ਸਿਆਸੀ ਵਿਤਕਰੇਬਾਜ਼ੀ ਦਾ ਖਮਿਆਜ਼ਾ ਭੁਗਤ ਰਹੇ ਹਨ ਪਿੰਡ ਬਰਗਾੜੀ ਦੇ ਲੋਕ
ਬਰਗਾੜੀ, 13 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਪਿਛਲਾ ਲੰਮਾ ਸਮਾਂ ਪੰਜਾਬ ’ਚ ਦੋ ਹੀ ਰਿਵਾਇਤੀ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸੱਤਾ ਸੰਭਾਲਦੀਆਂ ਆਈਆਂ ਹਨ। ਭਾਂਵੇ ਇਹ ਪੰਜਾਬ ਦੀ ਵਿਧਾਨ ਸਭਾ ’ਚ ਕਦੇ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਤੇ ਕਾਂਗਰਸ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਸੀ ਤੇ ਕਦੇ ਕਾਂਗਰਸ ਸੱਤ੍ਹਧਾਰੀ ਹੁੰਦੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰ ’ਚ ਬੈਠਦਾ ਸੀ।
ਸ
ਸੋਨੇ ਦਾ ਤਗਮਾ ਜਿੱਤਣ ਵਾਲਾ ਖਿਡਾਰੀ ਪ੍ਰਭਜੋਤ ਸਿੰਘ ਆਪਣੀ ਟਰਾਫੀ ਨਾਲ। ਅਜੀਤ ਤਸਵੀਰ
14-09-2026
ਬਰਗਾੜੀ, 13 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਪਿਛਲਾ ਲੰਮਾ ਸਮਾਂ ਪੰਜਾਬ ’ਚ ਦੋ ਹੀ ਰਿਵਾਇਤੀ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸੱਤਾ ਸੰਭਾਲਦੀਆਂ ਆਈਆਂ ਹਨ। ਭਾਂਵੇ ਇਹ ਪੰਜਾਬ ਦੀ ਵਿਧਾਨ ਸਭਾ ’ਚ ਕਦੇ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਤੇ ਕਾਂਗਰਸ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਸੀ ਤੇ ਕਦੇ ਕਾਂਗਰਸ ਸੱਤ੍ਹਧਾਰੀ ਹੁੰਦੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰ ’ਚ ਬੈਠਦਾ ਸੀ। ਇਨ੍ਹਾਂ ਦੇ ਇਕ ਦੂਜੇ ਦੇ ਵਿਰੋਧੀ ਹੋਣ ਦੇ ਬਾਵਜੂਦ ਪਿੰਡਾਂ, ਸ਼ਹਿਰਾਂ ਦੇ ਵਿਕਾਸ ਕਾਰਜਾਂ ’ਚ ਕੋਈ ਵਿਤਕਰੇਬਾਜ਼ੀ ਦੇਖਣ ਨੂੰ ਨਹੀਂ ਮਿਲਦੀ ਸੀ ਪ੍ਰੰਤੂ ਹੁਣ ਜਦੋ ਪੰਜਾਬ ’ਚ ਤੀਜੀ ਧਿਰ ਨੇ ਸੱਤ੍ਹਾ ਸੰਭਾਲੀ ਹੈ ਉਸ ਸਮੇਂ ਤੋਂ ਜਿਥੇ ਖਾਸਕਰ ਰਿਵਾਇਤੀ ਪਾਰਟੀ ਮਜ਼ਬੂਤ ਹਨ ਉਥੇ ਵਿਕਾਸ ਕਾਰਜ ਕਿਧਰੇ ਨਜ਼ਰ ਨਹੀ ਆ ਰਹੇ ਕਿਉਂਕਿ ਤੀਜੀ ਧਿਰ ਰਿਵਾਇਤੀ ਪਾਰਟੀਆਂ ਦੀ ਪੰਚਾਇਤਾਂ ਦੇ ਕੰਮ ’ਚ ਰੁਕਾਵਟ ਪਾਉਂਦੀ ਹੈ। ਜਿੰਨ੍ਹਾਂ ਪਿੰਡਾਂ ’ਚ ਖਾਸਕਰ ਸ਼ੋਮਣੀ ਅਕਾਲੀ ਦਲ ਦੀਆਂ ਪੰਚਾਇਤਾਂ ਹਨ ਉਥੇ ਇਹ ਵਿਕਾਸ ਕਾਰਜ ਬਿਲਕੁਲ ਕਰਵਾ ਕਿ ਰਾਜੀ ਨਹੀਂ। ਇਹ ਵਿਤਕਰੇਬਾਜ਼ੀ ਭਾਂਵੇ ਹਰ ਪਿੰਡ ’ਚ ਹੋ ਸਕਦੀ ਹੈ ਪ੍ਰੰਤੂ ਪਿੰਡ ਬਰਗਾੜੀ ਵਿਖੇ ਇਸ ਦੀ ਪ੍ਰਤੱਖ ਉਦਾਹਰਣ ਦੇਖੀ ਜਾ ਸਕਦੀ ਹੈ। ਪਿੰਡ ਬਰਗਾੜੀ ’ਚ ਸ਼੍ਰੋਮਣੀ ਅਕਾਲੀ ਦਲ ਦੀ ਪੰਚਾਇਤ ਹੋਣ ਕਰਕੇ ਇਥੇ ਇਕ ਮੁੱਖ ਰਸਤੇ ਦੀ ਨਿਕਾਸੀ ਨਾਲੀ ਦੀ ਪੁਲੀ ਨੀਵੀ ਹੋਣ ਕਾਰਨ ਇਸ ਨੂੰ ਉੱਚੀ ਕਰਕੇ ਬਣਾਉਣ ਲਈ ਤੋੜ ਦਿੱਤਾ ਗਿਆ ਸੀ ਸਰਪੰਚ ਨੇ ਇਸ ਪੁਲੀ ਨੂੰ ਬਣਾਉਣ ਲਈ ਲੋੜੀਂਦਾ ਸਮਾਨ ਵੀ ਇਥੇ ਮੁਹੱਈਆਂ ਕਰਵਾ ਦਿੱਤਾ ਸੀ। ਸਰਪੰਚ ਦੇ ਦੱਸਣ ਅਨੁਸਾਰ ਸਿਆਸੀ ਵਿਤਕਰੇਬਾਜੀ ਕਰਕੇ ਪੰਚਾਇਤ ਨੂੰ ਇਹ ਪੁਲੀ ਬਣਾਉਣ ਤੋਂ ਰੋਕ ਦਿੱਤਾ ਗਿਆ। ਸਰਪੰਚ ਨੇ ਪੰਚਾਇਤ ਸਕੱਤਰ ਦੀ ਆਗਿਆ ਅਨੁਸਾਰ ਇਥੇ ਮਿਸਤਰੀ ਵੀ ਭੇਜ ਦਿੱਤੇ ਗਏ ਸਨ ਪ੍ਰੰਤੂ ਆਪ ਆਗੂਆਂ ਵਲੋਂ ਇਹ ਪੁਲੀ ਬਣਾਉਣ ’ਚ ਬੇਲੋੜੀਆਂ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ। ਇਸ ਕਰਕੇ ਇਹ ਪਿਛਲੇ ਕਰੀਬ ਇਕ ਮਹੀਨੇ ਤੋਂ ਟੁੱਟੀ ਹੋਈ ਪੁਲੀ ਜਿਉ ਦੀ ਤਿਉ ਪਈ ਹੈ। ਪਿੰਡ ਦਾ ਮੁੱਖ ਰਸਤਾ ਹੋਣ ਕਰਕੇ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਤੱਕ ਵੀ ਇਸ ਪੁਲੀ ਨੂੰ ਬਣਾਉਣ ਵੱਲ ਕਿਸੇ ਦਾ ਕੋਈ ਧਿਆਨ ਨਹੀ। ਬਰਗਾੜੀ ਦੇ ਮੌਜੂਦਾ ਸਰਪੰਚ ਪ੍ਰਤਾਪ ਸਿੰਘ ਨੇ ਦੱਸਿਆ ਕਿ ਵਿਕਾਸ ਕਾਰਜਾਂ ਦੇ ਰੁਕਣ ਦਾ ਵੱਡਾ ਕਾਰਨ ਇਹ ਹੈ ਕਿ ਸਰਕਾਰ ਵਿਰੋਧੀ ਪੰਚਾਇਤਾਂ ਦੇ ਬਿੱਲ ਛੇਤੀ ਪਾਸ ਨਹੀਂ ਕੀਤੇ ਜਾਂਦੇ ਜਿਸ ਕਰਕੇ ਮਜ਼ਦੂਰ ਤੇ ਮਿਸਤਰੀ ਪੰਚਾਇਤੀ ਕੰਮ ਕਰਨ ਤੋਂ ਕੰਨੀ ਕਤਰਾਉਦੇ ਹਨ। ਪੰਚਾਇਤ ਦੇ ਅਨੁਸਾਰ ਇਸ ’ਚ ਸਰਪੰਚ ਜਾਂ ਪੰਚਾਇਤ ਦਾ ਕੋਈ ਦੋਸ਼ ਨਹੀਂ ਇਹ ਤਾਂ ਸਿਆਸੀ ਵਿਤਕਰੇਬਾਜ਼ੀ ਦਾ ਖਮਿਆਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।