01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਨਗਰ ਕੌਂਸਲ ਪ੍ਰਧਾਨ ਦੇ ਵਾਰਡ ਵਾਸੀ ਡੇਢ ਮਹੀਨੇ ਤੋਂ ਪੀਣ ਵਾਲੇ ਪਾਣੀ ਨੂੰ ਤਰਸੇ

ਸ੍ਰੀ ਮੁਕਤਸਰ ਸਾਹਿਬ, 30 ਸਤੰਬਰ (ਹਰਮਹਿੰਦਰ ਪਾਲ)-ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਯੋਗਿਤਾ ਗੁੰਬਰ ਦੇ ਆਪਣੇ ਹੀ ਵਾਰਡ ਨੰਬਰ 11 ਨਾਕਾ ਨੰਬਰ 7 ਦੇ ਨਿਵਾਸੀ ਪਿਛਲੇ ਡੇਢ ਮਹੀਨੇ ਤੋਂ ਪੀਣ ਵਾਲੇ ਪਾਣੀ ਦੀ ਇਕ-ਇਕ ਬੂੰਦ ਲਈ ਤਰਸ ਰਹੇ ਹਨ। ਨਗਰ ਕੌਂਸਲ ਵਲੋਂ ਪੀਣ ਵਾਲੇ ਪਾਣੀ ਦੀਆਂ ਨਵੀਆਂ ਪਾਈਪਾਂ ਪਾਉਣ ਸਮੇਂ ਲੋਕਾਂ ਦੇ ਘਰਾਂ ਦੀ ਪਹਿਲਾਂ ਤੋਂ ਚੱਲ ਰਹੀ ਸਪਲਾਈ ਬੰਦ ਕਰ ਦਿੱਤੀ ਗਈ ਸੀ, ਜੋ ਅਜੇ ਤੱਕ ਬਹਾਲ ਨਹੀਂ ਕੀਤੀ ਗਈ।

ਅਜੀਤ ਡੈਸਕ 01-10-2026
ਸ੍ਰੀ ਮੁਕਤਸਰ ਸਾਹਿਬ, 30 ਸਤੰਬਰ (ਹਰਮਹਿੰਦਰ ਪਾਲ)-ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਯੋਗਿਤਾ ਗੁੰਬਰ ਦੇ ਆਪਣੇ ਹੀ ਵਾਰਡ ਨੰਬਰ 11 ਨਾਕਾ ਨੰਬਰ 7 ਦੇ ਨਿਵਾਸੀ ਪਿਛਲੇ ਡੇਢ ਮਹੀਨੇ ਤੋਂ ਪੀਣ ਵਾਲੇ ਪਾਣੀ ਦੀ ਇਕ-ਇਕ ਬੂੰਦ ਲਈ ਤਰਸ ਰਹੇ ਹਨ। ਨਗਰ ਕੌਂਸਲ ਵਲੋਂ ਪੀਣ ਵਾਲੇ ਪਾਣੀ ਦੀਆਂ ਨਵੀਆਂ ਪਾਈਪਾਂ ਪਾਉਣ ਸਮੇਂ ਲੋਕਾਂ ਦੇ ਘਰਾਂ ਦੀ ਪਹਿਲਾਂ ਤੋਂ ਚੱਲ ਰਹੀ ਸਪਲਾਈ ਬੰਦ ਕਰ ਦਿੱਤੀ ਗਈ ਸੀ, ਜੋ ਅਜੇ ਤੱਕ ਬਹਾਲ ਨਹੀਂ ਕੀਤੀ ਗਈ। ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਗਲੀ ਵਾਸੀ ਲਖਵਿੰਦਰ ਸਿੰਘ, ਗੁਰਮੀਤ ਸਿੰਘ, ਅੰਮ੍ਰਿਤਪਾਲ ਸਿੰਘ, ਪਰਮਜੀਤ ਕੌਰ, ਛਿੰਦਰ ਕੌਰ ਤੇ ਭੋਲੀ ਕੌਰ ਹੋਰਾਂ ਅਤੇ ‘ਆਪ’ ਆਗੂ ਸੁਨੀਤਾ ਭੰਮ ਨੇ ਦੱਸਿਆ ਕਿ ਨਗਰ ਕੌਂਸਲ ਪ੍ਰਧਾਨ ਯੋਗਿਤਾ ਗੁੰਬਰ, ਸੰਬੰਧਿਤ ਠੇਕੇਦਾਰ ਤੇ ਜਨ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਕੋਲ ਆਪਣੀ ਦੁਹਾਈ ਲੈ ਕੇ ਵਾਰ-ਵਾਰ ਪਹੁੰਚੇ, ਪਰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਨੇ ਸਾਰ ਨਹੀਂ ਲਈ। ਇਕ ਪਾਸੇ ਤਾਂ ਨਗਰ ਕੌਂਸਲ ਅਤੇ ਜਨ ਸਿਹਤ ਵਿਭਾਗ ਕਰੋੜਾਂ ਰੁਪਏ ਖ਼ਰਚ ਕੇ ਸਾਫ਼ ਪਾਣੀ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਿਹਾ ਹੈ, ਜਦਕਿ ਦੂਜੇ ਪਾਸੇ ਲੋਕਾਂ ਦੀ ਚੱਲਦੀ ਸਪਲਾਈ ਬੰਦ ਕਰਕੇ ਉਨ੍ਹਾਂ ਨੂੰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਮੁਹੱਲਾ ਵਾਸੀਆਂ ਨੇ ਦੁਖੀ ਮਨ ਨਾਲ ਦੱਸਿਆ ਕਿ ਉਹ ਆਸਪਾਸ ਦੇ ਘਰਾਂ ਤੇ ਗੁਰਦੁਆਰਾ ਸਾਹਿਬ ਦੇ ਨਲਕਿਆਂ ਤੋਂ ਬਾਲਟੀਆਂ ਭਰ-ਭਰ ਕੇ ਪੀਣ ਵਾਲਾ ਪਾਣੀ ਲਿਆਉਣ ਲਈ ਮਜ਼ਬੂਰ ਹਨ। ਇੱਥੋਂ ਤੱਕ ਕਿ ਕੱਪੜੇ ਧੋਣ ਵਰਗੀਆਂ ਆਮ ਲੋੜਾਂ ਲਈ ਵੀ ਦੂਰ-ਦੁਰਾਡੇ ਦੇ ਘਰਾਂ ਤੋਂ ਰੋਜ਼ਾਨਾ ਪਾਣੀ ਢੋਅ-ਢੋਅ ਕੇ ਲੋਕਾਂ ਦੀ ਹਾਲਤ ਬੁਰੀ ਹੋ ਚੁੱਕੀ ਹੈ। ਨਗਰ ਕੌਂਸਲ ਤੇ ਜਨ ਸਿਹਤ ਵਿਭਾਗ ਦੀ ਇਸ ਗੰਭੀਰ ਲਾਪ੍ਰਵਾਹੀ ’ਤੇ ਰੋਸ ਜ਼ਾਹਿਰ ਕਰਦਿਆਂ ਇਲਾਕਾ ਵਾਸੀਆਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਇਸ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਗਿਆ, ਤਾਂ ਉਹ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਅੱਗੇ ਘਿਰਾਓ ਕਰਕੇ ਪੂਰਾ ਧਰਨਾ ਦੇਣਗੇ। ਇਸ ਦੌਰਾਨ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਯੋਗਿਤਾ ਗੁੰਬਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਆ ਗਈ ਹੈ ਅਤੇ ਉਹ ਜਲਦੀ ਹੀ ਇਸ ਮਸਲੇ ਦਾ ਹੱਲ ਕਰਵਾ ਦੇਣਗੇ। ਜਗਮੋਹਨ ਸਿੰਘ ਐੱਸ.ਡੀ.ਓ. ਜਨ ਸਿਹਤ ਵਿਭਾਗ ਨੇ ਵੀ ਮੰਨਿਆ ਕਿ ਇਹ ਸਮੱਸਿ ਆ ਪਹਿਲਾਂ ਵੀ ਉਨ੍ਹਾਂ ਦੇ ਧਿਆਨ ਵਿਚ ਆਈ ਸੀ ਅਤੇ ਉਨ੍ਹਾਂ ਕਰਮਚਾਰੀਆਂ ਨੂੰ ਸਪਲਾਈ ਚਾਲੂ ਕਰਨ ਦੀ ਹਦਾਇਤ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਅਜੇ ਤੱਕ ਵੀ ਸਪਲਾਈ ਸ਼ੁਰੂ ਨਹੀਂ ਹੋਈ, ਤਾਂ ਉਹ ਹੁਣ ਤੁਰੰਤ ਕਾਰਵਾਈ ਕਰਕੇ ਇਸ ਨੂੰ ਚਾਲੂ ਕਰਵਾਉਣਗੇ।
ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਨੇ ਕਰੂਜ਼ਰ ਟਰੈਕਸ ਗੱਡੀ ਚੋਰੀ ਕੀਤੀ ਅਗਲੀ ਖ਼ਬਰ ਮੰਡੀ ਕਿੱਲਿਆਂਵਾਲੀ ਵਿਖੇ ਬਿਨਾਂ ਐਸਟੀਮੇਟ, ਮਨਜ਼ੂਰੀ ਤੇ ਟੈਂਡਰ ਦੇ 15 ਲੱਖ ਦਾ ‘ਤਜਰਬਾ’ ਕਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।