30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਲਾਇਨਜ਼ ਕਲੱਬ ਨੇ ਬੱਚਿਆਂ ਦੀਆਂ ਅੱਖਾਂ ਦਾ ਜਾਂਚ ਕੈਂਪ ਲਗਾਇਆ

ਗਿੱਦੜਬਾਹਾ, 29 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਲਾਇਨਜ਼ ਕਲੱਬ ਗਿੱਦੜਬਾਹਾ ਵਲੋਂ ਪ੍ਰਧਾਨ ਅਸ਼ੋਕ ਗਰਗ ਪੱਪੂ ਦੀ ਪ੍ਰਧਾਨਗੀ ਹੇਠ ਪੁਸ਼ਕਰ ਮੁਨੀ ਦੀ 117ਵੀਂ ਜਨਮ ਜੈਯੰਤੀ ਮੌਕੇ ‘ਸਾਈਟ ਫਾਰ ਕਿਡਜ਼’ ਪ੍ਰੋਜੈਕਟ ਤਹਿਤ ਡੀ. ਏ.

ਅਜੀਤ ਡੈਸਕ 30-09-2026
ਗਿੱਦੜਬਾਹਾ, 29 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਲਾਇਨਜ਼ ਕਲੱਬ ਗਿੱਦੜਬਾਹਾ ਵਲੋਂ ਪ੍ਰਧਾਨ ਅਸ਼ੋਕ ਗਰਗ ਪੱਪੂ ਦੀ ਪ੍ਰਧਾਨਗੀ ਹੇਠ ਪੁਸ਼ਕਰ ਮੁਨੀ ਦੀ 117ਵੀਂ ਜਨਮ ਜੈਯੰਤੀ ਮੌਕੇ ‘ਸਾਈਟ ਫਾਰ ਕਿਡਜ਼’ ਪ੍ਰੋਜੈਕਟ ਤਹਿਤ ਡੀ.ਏ.ਵੀ. ਵੈਸ਼ ਸੀਨੀਅਰ ਸੈਕੰਡਰੀ ਸਕੂਲ ਗਿੱਦੜਬਾਹਾ ਵਿਖੇ ਬੱਚਿਆਂ ਦੀਆਂ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਨਗਰ ਕੌਂਸਲ ਦੇ ਪ੍ਰਧਾਨ ਗੌਰਵ ਜੈਨ ਚੀਨੂੰ ਵਲੋਂ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਇਸ ਕੈਂਪ ਦੌਰਾਨ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਵਿਸ਼ੇਸ਼ ਤੌਰ ’ਤੇ ਜਰਮਨੀ ਦੀ ਬਣੀ ਆਧੁਨਿਕ ਮਸ਼ੀਨ ਰਾਹੀਂ ਕੀਤੀ ਗਈ। ਕੈਂਪ ਦੌਰਾਨ ਮਾਹਿਰਾਂ ਵਲੋਂ ਬੱਚਿਆਂ ਦੀਆਂ ਅੱਖਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਬੱਚਿਆਂ ਨੂੰ ਅੱਖਾਂ ਦੀ ਸਹੀ ਸੰਭਾਲ, ਮੋਬਾਈਲ ਤੇ ਹੋਰ ਸਕਰੀਨ ਦੀ ਵਰਤੋਂ ਦੌਰਾਨ ਸਾਵਧਾਨੀਆਂ ਵਰਤਣ ਅਤੇ ਸਮੇਂ-ਸਮੇਂ ’ਤੇ ਅੱਖਾਂ ਦੀ ਜਾਂਚ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਅਸ਼ੋਕ ਗਰਗ ਪੱਪੂ, ਰਿਜ਼ਨ ਚੇਅਰਮੈਨ ਰਾਹੁਲ ਗਰਗ, ਰਿਜ਼ਨ ਵਾਇਸ ਚੇਅਰਮੈਨ ਸੁਰਿੰਦਰ ਬਾਂਸਲ, ਪ੍ਰੋਜੈਕਟ ਚੇਅਰਮੈਨ ਸੰਜੀਵ ਦੁੱਗਲ, ਸਕੱਤਰ ਬਲਕਾਰ ਸਿੰਘ, ਖ਼ਜ਼ਾਨਚੀ ਸਾਹਿਲ ਬਾਂਸਲ, ਪੀ.ਆਰ.ਓ. ਜਸਕਰਨ ਸਦਿਓੜਾ ਅਤੇ ਸਕੂਲ ਦਾ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਐਲ.ਪੀ.ਯੂ. ਮਾਮਲੇ ਨੂੰ ਲੈ ਕੇ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੈਨੇਟ ਚੋਣ ’ਚ ਜੇਤੂ ਪ੍ਰਿੰ. ਕਪਿਲ ਸ਼ਰਮਾ ਦਾ ਸਰਕਾਰੀ ਕਾਲਜ ਦੇ ਸਟਾਫ਼ ਵਲੋਂ ਸਨਮਾਨ ਪ੍ਰੈੱਸ ਟਰੱਸਟ ਦੇ ਗੁਰਪ੍ਰੀਤ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।