24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਚਹਿਲ ਵਿਖੇ ਲੱਗਾ ਗੁਰਮਤਿ ਸਮਰ ਕੈਂਪ, ਜਥੇਦਾਰ ਮੰਡ ਨੇ ਕੀਤਾ ਬੱਚਿਆਂ ਦਾ ਸਨਮਾਨ

ਅਜੀਤ ਡੈਸਕ 19-06-2026


ਕੋਟਕਪੂਰਾ, 18 ਜੂਨ (ਮੋਹਰ ਸਿੰਘ ਗਿੱਲ)-ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੂਨ ਮਹੀਨੇ ਦੀਆ ਛੁੱਟੀਆਂ ਨੂੰ ਮੁੱਖ ਰੱਖਦਿਆਂ ‘ਗੁਰਮਤਿ ਸਮਰ ਕੈਂਪ’ ਗੁਰਦੁਆਰਾ ਸਾਹਿਬ ਪਿੰਡ ਚਹਿਲ ਜ਼ਿਲ੍ਹਾ ਫ਼ਰੀਦਕੋਟ ਵਿਖੇ ਜਥੇਦਾਰ ਸ਼ੇਰ ਸਿੰਘ ਮੰਡ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਦਾ ਉਦੇਸ਼ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨਾ, ਨੈਤਿਕ ਕਦਰਾਂ ਕੀਮਤਾਂ ਦਾ ਸਨਮਾਨ ਕਰਨਾ, ਵੱੱਡਿਆਂ ਦਾ ਸਤਿਕਾਰ ਅਤੇ ਚੰਗੇ ਕੰਮ ਕਰਨ ਦੀ ਪ੍ਰੇਰਨਾ ਦੇਣਾ ਹੈ। ਇਸ ਕੈਂਪ ਦੌਰਾਨ ਪ੍ਰਚਾਰਕ ਭਾਈ ਖੁਸ਼ਕਰਨ ਸਿੰਘ ਭਾਣਾ, ਪ੍ਰਚਾਰਕ ਭਾਈ ਰਵਿੰਦਰ ਸਿੰਘ ਚੰਦੜ ਵਲੋਂ ਬੱਚਿਆਂ ਨੂੰ ਗੁਰਮੁੱਖੀ ਲਿੱਪੀ, ਗੁਰ ਇਤਿਹਾਸ, ਰਹਿਤ ਮਰਿਯਾਦਾ ਦੀ ਜਾਣਕਾਰੀ ਦਿੱਤੀ ਗਈ। ਜਥੇਦਾਰ ਸ਼ੇਰ ਸਿੰਘ ਮੰਡ ਵਾਲਾ ਵਲੋਂ ਗੁਰਮਤਿ ਦੀਆਂ ਕਲਾਸਾਂ ਵਿਚ ਭਾਗ ਲੈਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ। ਬੱਚਿਆਂ ਨੂੰ ਕੇਸਾਧਾਰੀ ਹੋਣ ਅਤੇ ਸਮਾਜ ਵਿਚ ਵਧ ਰਹੀਆਂ ਨਸ਼ਿਆਂ ਵਰਗੀ ਅਲਾਮਤ ਤੋਂ ਬਚਣ ਦਾ ਉਪਦੇਸ਼ ਦਿੱਤਾ। ਬੱਚਿਆਂ ਨੂੰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਆਏ ਮੈਡਲ, ਸਰਟੀਫਿਕੇਟ ਅਤੇ ਲਿਟਰੇਚਰ ਦੇ ਕੇ ਸਨਮਾਨਿਤ ਕੀਤਾ ਗਿਆ। ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੱਚਿਆਂ ਨੂੰ ਕਾਪੀਆਂ, ਪੈਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨਿਰਮਲ ਸਿੰਘ, ਹੈੱਡ ਗ੍ਰੰਥੀ ਬਲਕਰਨ ਸਿੰਘ, ਗ੍ਰੰਥੀ ਗੁਰਮੇਲ ਸਿੰਘ, ਮੈਂਬਰ ਗੁਰਮੇਲ ਸਿੰਘ, ਲਛਮਣ ਸਿੰਘ, ਗੁਰਜੀਤ ਸਿੰਘ ਖ਼ਜ਼ਾਨਚੀ, ਹਰਕੀਰਤ ਸਿੰਘ, ਜੁਗਰਾਜ ਸਿੰਘ, ਪਰਮਜੀਤ ਸਿੰਘ ਸਮੁੱਚੇ ਕਮੇਟੀ ਮੈਂਬਰ ਅਤੇ ਨਗਰ ਦੀ ਸੰਗਤ ਹਾਜ਼ਰ ਸੀ।

 

ਪਿਛਲੀ ਖ਼ਬਰ ਸਪੀਕਰ ਸੰਧਵਾਂ ਵਲੋਂ ਪਿੰਡਾਂ ’ਚ ਲੋਕ ਮਿਲਣੀ ਪ੍ਰੋਗਰਾਮ ਲਗਾਤਾਰ ਜਾਰੀ ਅਗਲੀ ਖ਼ਬਰ 5 ਜੁਲਾਈ ਨੂੰ ਲੱਗਣ ਵਾਲੇ 17ਵੇਂ ਖ਼ੂਨਦਾਨ ਕੈਂਪ ਸੰਬੰਧੀ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।