24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਲਾਇਨਜ਼ ਕਲੱਬ ਦੀ ਨਵੀਂ ਚੋਣ ’ਚ ਕੁਲਵੰਤ ਸਿੰਘ ਸਰਾਂ ਬਣੇ ਪ੍ਰਧਾਨ

ਅਜੀਤ ਡੈਸਕ 19-06-2026


ਕੋਟਕਪੂਰਾ, 18 ਜੂਨ (ਮੋਹਰ ਸਿੰਘ ਗਿੱਲ)-ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਦੀ ਜਨਰਲ ਮੀਟਿੰਗ ਸਥਾਨਕ ਸਾਗਰ ਹੋਟਲ ਵਿਖੇ ਪ੍ਰਧਾਨ ਲਾਇਨ ਕੁਲਵੰਤ ਸਿੰਘ ਸਰਾਂ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਵਿਚ ਪਿਛਲੇ ਕੀਤੇ ਗਏ ਪ੍ਰੋਜੈਕਟਾਂ ਉਪਰ ਕੰਮਾਂ ਦੀ ਸਮੀਖਿਆ ਹੋਈ। ਕਲੱਬ ਦੇ ਸਕੱਤਰ ਲਾਇਨ ਵਿਕਰਾਂਤ ਧੀਂਗੜਾ ਵਲੋਂ ਆਉਣ ਵਾਲੇ ਸਾਲ ਦੌਰਾਨ ਲਗਾਏ ਜਾਣ ਵਾਲੇ ਪ੍ਰੋਜੈਕਟਾਂ ਦੀ ਜਾਣਕਰੀ ਸਾਂਝੀ ਕੀਤੀ ਗਈ। ਇਸ ਮੀਟਿੰਗ ਵਿਚ ਲਾਇਨ ਰਾਜਿੰਦਰ ਸਿੰਘ ਸਰਾਂ ਵਲੋਂ ਚੇਅਰਮੈਨ ਚੋਣ ਕਮੇਟੀ ਦੇ ਆਪਣੇ ਅਧਿਕਾਰ ਵਰਤੋਂ ਕਰਦਿਆਂ ਸਾਲ 2026-27 ਨਵੀਂ ਟੀਮ ਦਾ ਐਲਾਨ ਕੀਤਾ ਗਿਆ। ਇਸ ਟੀਮ ਵਿਚ ਲਾਇਨ ਕੁਲਵੰਤ ਸਿੰਘ ਸਰਾਂ ਪ੍ਰਧਾਨ, ਲਾਇਨ ਵਿਕਰਾਂਤ ਧੀਂਗੜਾ ਸਕੱਤਰ, ਲਾਇਨ ਜਗਸੀਰ ਸਿੰਘ ਸਰਪੰਚ ਖ਼ਜ਼ਾਨਚੀ, ਪੀ.ਆਰ.� ਲਾਇਨ ਚਰਨਜੀਤ ਸਿਡਾਨਾ, ਫ਼ਸਟ ਵਾਈਸ ਪ੍ਰੈਸੀਡੈਂਟ ਲਾਇਨ ਸੰਦੀਪ ਕੌੜਾ, ਟੇਲ ਟਵਿਸਟਰ ਲਾਇਨ ਬੌਬੀ ਅਹੂਜਾ, ਟੇਮਰ ਲਾਇਨ ਨਵਾਬ ਸਿੰਘ ਨੂੰ ਬਣਾਇਆ ਗਿਆ। ਮੀਟਿੰਗ ਵਿਚ ਪਰਿਵਾਰਕ ਮੈਂਬਰ, ਬੱਚੇ ਅਤੇ ਐਮ.ਜੇ.ਐਫ ਲਾਇਨ ਗੁਰਦੀਪ ਸਿੰਘ, ਲਾਇਨ ਰਛਪਾਲ ਸਿੰਘ ਭੁੱਲਰ, ਲਾਇਨ ਸ਼ਸ਼ੀ ਚੋਪੜਾ ਆਦਿ ਹਾਜ਼ਰ ਸਨ।

 

ਪਿਛਲੀ ਖ਼ਬਰ ਗੁਜਰਾਤ ਗੈਸ ਏਜੰਸੀ ਵਲੋਂ ਪੁਟੀਆਂ ਸੜਕਾਂ, ਲੋਕਾਂ ਲਈ ਬਣੀਆਂ ਖ਼ਤਰਾ ਅਗਲੀ ਖ਼ਬਰ ਪਿੰਡ ਰਾਮਗੜ੍ਹ (ਭਗਤੂਆਣਾ) ਦੇ ਸ਼ਰਮਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।