21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਬੀਮਾ ਲੈਣ ਦੀ ਖਾਤਰ ਖੁਦ ਮਾਲਕਾਂ ਵਲੋਂ ਹੀ ਰਚੀ ਕੈਂਟਰ ਖੋਹ ਦੀ ਵਾਰਦਾਤ

ਅਜੀਤ ਡੈਸਕ 25-06-2026


ਫ਼ਰੀਦਕੋਟ, 24 ਜੂਨ (ਜਸਵੰਤ ਸਿੰਘ ਪੁਰਬਾ)-ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ-54 ’ਤੇ ਫ਼ਰੀਦਕੋਟ ਦੇ ਨਜ਼ਦੀਕ ਪਿੰਡ ਚੰਦਬਾਜਾ ਕੋਲ 16 ਜੂਨ ਦੀ ਰਾਤ ਤਿੰਨ ਵਜੇ ਕੁਝ ਕਾਰ ਚਾਲਕਾਂ ਵਲੋਂ ਡਰਾਈਵਰ ਤੋਂ ਕੈਂਟਰ ਖੋਹ ਕੇ ਲਿਜਾਣ ਦੀ ਸੂਚਨਾ ਫ਼ਰੀਦਕੋਟ ਪੁਲਿਸ ਨੂੰ ਮਿਲੀ ਸੀ ਜਿਸ ਤੋਂ ਬਾਅਦ ਤਰਨਤਾਰਨ ਦੇ ਰਹਿਣ ਵਾਲੇ ਡਰਾਈਵਰ ਮਨਧੀਰ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ਼ ਕੀਤਾ ਗਿਆ ਸੀ। ਜਿਸ ਮੁਤਾਬਿਕ ਉਹ ਅੰਮ੍ਰਿਤਸਰ ਤੋਂ ਗੁਜਰਾਤ ਵੱਲ ਜਾ ਰਿਹਾ ਸੀ ਅਤੇ ਖਾਣਾ ਖਾਣ ਕਿ ਚੰਦਬਾਜਾ ਪਿੰਡ ਕੋਲ ਇਕ ਢਾਬੇ ’ਤੇ ਰੁਕਿਆ ਸੀ। ਜਿੱਥੋਂ ਕੁਝ ਸਮਾਂ ਅਰਾਮ ਕਰ ਉਹ ਮੁੜ ਦੋਬਾਰਾ ਆਪਣੇ ਅਗਲੇ ਸਫ਼ਰ ਲਈ ਰਵਾਨਾ ਹੋਇਆ ਤਾਂ ਫ਼ਰੀਦਕੋਟ ਦੇ ਨਜ਼ਦੀਕ ਕੁਝ ਕਾਰ ਸਵਾਰਾਂ ਵਲੋਂ ਉਸਨੂੰ ਰੋਕ ਲਿਆ ਅਤੇ ਧੱਕੇ ਨਾਲ ਦੋ ਵਿਅਕਤੀ ਕੈਂਟਰ ’ਚ ਬੈਠ ਗਏ ਅਤੇ ਅੱਗੇ ਜਾ ਕੇ ਉਨ੍ਹਾਂ ਨੇ ਡਰਾਈਵਰ ਨੂੰ ਉਤਾਰ ਦਿੱਤਾ ਅਤੇ ਕੈਂਟਰ ਭਜਾ ਕੇ ਲੈ ਗਏ। ਇਸ ਸਬੰਧੀ ਡੀਐਸਪੀ ਤਰਲੋਚਨ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਨੇ ਬਾਰੀਕੀ ਨਾਲ ਜਾਂਚ ਕੀਤੀ ਤਾਂ ਡਰਾਈਵਰ ਦੇ ਬਿਆਨਾਂ ’ਤੇ ਸ਼ੱਕ ਹੋਣ ’ਤੇ ਉਸ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕੇ ਕੈਂਟਰ ਦੇ ਮਾਲਕ ਵਲੋਂ ਹੀ ਇਹ ਸਾਜ਼ਿਸ਼ ਰਚੀ ਗਈ ਸੀ। ਜਿਸ ਦਾ ਮਕਸਦ ਕੈਂਟਰ ਦਾ ਫੁੱਲ ਬੀਮਾ ਲੈਣ ਅਤੇ ਕੈਂਟਰ ਨੂੰ ਖੁਰਦ ਬੁਰਦ ਕਰਨ ਦਾ ਸੀ ਕਿਉਂਕਿ ਉਸਦਾ ਬੀਮਾ ਖਤਮ ਹੋਣ ’ਚ ਮਹਿਜ ਦੋ ਦਿਨ ਬਾਕੀ ਸਨ ਜਿਸ ਕਰਕੇ ਉਹ ਕੈਂਟਰ ਦੇ ਬੀਮੇ ਦੀ ਰਕਮ ਹਾਸਿਲ ਕਰਨ ਦੀ ਫ਼ਿਰਾਕ ’ਚ ਸੀ। ਇਸ ਸਬੰਧੀ ਅੱਗੇ ਕਾਰਵਾਈ ਕਰਦੇ ਪੁਲਿਸ ਵਲੋਂ ਲੁਧਿਆਣਾ ਨਿਵਾਸੀ ਦਲਜੀਤ ਸਿੰਘ, ਪ੍ਰਭਜੋਤ ਸਿੰਘ ਅਤੇ ਅਮਰਜੀਤ ਸਿੰਘ ਜੋ ਉਸ ਵਕਤ ਕਾਰ ’ਚ ਮੌਜੂਦ ਸਨ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਕੈਂਟਰ ਦੇ ਮਾਲਕ ਸਤਿਨਾਮ ਸਿੰਘ ਅਤੇ ਡਰਾਈਵਰ ਮਨਧੀਰ ਖਿਲਾਫ਼ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ।

ਪਿਛਲੀ ਖ਼ਬਰ 6.06 ਗਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਜਲਾਲੇਆਣਾ ’ਚ ਮੋਘਾ ਬੁਰਜੀ ਮਚਾਕੀ ਮਾਈਨਰ ਦਾ ਸੰਧਵਾਂ ਵਲੋਂ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।