28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਐਸ . ਬੀ . ਆਈ . ਬੈਂਕ ਅੱਗੋਂ ਮੋਟਰਸਾਈਕਲ ਚੋਰੀ

ਜੈਤੋ, 27 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਮੇਨ ਬਾਜ਼ਾਰ ’ਚ ਸਥਿਤ ਐਸ. ਬੀ.

ਅਜੀਤ ਡੈਸਕ 28-09-2026
ਜੈਤੋ, 27 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਮੇਨ ਬਾਜ਼ਾਰ ’ਚ ਸਥਿਤ ਐਸ.ਬੀ.ਆਈ. ਬੈਂਕ ਦੇ ਅੱਗੋਂ ਮੋਟਰਸਾਈਕਲ ਚੋਰੀ ਹੋਣ ਦਾ ਪਤਾ ਲੱਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਹਰਿੰਦਰ ਸਿੰਘ ਪੁੱਤਰ ਗਮਦੂਰ ਸਿੰਘ ਵਾਸੀ ਸੇਵੇਵਾਲਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਜਦ ਉਹ ਆਪਣਾ ਕੰਮ ਕਰਵਾਉਣ ਲਈ ਬੈਂਕ ਦੇ ਅੰਦਰ ਗਿਆ ਅਤੇ ਜਦ ਵਾਪਸ ਆ ਕੇ ਵੇਖਿਆ ਤਾਂ ਉਸ ਦਾ ਮੋਟਰਸਾਈਕਲ ਨੰਬਰ ਪੀ.ਬੀ. 04 ਐਲ 1128 ਡੀਲੈਕਸ ਹੀਰੋ-ਹਾਂਡਾ ਗਾਇਬ ਸੀ ਦੇ ਸੰਬਧ ਵਿਚ ਥਾਣਾ ਜੈਤੋ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਚੋਰਾਂ ਦੀ ਤਲਾਸ਼ ਲਈ ਸੀ.ਸੀ.ਟੀ.ਵੀ ਕੈਮਰਿਆਂ ਨੂੰ ਚੈਕ ਕਰ ਰਹੀ ਹੈ ਤੇ ਜਲਦ ਚੋਰਾਂ ਨੂੰ ਫੜ੍ਹਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਪਿਛਲੀ ਖ਼ਬਰ ਕੌਮੀ ਸੇਵਾ ਯੋਜਨਾ ਦੇ ਸੱਤ ਰੋਜ਼ਾ ਕੈਂਪ ਦਾ ਸਮਾਪਨ ਸਮਾਰੋਹ ਕਰਵਾਇਆ ਅਗਲੀ ਖ਼ਬਰ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੇ ਬਰਸੀ ਸਮਾਗਮ ਸੰਬੰਧੀ ਪਹਿਲੀ ਲੜੀ ਦੇ ਅਖੰਡ ਪਾਠ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।