04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਯੂਨੀਵਰਸਿਟੀ ਕਾਲਜ ਜੈਤੋ ਵਿਖੇ ਕਾਮਰਸ ਵਿਭਾਗ ਵਲੋਂ ਨਿਵੇਸ਼ਕ ਜਾਗਰੂਕਤਾ ਸਮਾਗਮ ਕਰਵਾਇਆ

ਜੈਤੋ, 3 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਯੂਨੀਵਰਸਿਟੀ ਕਾਲਜ ਜੈਤੋ ਵਿਖੇ ‘ਨਿਵੇਸ਼ਕ ਦੇ ਦਿ੍ਸ਼ਟੀਕੋਣ ਤੋਂ ਵਿੱਤੀ ਨਿਵੇਸ਼ ਬਾਜ਼ਾਰ ਦੀ ਸਮਝ’ ਵਿਸ਼ੇ ’ਤੇ ਨਿਵੇਸ਼ਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾ.

ਯੂਨੀਵਰਸਿਟੀ ਕਾਲਜ ਜੈਤੋ ਦੇ ਕਾਮਰਸ ਵਿਭਾਗ ਵਲੋਂ ਕਰਵਾਏ ਵਿਸਥਾਰ ਭਾਸ਼ਣ ਮੌਕੇ ਰਿਸੋਰਸ ਪਰਸਨ ਪ੍ਰੋ. ਵਿਜੇ ਲਕਸ਼ਮੀ ਅਤੇ ਪ੍ਰੋ. ਸ਼ਿਲਪਾ ਕਾਂਸਲ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ। ਤਸਵੀਰ : ਗੁਰਚਰਨ ਸਿੰਘ ਗਾਬੜੀਆ 04-10-2026
ਜੈਤੋ, 3 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਯੂਨੀਵਰਸਿਟੀ ਕਾਲਜ ਜੈਤੋ ਵਿਖੇ ‘ਨਿਵੇਸ਼ਕ ਦੇ ਦਿ੍ਸ਼ਟੀਕੋਣ ਤੋਂ ਵਿੱਤੀ ਨਿਵੇਸ਼ ਬਾਜ਼ਾਰ ਦੀ ਸਮਝ’ ਵਿਸ਼ੇ ’ਤੇ ਨਿਵੇਸ਼ਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾ. ਵਿਜੇ ਲਕਸ਼ਮੀ ਸੇਬੀ ਟ੍ਰੇਨਰ ਅਤੇ ਐਸੋਸੀਏਟ ਪ੍ਰੋਫੈਸਰ, ਐਸ.ਐਸ.ਡੀ. ਵੁਮੈਨਜ਼ ਇੰਸਟੀਚਿਊਟ ਆਫ਼ ਟੈਕਨਾਲੋਜੀ ਬਠਿੰਡਾ ਨੇ ਸਰੋਤ ਵਿਅਕਤੀ ਵਜੋਂ ਵਿਦਿਆਰਥੀਆਂ ਨੂੰ ਨਿਵੇਸ਼ ਸਬੰਧੀ ਜਾਣਕਾਰੀ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਸਮਰਾਟ ਖੰਨਾ ਨੇ ਡਾ. ਵਿਜੇ ਲਕਸ਼ਮੀ ਦਾ ਸਵਾਗਤ ਕੀਤਾ ਅਤੇ ਪ੍ਰੋ. ਸ਼ਿਲਪਾ ਮੁਖੀ ਕਾਮਰਸ ਵਿਭਾਗ ਨੇ ਜਾਣ-ਪਛਾਣ ਕਰਵਾਈ। ਸਮਾਗਮ ਵਿਚ ਡਾ. ਪਰਮਿੰਦਰ ਸਿੰਘ ਤੱਗੜ, ਪ੍ਰੋ. ਸੰਗੀਤਾ, ਪ੍ਰੋ. ਈਸ਼ਾ ਅਤੇ ਲਾਇਬ੍ਰੇਰੀਅਨ ਮੀਨਾਕਸ਼ੀ ਜੋਸ਼ੀ ਸਮੇਤ ਕਾਮਰਸ ਵਿਭਾਗ ਦੇ 67 ਵਿਦਿਆਰਥੀਆਂ ਨੇ ਭਾਗ ਲਿਆ। ਡਾ. ਵਿਜੇ ਲਕਸ਼ਮੀ ਨੇ ਵਿੱਤੀ ਯੋਜਨਾਬੰਦੀ, ਮਹਿੰਗਾਈ, ਜੋਖ਼ਮ ਤੇ ਮੁਨਾਫ਼ਾ, ਮਿਊਚੁਅਲ ਫੰਡ, ਡੀਮੈਟ ਖਾਤੇ ਅਤੇ ਨਿਵੇਸ਼ ਦੀ ਲੰਮੀ ਮਿਆਦ ਬਾਰੇ ਜਾਣਕਾਰੀ ਦਿੰਦਿਆਂ ਛੋਟੀ ਉਮਰ ਤੋਂ ਬੱਚਤ, ਨਿਯਮਤ ਨਿਵੇਸ਼ ਅਤੇ ਚੱਕਰਵਰਧੀ ਵਾਧੇ ਦੀ ਮਹੱਤਤਾ ਸਮਝਾਈ। ਉਨ੍ਹਾਂ ਨੇ ਨਿਵੇਸ਼ਕਾਂ ਨੂੰ ਗੈਰ-ਨਿਯਮਤ ਯੋਜਨਾਵਾਂ ਅਤੇ ਜਲਦ ਤੇ ਵੱਧ ਮੁਨਾਫ਼ੇ ਦੇ ਲਾਲਚ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਕਾਲਜ ਦੇ ਸੀਨੀਅਰ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਤੱਗੜ ਨੇ ਧੰਨਵਾਦ ਵਿਅਕਤ ਕਰਦਿਆਂ ਸਮਾਗਮ ਨੂੰ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਦੱਸਿਆ।
ਪਿਛਲੀ ਖ਼ਬਰ 38 ਵਾਂ ਮੁਫ਼ਤ ਹੋਮੀਓਪੈਥੀ ਕੈਂਪ ਅੱਜ ਅਗਲੀ ਖ਼ਬਰ ਕੇਂਦਰੀ ਜੇਲ੍ਹ ’ ਚੋਂ 2 ਮੋਬਾਈਲ ਫ਼ੋਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।