਾ, ਜੈਪਾਲ ਸ਼ਰਮਾ, ਰਮਨ ਮਨਚੰਦਾ, ਐਡਵੋਕੇਟ ਵਿਨੋਦ ਮੈਨੀ, ਸੰਦੀਪ ਪਲਤਾ, ਮਨੀਸ਼ ਬਾਂਸਲ, ਸੁਭਾਸ਼ ਗੋਇਲ, ਕਪਿਲ ਗੋਇਲ, ਹਰਿੰਦਰ ਅਹੂਜਾ, ਦਵਿੰਦਰ ਅਹੂਜਾ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਤਿੰਨ ਨਾਬਾਲਗ ਬੱਚਿਆਂ ਨੇ ਸਕੂਲ ’ਚ ਕੀਤੀ ਭੰਨਤੋੜ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਤਹਿਸੀਲ ਲੋਪੋਕੇ ਦਾ ਘਿਰਾਓ�ਕਰ ਕੇ ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।