14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਐਡਵੋਕੇਟ ਸਿੱਧੂ ਦੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਚੁਣੇ ਜਾਣ ’ਤੇ ਖ਼ੁਸ਼ੀ ਦੀ ਲਹਿਰ

ਲਹਿਰਾ ਮੁਹੱਬਤ, 13 ਸਤੰਬਰ (ਸੁਖਪਾਲ ਸਿੰਘ ਸੁੱਖੀ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੌਰਾਨ ਨੌਜਵਾਨ ਐਡਵੋਕੇਟ ਹੁਸ਼ਨਿੰਦਰ ਪਾਲ ਸਿੰਘ ਸਿੱਧੂ ਬੇਗਾ ਸਪੁੱਤਰ ਮਨਜੀਤ ਸਿੰਘ ਸਿੱਧੂ ਤੇ ਪੋਤਰਾ ਗਮਦੂਰ ਸਿੰਘ ਸਿੱਧੂ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਵਾਸੀ ਲਹਿਰਾ ਬੇਗਾ ਦੀ ਉਪ ਪ੍ਰਧਾਨ ਵਜੋਂ ਚੋਣ ’ਤੇ ਇਲਾਕੇ ਭਰ ਵਿਚ ਖ਼ੁਸ਼ੀ ਦੀ ਲਹਿਰ ਹੈ। ਚੇਤੇ ਰਹੇ ਕਿ ਬਹੁਤ ਹੀ ਥੋੜੇ ਸਮੇਂ ਦੌਰਾਨ ਐਡ.

ਅਜੀਤ ਡੈਸਕ 14-09-2026
ਲਹਿਰਾ ਮੁਹੱਬਤ, 13 ਸਤੰਬਰ (ਸੁਖਪਾਲ ਸਿੰਘ ਸੁੱਖੀ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੌਰਾਨ ਨੌਜਵਾਨ ਐਡਵੋਕੇਟ ਹੁਸ਼ਨਿੰਦਰ ਪਾਲ ਸਿੰਘ ਸਿੱਧੂ ਬੇਗਾ ਸਪੁੱਤਰ ਮਨਜੀਤ ਸਿੰਘ ਸਿੱਧੂ ਤੇ ਪੋਤਰਾ ਗਮਦੂਰ ਸਿੰਘ ਸਿੱਧੂ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਵਾਸੀ ਲਹਿਰਾ ਬੇਗਾ ਦੀ ਉਪ ਪ੍ਰਧਾਨ ਵਜੋਂ ਚੋਣ ’ਤੇ ਇਲਾਕੇ ਭਰ ਵਿਚ ਖ਼ੁਸ਼ੀ ਦੀ ਲਹਿਰ ਹੈ। ਚੇਤੇ ਰਹੇ ਕਿ ਬਹੁਤ ਹੀ ਥੋੜੇ ਸਮੇਂ ਦੌਰਾਨ ਐਡ. ਹੁਸ਼ਨਿੰਦਰ ਪਾਲ ਸਿੰਘ ਸਿੱਧੂ ਬੇਗਾ ਨੇ ਵਕਾਲਤੀ ਖੇਤਰ ਵਿਚ ਆਪਣੀ ਵਧੀਆ ਪਛਾਣ ਬਣਾ ਲਈ ਹੈ, ਪਰਿਵਾਰ ਭਾਂਵੇ ਖੇਤੀਬਾੜੀ ਧੰਦੇ ਨਾਲ ਜੁੜਿਆ ਹੋਇਆ ਹੈ। ਪਰ ਇਲਾਕੇ ਭਰ ਚੋਂ ਸਮਾਜ ਵਿਚ ਆਪਣੀ ਵੱਖਰੀ ਪਛਾਣ ਰੱਖਦੇ ਹਨ। ਜੋ ਹਲਕਾ ਭੁੱਚੋ ਦੇ ਪਿੰਡ ਲਹਿਰਾ ਬੇਗਾ ’ਚੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪਹਿਲੇ ਰਜਿਸਟਰਡ ਵਕੀਲ ਹਨ। ਬੀਤੇ ਦਿਨੀਂ ਹੋਈਆਂ ਚੋਣਾਂ ਦੌਰਾਨ ਐਡ. ਸਿੱਧੂ ਜ਼ਿਲ੍ਹਾ ਬਾਰ ਐਸੋਸੀਏਸ਼ਨ ਲਈ ਮੀਤ ਪ੍ਰਧਾਨ ਵਜੋਂ ਆਪਣੇ ਵਿਰੋਧੀ ਨੂੰ 100 ਵੋਟਾਂ ਨਾਲ ਹਰਾਕੇ ਜੇਤੂ ਰਹੇ ਹਨ। ਉਨ੍ਹਾਂ ਦੀ ਜਿੱਤ ਦੀ ਖ਼ੁਸ਼ੀ ਜ਼ਾਹਿਰ ਕਰਦਿਆਂ ਬਰਿੰਦਰ ਪਾਲ ਸਿੰਘ ਸਿੱਧੂ, ਐਡ. ਧਨਵੰਤ ਸਿੰਘ ਸਿੱਧੂ, ਐਡ. ਲਖਵੀਰ ਸਿੰਘ ਸਰਾਂ, ਐਡ. ਪ੍ਰਗਟ ਸਿੱਧੂ, ਗੁਰਬਖਸ਼ ਸਿੰਘ ਸਿੱਧੂ, ਜਸਕਰਨ ਸਿੰਘ ਸਿੱਧੂ ਆਰਮੀ, ਐਡ. ਰਘਵੀਰ ਸਿੰਘ ਗਿੱਲ, ਐਡ. ਜਸ਼ਨ ਭੁੱਲਰ ਸਮੇਤ ਇਲਾਕੇ ਦੇ ਸਨੇਹੀਆਂ ਤੇ ਦੋਸਤਾਂ ਨੇ ਵਧਾਈਆਂ ਦਿੱਤੀਆਂ।
ਪਿਛਲੀ ਖ਼ਬਰ ਬਿਜਲੀ ਕੱਟਾਂ ਨੂੰ ਲੈ ਕੇ ਸਾਬਕਾ ਵਜ਼ੀਰ ਮਲੂਕਾ ਨੇ ਘੇਰੀ ਸੂਬਾ ਸਰਕਾਰ ਅਗਲੀ ਖ਼ਬਰ ਬਿਜਲੀ ਸਪਲਾਈ ਪੂਰੀ ਨਾ ਮਿਲਣ ਦੇ ਵਿਰੋਧ ’ਚ ਮਹਿਕਮੇ ਦੇ ਦਫ਼ਤਰਾਂ ਅੱਗੇ ਧਰਨੇ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।