ਕੋਟਕਪੂਰੇ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੱਫੇ ਵੰਡੇ : ਪ੍ਰਧਾਨ ਗੈਰੀ ਵੜਿੰਗ
ਕੋਟਕਪੂਰਾ, 27 ਸਤੰਬਰ (ਰਿੰਕੂ ਮਲਹੋਤਰਾ)-ਜਦ ਤੋਂ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਕੋਟਕਪੂਰਾ ਦੇ ਵਿਕਾਸ ਕਾਰਜਾਂ ਵਿਚ ਕਰੋੜਾਂ ਰੁਪਏ ਦੀਆਂ ਗਰਾਂਟਾਂ ਲੱਗ ਚੁੱਕੀਆਂ ਹਨ, ਜਦਕਿ ਮੌਜੂਦਾ ਸਥਿਤੀ ਵਿਚ ਅਜਿਹੀਆਂ ਸੜਕਾਂ ਦੀ ਸਾਰ ਲਈ ਗਈ ਹੈ ਜੋ ਕਈ ਦਹਾਕਿਆਂ ਤੋਂ ਵਿਕਾਸ ਨੂੰ ਤਰਸ ਰਹੀਆਂ ਸਨ। ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਨੇ ਦੱਸਿਆ ਕੁਲਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਪੰਜਾਬ ਦੀ ਅਗਵਾਈ ਵਿਚ ਸਿੱਖਾਂ ਵਾਲਾ ਰੋਡ 4 ਕਰੋੜ 30 ਲੱਖ ਰੁਪਏ, ਬੀੜ ਸਿੱਖਾਂ ਵਾਲਾ ਰੋਡ ਤੇ ਇਕ ਕਰੋੜ ਰੁਪਏ ਦੇ ਆਸ ਪਾਸ, ਤੇ ਢਿੱਲੋਂ ਕਾਲੋਨੀ ਤੇ ਸ਼ਹਿਰ ਦੀਆਂ ਹੋਰਨਾਂ ਵਾਰਡਾਂ ਦੀਆਂ ਸੜਕਾਂ ਗਲੀਆਂ ਦਾ ਕੰਮ ਵੱਡੇ ਪੱਧਰ ’ਤੇ ਚੱਲ ਰਿਹਾ ਹੈ ਤੇ ਕਈ ਮੁਕੰਮਲ ਹੋ ਚੁੱਕੇ ਹਨ।
ਕੋਟਕਪੂਰਾ, 27 ਸਤੰਬਰ (ਰਿੰਕੂ ਮਲਹੋਤਰਾ)-ਜਦ ਤੋਂ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਕੋਟਕਪੂਰਾ ਦੇ ਵਿਕਾਸ ਕਾਰਜਾਂ ਵਿਚ ਕਰੋੜਾਂ ਰੁਪਏ ਦੀਆਂ ਗਰਾਂਟਾਂ ਲੱਗ ਚੁੱਕੀਆਂ ਹਨ, ਜਦਕਿ ਮੌਜੂਦਾ ਸਥਿਤੀ ਵਿਚ ਅਜਿਹੀਆਂ ਸੜਕਾਂ ਦੀ ਸਾਰ ਲਈ ਗਈ ਹੈ ਜੋ ਕਈ ਦਹਾਕਿਆਂ ਤੋਂ ਵਿਕਾਸ ਨੂੰ ਤਰਸ ਰਹੀਆਂ ਸਨ। ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਨੇ ਦੱਸਿਆ ਕੁਲਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਪੰਜਾਬ ਦੀ ਅਗਵਾਈ ਵਿਚ ਸਿੱਖਾਂ ਵਾਲਾ ਰੋਡ 4 ਕਰੋੜ 30 ਲੱਖ ਰੁਪਏ, ਬੀੜ ਸਿੱਖਾਂ ਵਾਲਾ ਰੋਡ ਤੇ ਇਕ ਕਰੋੜ ਰੁਪਏ ਦੇ ਆਸ ਪਾਸ, ਤੇ ਢਿੱਲੋਂ ਕਾਲੋਨੀ ਤੇ ਸ਼ਹਿਰ ਦੀਆਂ ਹੋਰਨਾਂ ਵਾਰਡਾਂ ਦੀਆਂ ਸੜਕਾਂ ਗਲੀਆਂ ਦਾ ਕੰਮ ਵੱਡੇ ਪੱਧਰ ’ਤੇ ਚੱਲ ਰਿਹਾ ਹੈ ਤੇ ਕਈ ਮੁਕੰਮਲ ਹੋ ਚੁੱਕੇ ਹਨ। ਹੁਣ ਦੇ ਸਮੇਂ ਵਿਚ ਹਰੀਨੌ ਰੋਡ ਕੋਟਕਪੂਰਾ ਦੀ ਸੜਕ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਦੱਸਿਆ ਸ਼ਹਿਰ ਦੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ 20 ਕਰੋੜ ਰੁਪਏ ਦੇ ਆਸ ਪਾਸ ਤੇ ਟੈਂਡਰ ਲਗਾਏ ਜਾ ਚੁੱਕੇ ਹਨ। ਜਿਸ ਨਾਲ ਸ਼ਹਿਰ ਦੀ ਵਿਕਾਸ ਪੱਖੋਂ ਕਾਇਆ ਕਲਪ ਹੋਰ ਵਧੇਰੇ ਸੁੰਦਰ ਹੋਵੇਗੀ।