ਗਿੱਦੜਬਾਹਾ, 18 ਜੂਨ (ਪਰਮਜੀਤ ਸਿੰਘ ਥੇੜ੍ਹੀ)-ਜੈ ਮਾਂ ਨੈਣਾ ਦੇਵੀ ਸੇਵਾ ਸੰਮਤੀ ਗਿੱਦੜਬਾਹਾ ਵਲੋਂ ਬੀਤੀ ਰਾਤ ਸ਼ਰਧਾਲੂਆਂ ਇਕ ਬੱਸ ਸ੍ਰੀ ਵਰਿੰਦਾਵਨ ਧਾਮ, ਮਥੁਰਾ ਅਤੇ ਬਰਸਾਨਾ ਲਈ ਰਵਾਨਾ ਕੀਤੀ ਗਈ। ਇਸ ਬੱਸ ਨੂੰ ਕੌਂਸਲਰ ਗੀਤਾਂਸ਼ੂ ਬੁੱਟਰ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਸੰਬੰਧੀ ਸੰਮਤੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਉਕਤ ਬੱਸ ਵਿਚ ਲਗਪਗ 66 ਸ਼ਰਧਾਲੂਆਂ ਦਾ ਜਥਾ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਸਾਰੇ ਸ਼ਰਧਾਲੂਆਂ ਦੇ ਰਹਿਣ-ਸਹਿਣ, ਖਾਣ-ਪੀਣ ਅਤੇ ਹੋਰ ਸਹੂਲਤਾਂ ਦਾ ਪੂਰਾ ਪ੍ਰਬੰਧ ਸੰਸਥਾ ਵਲੋਂ ਕੀਤਾ ਗਿਆ ਹੈ, ਤਾਂ ਜੋ ਕਿਸੇ ਵੀ ਯਾਤਰੀ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਉਕਤ ਬੱਸ ਵਰਿੰਦਾਵਨ, ਮਥੁਰਾ ਤੇ ਬਰਸਾਨਾ ਦਰਸ਼ਨਾਂ ਤੋਂ ਬਾਅਦ 21 ਜੂਨ ਦਿਨ ਐਤਵਾਰ ਨੂੰ ਗਿੱਦੜਬਾਹਾ ਵਾਪਸ ਪਹੁੰਚੇਗੀ। ਇਸ ਮੌਕੇ ਸੁਰੇਸ਼ ਅਰੋੜਾ, ਕ੍ਰਿਸ਼ਨ ਗਰਗ, ਨਿਤੀਸ਼ ਪੁਨਿਹਾਣੀ, ਦੀਪਕ ਬੁੱਟਰ, ਫਿਜ਼ਾ, ਵੰਸ਼ਿਤ ਅਰੋੜਾ, ਨਿਸ਼ੂ ਡੂਮਰਾ, ਪਰਵੀਨ ਪੁਨਿਹਾਣੀ, ਸੋਨੀਆ ਗਰਗ, ਪ੍ਰਣਵ ਗਰਗ, ਅਲਕਾ ਰਾਣੀ, ਮੀਰਾ ਜੈਸਵਾਲ, ਸਨੇਹ ਵਧਵਾ, ਕਮਲਪ੍ਰੀਤ ਸ਼ਰਮਾ, ਰੇਖਾ ਰਾਣੀ, ਰੋਹਿਤ ਕੁਮਾਰ, ਜੈ ਪ੍ਰਕਾਸ਼, ਕੈਲਾਸ਼ ਸ਼ਾਸਤਰੀ, ਰਾਜ ਕੁਮਾਰ, ਐਡਵੋਕੇਟ ਲਛਮਣ ਕੁਮਾਰ, ਨਿਸ਼ੇਸ਼ ਗੋਇਲ, ਰਾਕੇਸ਼ ਕੁਮਾਰ, ਵਿਪਨ ਕੁਮਾਰ, ਜੈ ਚੰਦ, ਰਿਆਂਸ਼ ਮੋਂਗਾ ਅਤੇ ਪਰਵ ਗਰਗ ਆਦਿ ਵੀ ਮੌਜੂਦ।