21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਢੋਡੇ ਵਾਲੇ ਸੁਖਦੇਵ ਵਿੱਜ ਦਾ ਸਸਕਾਰ ਕੀਤਾ

ਅਜੀਤ ਡੈਸਕ 25-06-2026


ਕੋਟਕਪੂਰਾ, 24 ਜੂਨ (ਮੋਹਰ ਸਿੰਘ ਗਿੱੱਲ)-ਢੋਡਾ ਸਵੀਟ ਹਾਊਸ ਮਠਿਆਈ ਨਾਲ ਦੁਨੀਆ ਭਰ ਪ੍ਰਸਿੱਧ ਢੋਡਾ ਹਾਊਸ ਕੋਟਕਪੂਰਾ ਦੇ ਮਾਲਕ ਸੁਖਦੇਵ ਰਾਜ ਵਿੱਜ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਪੂਰੇ ਕੋਟਕਪੂਰਾ ਸ਼ਹਿਰ ਅਤੇ ਵਪਾਰਕ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ। ਬੇਹੱਦ ਸੋਗਮਈ ਮਾਹੌਲ ’ਚ ਉਨ੍ਹਾਂ ਦਾ ਅੰਤਿਮ ਸਸਕਾਰ ਸਥਾਨਕ ਹਰੀਨੌਂ ਰੇਲਵੇ ਫ਼ਾਟਕ ਦੇ ਨੇੜੇ ਰਾਮਬਾਗ਼ ਵਿਖੇ ਕਰ ਦਿੱਤਾ ਗਿਆ ਹੈ। ਇਸ ਮੌਕੇ ਰਾਜਨੀਤਿਕ, ਵਪਾਰਕ, ਵਿੱਦਿਅਕ, ਧਾਰਮਿਕ ਅਦਾਰਿਆਂ ਨਾਲ ਸਬੰਧਿਤ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਾਬਕਾ ਚੇਅਰਮੈਨ ਧਨਜੀਤ ਸਿੰਘ ਧਨੀ ਵਿਰਕ ਨੇ ਸੁਖਦੇਵ ਵਿੱਜ ਦੇ ਭਤੀਜੇ ਵਰੁਣ ਵਿੱਜ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਆਖਿਆ ਕਿ ਸੁਖਦੇਵ ਰਾਜ ਵਿੱਜ ਇਕ ਉੱਘੇ ਕਾਰੋਬਾਰੀ ਹੋਣ ਦੇ ਨਾਲ਼-ਨਾਲ਼ ਬੇਹੱਦ ਮਿਲਾਪੜੇ ਸੁਭਾਅ ਦੇ ਇਨਸਾਨ ਸਨ। ਉਨ੍ਹਾਂ ਦੇ ਪਰਿਵਾਰ ਨੇ ਕੋਟਕਪੂਰਾ ਦੇ ਰਵਾਇਤੀ ‘ਢੋਡਾ’ ਦੇ ਸਵਾਦ ਨੂੰ ਸਿਰਫ਼ ਪੰਜਾਬ, ਭਾਰਤ ਤੱਕ ਹੀ ਸੀਮਤ ਨਹੀਂ ਰੱਖਿਆ, ਬਲਕਿ ਵਿਦੇਸ਼ਾਂ ਦੀ ਧਰਤੀ ਤੱਕ ਵੀ ਆਪਣਾ ਨਾਮ ਰੁਸ਼ਨਾਇਆ। ਉਨ੍ਹਾਂ ਦਾ ਸਦੀਵੀ ਵਿਛੋੜਾ ਸ਼ਹਿਰ, ਪਰਿਵਾਰ ਅਤੇ ਰਿਸ਼ਤੇਦਾਰਾਂ ਲਈ ਅਸਹਿ ਹੈ।

ਪਿਛਲੀ ਖ਼ਬਰ ਗਿੱਦੜਬਾਹਾ ’ਚ ਪੈ ਰਹੇ ਸੀਵਰੇਜ ਦੀ ਰਫ਼ਤਾਰ ਧੀਮੀ ਅਗਲੀ ਖ਼ਬਰ ਦਵਿੰਦਰ ਸਿੰਘ ਢਿੱਲੋਂ ਗਿੱਦੜਬਾਹਾ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।