15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਅੱਜ ਭੋਗ ’ਤੇ ਵਿਸ਼ੇਸ਼- ਸੇਵਾ ਮੁਕਤ ਐਸ.ਐਚ.ਓ. ਇਕਬਾਲ ਹੁਸੈਨ

ਬਾਜਾਖਾਨਾ : ਇਕਬਾਲ ਹੁਸੈਨ ਦਾ ਜਨਮ 1967 ਈ. ਨੂੰ ਮਾਤਾ ਸ਼ਰੀਫਾ ਬੀਬੀ ਦੀ ਕੁੱਖੋਂ ਪਿਤਾ ਗੁਲਾਮ ਮੁਹੰਮਦ ਦੇ ਘਰ ਪਿੰਡ ਘੋਲੀਆਂ ਕਲਾਂ (ਮੋਗਾ) ਵਿਖੇ ਹੋਇਆ।

ਅਜੀਤ ਡੈਸਕ 15-09-2026
ਬਾਜਾਖਾਨਾ : ਇਕਬਾਲ ਹੁਸੈਨ ਦਾ ਜਨਮ 1967 ਈ. ਨੂੰ ਮਾਤਾ ਸ਼ਰੀਫਾ ਬੀਬੀ ਦੀ ਕੁੱਖੋਂ ਪਿਤਾ ਗੁਲਾਮ ਮੁਹੰਮਦ ਦੇ ਘਰ ਪਿੰਡ ਘੋਲੀਆਂ ਕਲਾਂ (ਮੋਗਾ) ਵਿਖੇ ਹੋਇਆ। ਆਪ ਸ਼ੁਰੂ ਤੋਂ ਹੀ ਮਿਹਨਤੀ ਤੇ ਸਾਊ ਸੁਭਾਅ ਦੇ ਮਾਲਕ ਸਨ। ਆਪ ਨੇ ਮੈਟਿ੍ਕ ਤੱਕ ਦੀ ਵਿਦਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਕਰਨ ਉੁਪਰੰਤ ਆਈ.ਟੀ.ਆਈ ਦੀ ਸਿੱਖਿਆ ਮੋਗਾ ਤੋਂ ਪ੍ਰਾਪਤ ਕੀਤੀ। ਇਸ ਬਾਅਦ ਆਪ 1992 ’ਚ ਬਤੌਰ ਸਿਪਾਹੀ ਪੰਜਾਬ ਪੁਲਿਸ ’ਚ ਭਰਤੀ ਹੋਏ ਅਤੇ ਆਪ ਦੀ ਪਹਿਲੀ ਨਿਯੁਕਤੀ ਫ਼ਰੀਦਕੋਟ ਵਿਖੇ ਹੋਈ। ਆਪ ਦਾ ਵਿਆਹ 1995 ’ਚ ਬੀਬੀ ਗੁਲਸ਼ਨ ਪ੍ਰਵੀਨ ਨਾਲ ਹੋਇਆ। ਆਪ ਦੇ ਘਰ ਦੋ ਪੁੱਤਰਾਂ ਫ਼ਿਰੋਜ਼ ਖਾਨ ਅਤੇ ਪਿ੍ਸ ਖਾਨ ਨੇ ਜਨਮ ਲਿਆ। ਦੋਨੋਂ ਸਪੁੱਤਰਾਂ ਨੂੰ ਉੱਚ ਪਾਏ ਦੀ ਤਾਲੀਮ ਦਿਵਾਈ ਅਤੇ ਬਹੁਤ ਹੀ ਵਧੀਆ ਸਮਾਜਿਕ ਸਰੋਕਾਰ ਦਿੱਤੇ। ਜਿਸ ਦੀ ਬਦੌਲਤ ਵੱਡਾ ਲੜਕਾ ਨਿਊਜ਼ੀਲੈਂਡ ਅਤੇ ਛੋਟਾ ਲੜਕਾ ਕੈਨੇਡਾ ਵਿਖੇ ਸਫ਼ਲ ਕਾਰੋਬਾਰੀ ਹਨ। ਆਪ ਨੇ ਜਿਥੇ ਆਪਣੇ ਪਰਿਵਾਰ ਲਈ ਬਹੁਤ ਹੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕੀਤਾ ਉਥੇ ਪੰਜਾਬ ਪੁਲਿਸ ’ਚ ਵੀ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਦਿੱਤੀਆਂ। ਆਪ ਵਿਭਾਗ ’ਚ ਬਤੌਰ ਕਾਂਸਟੇਬਲ ਭਰਤੀ ਹੋਏ ਅਤੇ ਪੰਜਾਬ ਪੁਲਿਸ ਦੇ ਐਸ.ਐਚ.ਓ ਦੇ ਚੰਗੇ ਉੱਚ ਅਹੁਦੇ ਤੋਂ ਸੇਵਾ ਮੁਕਤ ਹੋਏ। ਆਪ ਨੇ ਸੇਵਾ-ਮੁਕਤ ਹੋਣ ਉਪਰੰਤ ਆਪਣਾ ਜੀਵਨ ਸਮਾਜਸੇਵਾ ਨੂੰ ਸਮਰਪਿਤ ਕਰ ਦਿੱਤਾ ਤੇ ਧਾਰਮਿਕ ਤੇ ਸਮਾਜਸੇਵੀ ਕੰਮਾਂ ’ਚ ਜੁਟ ਗਏ। ਉਹ 4 ਸਤੰਬਰ 2026 ਸ਼ੁੱਕਰਵਾਰ ਨੂੰ ਅੱਲਾ ਦੀ ਦਰਗਾਹ ’ਚ ਜਾ ਬਿਰਾਜੇ। ਇਸ ਗੱਲ ਨੂੰ ਅੱਲਾ ਦਾ ਇਤਫਾਕ ਹੀ ਮੰਨਿਆ ਜਾ ਸਕਦਾ ਹੈ ਕਿ ਉਹ ਮੁਸਲਿਮ ਭਾਈਚਾਰੇ ਦੇ ਇਸ ਪਵਿੱਤਰ ਮੰਨੇ ਜਾਂਦੇ ਦਿਹਾੜੇ ’ਤੇ ਇਸ ਦੁਨੀਆਂ ਤੋਂ ਰੁਖਸਤ ਹੋਏ। ਉਨ੍ਹਾਂ ਦੀ ਰੂਹ ਦੇ ਸਕੂਨ ਲਈ ਰੱਖੇ ਗਏ ਦਰੂਦ-ਏ-ਖਤਮ ਸ਼ਰੀਫ (ਨੌਵੇ) ਦੀ ਦੁਆ ਅੱਜ 15 ਸਤੰਬਰ 2026 ਦਿਨ ਮੰਗਲਵਾਰ ਨੂੰ ਸਵੇਰੇ 10 ਤੋਂ 12.30 ਵਜੇ ਤੱਕ ਪਾਲਕੀ ਪੈਲੇਸ ਨੇੜੇ ਫੂਲੇਵਾਲਾ ਪੁਲ ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ ਰੋਡ ਨੇੜੇ ਪਿੰਡ ਘੋਲੀਆਂ ਕਲਾਂ (ਮੋਗਾ) ਵਿਖੇ ਹੋਵੇਗੀ। - ਜੀਵਨ ਗਰਗ
ਪਿਛਲੀ ਖ਼ਬਰ ਚਰਨਜੀਤ ਸਿੰਘ ਸਾਬਕਾ ਸਰਪੰਚ ਨੂੰ ਹਲਕਾ ਕੋਆਰਡੀਨੇਟਰ ਲਗਾਇਆ ਅਗਲੀ ਖ਼ਬਰ ਗੁਰੂਆਂ ਦਾ ਅਸ਼ੀਰਵਾਦ ਤੇ ਮਾਪਿਆਂ ਦੀ ਸੇਵਾ ਸਭ ਤੋਂ ਉਤਮ ਸੇਵਾ-ਸੰਤ ਸੁਰਿੰਦਰ ਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।