14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਵਿਧਾਇਕ ਵਲੋਂ ਬੰਦ ਕਰਵਾਏ ਗਏ ਸੈਕੰਡਰੀ ਡੰਪ ’ਤੇ ਅਗਲੇ ਦਿਨ ਫੇਰ ਕੂੜਾ ਸੁੱਟਿਆ ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨ ਦਾ ਮੁਫ਼ਤ ਕੈਂਪ 20 ਨੂੰ

ਸ੍ਰੀ ਮੁਕਤਸਰ ਸਾਹਿਬ, 13 ਸਤੰਬਰ (ਹਰਮਹਿੰਦਰਪਾਲ)-ਸ਼ਹਿਰ ਵਿਚ ਸਫ਼ਾਈ ਵਿਵਸਥਾ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦੀ ਜ਼ਮੀਨੀ ਹਕੀਕਤ ਇਕ ਵਾਰ ਫਿਰ ਸਾਹਮਣੇ ਆਈ ਹੈ। ਨਗਰ ਕੌਂਸਲ ਦੇ ਸਾਹਮਣੇ ਬਣੇ ਸੈਕੰਡਰੀ ਡੰਪ ਨੂੰ ਹਟਾਉਣ ਦੀ ਮੁਹਿੰਮ ਦੀ ਸ਼ੁਰੂਆਤ ਇਕ ਦਿਨ ਪਹਿਲਾਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਰਵਾਈ ਸੀ।

? 14-09-2026
ਸ੍ਰੀ ਮੁਕਤਸਰ ਸਾਹਿਬ, 13 ਸਤੰਬਰ (ਹਰਮਹਿੰਦਰਪਾਲ)-ਸ਼ਹਿਰ ਵਿਚ ਸਫ਼ਾਈ ਵਿਵਸਥਾ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦੀ ਜ਼ਮੀਨੀ ਹਕੀਕਤ ਇਕ ਵਾਰ ਫਿਰ ਸਾਹਮਣੇ ਆਈ ਹੈ। ਨਗਰ ਕੌਂਸਲ ਦੇ ਸਾਹਮਣੇ ਬਣੇ ਸੈਕੰਡਰੀ ਡੰਪ ਨੂੰ ਹਟਾਉਣ ਦੀ ਮੁਹਿੰਮ ਦੀ ਸ਼ੁਰੂਆਤ ਇਕ ਦਿਨ ਪਹਿਲਾਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਰਵਾਈ ਸੀ। ਡੰਪ ਤੋਂ ਕੂੜਾ ਚੁੱਕ ਕੇ ਜਗ੍ਹਾ ਨੂੰ ਸਾਫ਼ ਵੀ ਕੀਤਾ ਗਿਆ, ਪਰ ਇਸ ਦੇ ਅਗਲੇ ਹੀ ਦਿਨ ਇੱਥੇ ਫਿਰ ਕੂੜਾ ਪਾਇਆ ਜਾਣ ਲੱਗਾ। ਹੈਰਾਨੀ ਦੀ ਗੱਲ ਇਹ ਹੈ ਕਿ ਘਰ-ਘਰ ਤੋਂ ਕੂੜਾ ਚੁੱਕਣ ਵਾਲੇ ਨਗਰ ਕੌਂਸਲ ਦੇ ਟਿੱਪਰ ਚਾਲਕ ਵੀ ਇਸੇ ਜਗ੍ਹਾ ਕੂੜਾ ਢੇਰ ਕਰਦੇ ਨਜ਼ਰ ਆਏ। ਡੰਪ ਹਟਾਉਂਦੇ ਸਮੇਂ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਕਰੀਬ ਦੋ ਦਿਨ ਵਿਚ ਇੱਥੋਂ ਕੂੜਾ ਪੂਰੀ ਤਰ੍ਹਾਂ ਹਟਾ ਕੇ ਚਾਰੇ ਪਾਸੇ ਤਾਰਾਂ ਦੀ ਫੈਂਸਿੰਗ ਕਰ ਦਿੱਤੀ ਜਾਵੇਗੀ, ਤਾਂ ਜੋ ਕੋਈ ਵਿਅਕਤੀ ਦੁਬਾਰਾ ਇੱਥੇ ਕੂੜਾ ਨਾ ਸੁੱਟ ਸਕੇ। ਇਸ ਤੋਂ ਇਲਾਵਾ ਕੂੜਾ ਸੁੱਟਣ ਵਾਲਿਆਂ ਦੀ ਪਛਾਣ ਲਈ ਸੀਸੀਟੀਵੀ ਕੈਮਰੇ ਲਗਾਉਣ ਦੀ ਵੀ ਗੱਲ ਕਹੀ ਗਈ ਸੀ। ਇਕ ਪਾਸੇ ਨਗਰ ਕੌਂਸਲ ਡੰਪ ਨੂੰ ਖਤਮ ਕਰਨ ਦੀ ਗੱਲ ਕਰ ਰਹੀ ਹੈ, ਉੱਥੇ ਦੂਜੇ ਪਾਸੇ ਅਗਲੇ ਹੀ ਦਿਨ ਇੱਥੇ ਕੂੜਾ ਪਹੁੰਚਣਾ ਸ਼ੁਰੂ ਹੋ ਗਿਆ। ਘਰਾਂ ਤੋਂ ਕੂੜਾ ਚੁੱਕਣ ਲਈ ਚਲਾਏ ਜਾ ਰਹੇ ਟਿੱਪਰ ਇੱਥੇ ਕੂੜਾ ਪਾ ਰਹੇ ਹਨ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਜੇਕਰ ਕੂੜਾ ਚੁੱਕਣ ਵਾਲੇ ਨਗਰ ਕੌਂਸਲ ਦੇ ਵਾਹਨ ਹੀ ਇਸੇ ਜਗ੍ਹਾ ਕੂੜਾ ਪਾਉਣਗੇ ਤਾਂ ਇਸ ਸੈਕੰਡਰੀ ਡੰਪ ਨੂੰ ਆਖਿਰ ਖ਼ਤਮ ਕਿਵੇਂ ਕੀਤਾ ਜਾਵੇਗਾ। ਅਧਿਕਾਰੀਆਂ ਨੇ ਡੰਪ ਹਟਾਉਂਦੇ ਸਮੇਂ ਦਾਅਵਾ ਕੀਤਾ ਸੀ ਕਿ ਇੱਥੇ ਤਾਰਾਂ ਦੀ ਫੈਂਸਿੰਗ ਕਰਕੇ ਰਸਤਾ ਬੰਦ ਕੀਤਾ ਜਾਵੇਗਾ ਅਤੇ ਕੈਮਰੇ ਲਗਾ ਕੇ ਨਿਗਰਾਨੀ ਰੱਖੀ ਜਾਵੇਗੀ। ਇਸ ਦਾ ਮਕਸਦ ਇਹ ਸੀ ਕਿ ਕੋਈ ਵੀ ਵਿਅਕਤੀ ਇੱਥੇ ਕੂੜਾ ਨਾ ਸੁੱਟ ਸਕੇ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਕੈਮਰੇ ਦੀ ਮਦਦ ਨਾਲ ਉਸ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾ ਸਕੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਗਰ ਕੌਂਸਲ ਦੇ ਟਿੱਪਰ ਇਸੇ ਜਗ੍ਹਾ ਕੂੜਾ ਪਾਉਂਦੇ ਰਹੇ ਤਾਂ ਆਮ ਲੋਕਾਂ ਨੂੰ ਵੀ ਇੱਥੇ ਕੂੜਾ ਪਾਉਣ ਤੋਂ ਰੋਕਣਾ ਮੁਸ਼ਕਿਲ ਹੋਵੇਗਾ। ਹੌਲੀ-ਹੌਲੀ ਕੂੜਾ ਜਮ੍ਹਾਂ ਹੁੰਦਾ ਜਾਵੇਗਾ ਅਤੇ ਕੁਝ ਹੀ ਸਮੇਂ ਵਿਚ ਇੱਥੇ ਦੁਬਾਰਾ ਕੂੜੇ ਦਾ ਵੱਡਾ ਢੇਰ ਬਣ ਸਕਦਾ ਹੈ। ਪਹਿਲਾਂ ਵੀ ਇਸ ਜਗ੍ਹਾ ਜਮ੍ਹਾਂ ਕੂੜੇ ਕਾਰਨ ਆਸ-ਪਾਸ ਦੇ ਲੋਕਾਂ ਨੂੰ ਬਦਬੂ, ਗੰਦਗੀ ਅਤੇ ਮੱਛਰਾਂ ਸਮੇਤ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਰੁਣ ਸਹੋਤਾ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਪਿਛਲੀ ਖ਼ਬਰ ਬਿਜਲੀ ਦੇ ਕੱਟਾਂ ਤੋਂ ਕਿਸਾਨ ਦੁਖੀ-ਝੋਨੇ ਦੇ ਝਾੜ ’ਤੇ ਪਵੇਗਾ ਮਾੜਾ ਅਸਰ ਸਰਕਾਰ ਦੇ ਅੱਠ ਘੰਟੇ ਬਿਜਲੀ ਸਪਲਾਈ ਦੇ ਦਾਅਵੇ... ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ ਕਰਵਾਇਆ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤੀ ਸ਼ਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।