13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਵਾਟਰ ਵਰਕਸ ਦੇ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ

ਕੋਟਕਪੂਰਾ , 12 ਸਤੰਬਰ ( ਰਿੰਕੂ ਮਲਹੋਤਰਾ )- ਸ਼ਹਿਰ ਦੇ ਕਈ ਵਾਰਡਾਂ ਵਿਚ ਵਾਟਰ ਵਰਕਸ ਦਾ ਪਾਣੀ ਗੰਦਾ ਆਉਣ ਸਬੰਧੀ ਲੋਕ ਸਮੇਂ ਸਮੇਂ ’ ਤੇ ਪ੍ਰਸ਼ਾਸਨ ਨੂੰ ਜਾਗਰੂਕ ਕਰਦੇ ਆ ਰਹੇ ਹਨ ਪਰ ਹਾਲੇ ਤੱਕ ਸਾਫ਼ ਪਾਣੀ ਦੀਆਂ ਯੋਜਨਾਵਾਂ ਦਾ ਪੂਰਾ ਪੱਕਾ ਹੱਲ ਨਹੀਂ ਨਿਕਲਿਆ ਜਿਸ ਨਾਲ ਵਾਟਰ ਸਪਲਾਈ ਦੀਆਂ ਪਾਈਪਾਂ ਵਿਚ ਗੰਧਲਾ ਪਾਣੀ ਆਉਂਦਾ ਅਕਸਰ ਹੀ ਦਿਖਾਈ ਦਿੰਦਾ ਹੈ । ਸ਼ਹਿਰ ਦੇ ਇਕ ਪਾਸੇ ਵਾਟਰ ਵਰਕਸ ਦੀਆਂ ਨਵੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ ਤਾਂ ਜੋ ਇਲਾਕਿਆਂ ਵਿਚ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਸਕੇ ਪਰ ਹਾਲੇ ਤੱਕ ਪਾਈਪਾਂ ਦਾ ਕੰਮ ਪੂਰਾ ਨਾ ਹੋਣ ਕਾਰਨ ਕਈ ਥਾਵਾਂ ’ ਤੇ ਗੰਧਲਾ ਪਾਣੀ ਲੋਕਾਂ ਦੀਆਂ ਟੂੱਟੀਆਂ ਵਿਚ ਆ ਰਿਹਾ ਹੈ ਜਿਸ ਨੂੰ ਲੋਕ ਮਜਬੂਰੀਵਸ ਵਰਤੋਂ ਵਿਚ ਲੈ ਰਹੇ ਹਨ ।

ਅਜੀਤ ਡੈਸਕ 13-09-2026
ਕੋਟਕਪੂਰਾ , 12 ਸਤੰਬਰ ( ਰਿੰਕੂ ਮਲਹੋਤਰਾ )- ਸ਼ਹਿਰ ਦੇ ਕਈ ਵਾਰਡਾਂ ਵਿਚ ਵਾਟਰ ਵਰਕਸ ਦਾ ਪਾਣੀ ਗੰਦਾ ਆਉਣ ਸਬੰਧੀ ਲੋਕ ਸਮੇਂ ਸਮੇਂ ’ ਤੇ ਪ੍ਰਸ਼ਾਸਨ ਨੂੰ ਜਾਗਰੂਕ ਕਰਦੇ ਆ ਰਹੇ ਹਨ ਪਰ ਹਾਲੇ ਤੱਕ ਸਾਫ਼ ਪਾਣੀ ਦੀਆਂ ਯੋਜਨਾਵਾਂ ਦਾ ਪੂਰਾ ਪੱਕਾ ਹੱਲ ਨਹੀਂ ਨਿਕਲਿਆ ਜਿਸ ਨਾਲ ਵਾਟਰ ਸਪਲਾਈ ਦੀਆਂ ਪਾਈਪਾਂ ਵਿਚ ਗੰਧਲਾ ਪਾਣੀ ਆਉਂਦਾ ਅਕਸਰ ਹੀ ਦਿਖਾਈ ਦਿੰਦਾ ਹੈ । ਸ਼ਹਿਰ ਦੇ ਇਕ ਪਾਸੇ ਵਾਟਰ ਵਰਕਸ ਦੀਆਂ ਨਵੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ ਤਾਂ ਜੋ ਇਲਾਕਿਆਂ ਵਿਚ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਸਕੇ ਪਰ ਹਾਲੇ ਤੱਕ ਪਾਈਪਾਂ ਦਾ ਕੰਮ ਪੂਰਾ ਨਾ ਹੋਣ ਕਾਰਨ ਕਈ ਥਾਵਾਂ ’ ਤੇ ਗੰਧਲਾ ਪਾਣੀ ਲੋਕਾਂ ਦੀਆਂ ਟੂੱਟੀਆਂ ਵਿਚ ਆ ਰਿਹਾ ਹੈ ਜਿਸ ਨੂੰ ਲੋਕ ਮਜਬੂਰੀਵਸ ਵਰਤੋਂ ਵਿਚ ਲੈ ਰਹੇ ਹਨ । ਸਬੰਧਿਤ ਵਿਭਾਗ ਤੋਂ ਸ਼ਹਿਰ ਵਾਸੀਆਂ ਨੇ ਮੰਗ ਕਰਦਿਆਂ ਕਿਹਾ ਕਿ ਸਾਫ਼ ਪੀਣ ਲਈ ਪਾਣੀ ਦੇ ਪ੍ਰਬੰਧਾਂ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਗੰਦੇ ਪਾਣੀ ਦੀਆਂ ਮਿਕਸ ਹੁੰਦੀਆਂ ਪਾਈਪਾਂ ਨੂੰ ਖੰਗਾਲ ਕੇ ਉਨ੍ਹਾਂ ਨੂੰ ਬਦਲਿਆ ਜਾਵੇ ।
ਪਿਛਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਨਸ਼ੀਲੇ ਕੈਪਸੂਲਾਂ ਸਮੇਤ ਇਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।