ਸ: ਅਵਤਾਰ ਸਿੰਘ ਬਰਾੜ ਵੈੱਲਫ਼ੇਅਰ ਸੁਸਾਇਟੀ ਵਲੋਂ ਪੰਜ ਰੋਜਾ ਬੂਟਿਆਂ ਦਾ ਲੰਗਰ ਆਰੰਭ
ਫ਼ਰੀਦਕੋਟ, 19 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਸਵ: ਸ: ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਵਲੋਂ ਅੱਜ ਸਥਾਨਕ ਸਬਜ਼ੀ ਮੰਡੀ ਫ਼ਿਰੋਜ਼ਪੁਰ ਰੋਡ ਵਿਖੇ ਪੰਜ ਰੋਜ਼ਾ ਬੂਟਿਆਂ ਦਾ ਲੰਗਰ ਆਰੰਭ ਕੀਤਾ ਗਿਆ। ਬੂਟੇ ਵੰਡਣ ਦੀ ਰਸਮ ਦਾ ਆਗਾਜ਼ ਜਗਜੀਤ ਸਿੰਘ ਚਾਹਲ ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਨੇ ਕੀਤਾ।
ਅਜੀਤ ਡੈਸਕ
20-09-2026