ਪੇਟਿੰਗ ਮੁਕਾਬਲੇ ਕਰਵਾਏ
ਬਰਗਾੜੀ, 3 ਸਤੰਬਰ (ਲਖਵਿੰਦਰ ਸ਼ਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਅਧਿਆਪਕ ਦਿਵਸ ਸਬੰਧੀ ਬੱਚਿਆਂ ਦੇ ਪੇਟਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿਚ ਬੱਚਿਆਂ ਨੇ ਅਧਿਆਪਕਾਂ ਪ੍ਰਤੀ ਆਦਰ ਸਤਿਕਾਰ, ਪਿਆਰ ਅਤੇ ਅਧਿਆਪਕ ਵਿਦਿਆਰਥੀ ਰਿਸ਼ਤੇ ਨੂੰ ਦਰਸਾਉਂਦੀਆਂ ਬਹੁਤ ਹੀ ਸੁੰਦਰ ਪੇਟਿੰਗ ਬਣਾਈਆਂ ਅਤੇ ਆਪਣੀ ਕਲਾ ਨੂੰ ਉਜਾਗਰ ਕੀਤਾ। ਵਧੀਆ ਪੇਟਿੰਗ ਬਣਾਉਣ ਵਾਲੇ ਬੱਚਿਆਂ ਨੂੰ ਸਕੂਲ ਮੁਖੀ ਇੰਚਾਰਜ ਅਜੀਜਪ੍ਰੀਤ ਕੌਰ ਅਤੇ ਸਮੂਹ ਸਟਾਫ਼ ਨੇ ਸਨਮਾਨਿਤ ਕਰਦਿਆਂ ਬੱਚਿਆਂ ਵਲੋਂ ਵਿਖਾਈ ਕਲਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਅਜਿਹੀਆਂ ਗਤੀਵਿਧੀਆਂ ਬੱਚਿਆਂ ਵਿਚ ਰਚਨਾਮਕਤਾ, ਆਤਮ ਵਿਸ਼ਵਾਸ ਅਤੇ ਕਲਾਤਮਕ ਪ੍ਰਤਿਭਾ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਦੀਆਂ ਹਨ।
ਬਰਗਾੜੀ, 3 ਸਤੰਬਰ (ਲਖਵਿੰਦਰ ਸ਼ਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਅਧਿਆਪਕ ਦਿਵਸ ਸਬੰਧੀ ਬੱਚਿਆਂ ਦੇ ਪੇਟਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿਚ ਬੱਚਿਆਂ ਨੇ ਅਧਿਆਪਕਾਂ ਪ੍ਰਤੀ ਆਦਰ ਸਤਿਕਾਰ, ਪਿਆਰ ਅਤੇ ਅਧਿਆਪਕ ਵਿਦਿਆਰਥੀ ਰਿਸ਼ਤੇ ਨੂੰ ਦਰਸਾਉਂਦੀਆਂ ਬਹੁਤ ਹੀ ਸੁੰਦਰ ਪੇਟਿੰਗ ਬਣਾਈਆਂ ਅਤੇ ਆਪਣੀ ਕਲਾ ਨੂੰ ਉਜਾਗਰ ਕੀਤਾ। ਵਧੀਆ ਪੇਟਿੰਗ ਬਣਾਉਣ ਵਾਲੇ ਬੱਚਿਆਂ ਨੂੰ ਸਕੂਲ ਮੁਖੀ ਇੰਚਾਰਜ ਅਜੀਜਪ੍ਰੀਤ ਕੌਰ ਅਤੇ ਸਮੂਹ ਸਟਾਫ਼ ਨੇ ਸਨਮਾਨਿਤ ਕਰਦਿਆਂ ਬੱਚਿਆਂ ਵਲੋਂ ਵਿਖਾਈ ਕਲਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਅਜਿਹੀਆਂ ਗਤੀਵਿਧੀਆਂ ਬੱਚਿਆਂ ਵਿਚ ਰਚਨਾਮਕਤਾ, ਆਤਮ ਵਿਸ਼ਵਾਸ ਅਤੇ ਕਲਾਤਮਕ ਪ੍ਰਤਿਭਾ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਦੀਆਂ ਹਨ। ਇਸ ਮੌਕੇ ਅਧਿਆਪਕਾ ਰੁਪਿੰਦਰ ਕੌਰ, ਨਰਿੰਦਰ ਕੌਰ, ਮੰਜੂ, ਸੁਨੀਤਾ ਰਾਣੀ, ਸ਼ਿਵਾਨੀ ਅਰੋੜਾ, ਜਸਵੰਤ ਸਿੰਘ, ਸੁਰਿੰਦਰ ਸਿੰਘ ਆਦਿ ਤੋਂ ਇਲਾਵਾ ਸਮੂਹ ਸਟਾਫ਼ ਆਦਿ ਹਾਜ਼ਰ ਸਨ।