14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਮਲੋਟ ਇਕਾਈ ਦੀ ਮੀਟਿੰਗ ਹੋਈ

ਮਲੋਟ, 13 ਸਤੰਬਰ (ਪਾਟਿਲ)-ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਮਲੋਟ ਇਕਾਈ ਦੀ ਮੀਟਿੰਗ ਹਿੰਮਤ ਸਿੰਘ ਦੀ ਅਗਵਾਈ ਹੇਠ ਸ. ਸ.

ਅਜੀਤ ਡੈਸਕ 14-09-2026
ਮਲੋਟ, 13 ਸਤੰਬਰ (ਪਾਟਿਲ)-ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਮਲੋਟ ਇਕਾਈ ਦੀ ਮੀਟਿੰਗ ਹਿੰਮਤ ਸਿੰਘ ਦੀ ਅਗਵਾਈ ਹੇਠ ਸ.ਸ.ਸ ਸਕੂਲ ਲੜਕੇ ਮਲੋਟ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਬੀਤੇ ਦਿਨੀਂ ਵਿੱਛੜੀਆਂ ਰੂਹਾਂ ਕੁਲਦੀਪ ਸ਼ਰਮਾ ਦੀ ਮਾਤਾ ਅਤੇ ਬਸੰਤ ਸਿੰਘ ਰਾਜੁ ਸ੍ਰੀ ਮੁਕਤਸਰ ਸਾਹਿਬ ਦੀ ਧਰਮ ਪਤਨੀ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਵਿਚ ਦਰਸ਼ਨ ਲਾਲ ਕਾਂਸਲ ਨੇ ਪ੍ਰਧਾਨ ਹਿੰਮਤ ਸਿੰਘ ਦੀ ਅੱਖ ਦੇ ਸਫ਼ਲ ਕੋਰਨਿਆ ਟਰਾਂਸਪਲਾਂਟ ਉਪਰੰਤ ਸਿਹਤਯਾਬੀ ਲਈ ਅਰਦਾਸ ਕੀਤੀ। ਗੁਰਚਰਨ ਸਿੰਘ ਬੁੱਟਰ ਨੇ ਆਮ ਆਦਮੀ ਪਾਰਟੀ ਸਰਕਾਰ ਵਲੋਂ ਮੌਜੂਦਾ ਮਾਣਯੋਗ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਯੁਕਤੀ ਉਪਰ ਵਿਧਾਨ ਸਭਾ ਵਿਚ ਮਤਾ ਪਾਉਣ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਕਿਸੇ ਵੀ ਵਿਧਾਨ ਸਭਾ ਵਿਚ ਇਸ ਤਰ੍ਹਾਂ ਦਾ ਮਤਾ ਪਾ ਕੇ ਮਾਣਯੋਗ ਅਦਾਲਤ ਦੀ ਤੌਹੀਨ ਕੀਤੀ ਗਈ ਹੈ। ਇਸ ਤੋਂ ਇਲਾਵਾ ਰਾਕੇਸ਼ ਜੈਨ ਨੇ ਪੰਜਾਬ ਸਰਕਾਰ ਕਰਮਚਾਰੀਆਂ ਅਤੇ ਪੈਨਸ਼ਨਰਾਂ ਵਲੋਂ ਦਾਇਰ ਰਿਟ ਪਟੀਸ਼ਨ ਦੇ ਸੰਬੰਧ ਵਿਚ ਮਾਣਯੋਗ ਅਦਾਲਤ ਵਲੋਂ ਮਾਣਹਾਨੀ ਦੇ ਕੇਸ ਦੀ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੂੰ ਚੰਗੀ ਲਾਹਣਤ ਪਾਈ ਅਤੇ ਅਗਲੀ 21 ਤਰੀਕ ਤੱਕ ਡੀ.ਏ ਦੇਣ ਸਬੰਧ ਵਿਚ ਹਲਫ਼ਨਾਮਾ ਦਾਇਰ ਕਰਨ ਦੇ ਹੁਕਮ ਜਾਰੀ ਕੀਤੇ ਹਨ। ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਮੁਲਾਜ਼ਮਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਦੀਪ ਸ਼ਰਮਾ, ਗੁਰਚਰਨ ਸਿੰਘ ਕੁਰਾਈ ਵਾਲਾ, ਦਲਬੀਰ ਸਿੰਘ, ਮੁਨਸ਼ੀ ਰਾਮ, ਗੁਰਚਰਨ ਸਿੰਘ ਬੁੱਟਰ, ਰਾਮਜੀ ਦਾਸ, ਅਨੌਖ ਸਿੰਘ, ਟਹਿਲ ਸਿੰਘ, ਹਰਜਿੰਦਰ ਸਿੰਘ, ਵਿਜੇ ਕੁਮਾਰ, ਸੂਰਜਾ ਰਾਮ, ਰਾਮਪ੍ਰਤਾਪ, ਬੁੱਧ ਰਾਮ, ਪਿਰਥੀ ਸਿੰਘ, ਰਜਿੰਦਰ ਬਠਲਾ ਅਤੇ ਪ੍ਰਿੰਸੀਪਲ ਗੁਰਦੀਪ ਲਾਲ ਹਾਜ਼ਰ ਸਨ।
ਪਿਛਲੀ ਖ਼ਬਰ ਐਸ. ਡੀ. ਸਕੂਲ ਦਾ ਅਨਮੋਲ ਡੂਮੜਾ ਸੀਨੀਅਰ ਐਗਜ਼ੀਕਿਊਟਿਵ ਨਿਯੁਕਤ ਅਗਲੀ ਖ਼ਬਰ ਭੇਦਭਰੇ ਹਾਲਾਤਾਂ ’ਚ ਨੌਜਵਾਨ ਦੀ ਲਾਸ਼ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।