20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਯੂਨੀਵਰਸਿਟੀ ਵਿਖੇ ਲੱਗੇ ਕਿਸਾਨ ਮੇਲੇ ’ਚ ਫ਼ਰੀਦਕੋਟ ਦਾ ਸਫਲ ਕਿਸਾਨ ਸਨਮਾਨਿਤ

ਫ਼ਰੀਦਕੋਟ, 19 ਸਤੰਬਰ (ਸਰਬਜੀਤ ਸਿੰਘ)-ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵਿਖੇ ਲੱਗੇ ਕਿਸਾਨ ਮੇਲੇ ਦੌਰਾਨ ਫ਼ਰੀਦਕੋਟ ਦੇ ਕਿਸਾਨ ਬਲਧੀਰ ਸਿੰਘ ਭੁੱਲਰ ਪੁੱਤਰ ਬਲਕਰਨ ਸਿੰਘ ਭੁੱਲਰ ਵਾਸੀ ਪਿੰਡ ਬਸਤੀ ਨਾਨਕਸਰ, ਫ਼ਰੀਦਕੋਟ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਫਸਲੀ ਵਿਭੰਨਤਾ ਅਪਣਾਉਂਦੇ ਹੋਏ ਅਤੇ ਉੱਤਮ ਖੇਤੀ ਵਿਚ ਆਪਣਾ ਅਹਿਮ ਯੋਗਦਾਨ ਪਾਉਣ ’ਤੇ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਖੇਤੀਬਾੜੀ ਮੰਤਰੀ, ਪੰਜਾਬ ਗੁਰਮੀਤ ਸਿੰਘ ਖੁੱਡੀਆਂ ਵਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਕਿਸਾਨ ਬਲਧੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਪੌਲੀ ਹਾਊਸ ਬਣਾ ਕੇ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ ਅਤੇ ਡਿ੍ਰਪ ਸਿਸਟਮ ਨਾਲ ਪਾਣੀ ਦੀ ਸਿੰਚਾਈ ਕਰਦੇ ਹਨ ਜਿਸ ਨਾਲ ਪਾਣੀ ਦੀ ਖਰਾਬੀ ਨਹੀਂ ਹੁੰਦੀ।

ਅਜੀਤ ਡੈਸਕ 20-09-2026
ਫ਼ਰੀਦਕੋਟ, 19 ਸਤੰਬਰ (ਸਰਬਜੀਤ ਸਿੰਘ)-ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵਿਖੇ ਲੱਗੇ ਕਿਸਾਨ ਮੇਲੇ ਦੌਰਾਨ ਫ਼ਰੀਦਕੋਟ ਦੇ ਕਿਸਾਨ ਬਲਧੀਰ ਸਿੰਘ ਭੁੱਲਰ ਪੁੱਤਰ ਬਲਕਰਨ ਸਿੰਘ ਭੁੱਲਰ ਵਾਸੀ ਪਿੰਡ ਬਸਤੀ ਨਾਨਕਸਰ, ਫ਼ਰੀਦਕੋਟ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਫਸਲੀ ਵਿਭੰਨਤਾ ਅਪਣਾਉਂਦੇ ਹੋਏ ਅਤੇ ਉੱਤਮ ਖੇਤੀ ਵਿਚ ਆਪਣਾ ਅਹਿਮ ਯੋਗਦਾਨ ਪਾਉਣ ’ਤੇ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਖੇਤੀਬਾੜੀ ਮੰਤਰੀ, ਪੰਜਾਬ ਗੁਰਮੀਤ ਸਿੰਘ ਖੁੱਡੀਆਂ ਵਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਕਿਸਾਨ ਬਲਧੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਪੌਲੀ ਹਾਊਸ ਬਣਾ ਕੇ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ ਅਤੇ ਡਿ੍ਰਪ ਸਿਸਟਮ ਨਾਲ ਪਾਣੀ ਦੀ ਸਿੰਚਾਈ ਕਰਦੇ ਹਨ ਜਿਸ ਨਾਲ ਪਾਣੀ ਦੀ ਖਰਾਬੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਉਹ ਹੋਰ ਕਿਸਾਨਾਂ ਨੂੰ ਵੀ ਕਣਕ ਝੋਨੇ ਤੋਂ ਹੱਟ ਕੇ ਹੋਰ ਫ਼ਸਲਾਂ ਦੀ ਬਿਜਾਈ ਆਧੁਨਿਕ ਢੰਗ ਨਾਲ ਕਰਨ ਦੀ ਪ੍ਰੇਰਣਾ ਦਿੰਦੇ ਹਨ। ਇਸ ਮੌਕੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਮੌਜੂਦ ਸਨ।
ਪਿਛਲੀ ਖ਼ਬਰ ਸੜਕਾਂ ਦੀਆਂ ਸਾਈਡਾਂ ’ਤੇ ਖੱਡੇ ਪੁੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਅਗਲੀ ਖ਼ਬਰ ਸਕੂਲ ਦੀ ਇਮਾਰਤ ਅਨਸੇਫ ਹੋਣ ’ਤੇ ਵਿਦਿਆਰਥੀ ਬਾਹਰਲੇ ਸਕੂਲ ’ਚ ਪੜ੍ਹਾਈ ਕਰਨ ਲਈ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।