12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਕੋਟਕਪੂਰਾ ਰੋਡ ਤੋਂ ਜਲਾਲਾਬਾਦ ਤੇ ਗੁਰੂਹਰਸਹਾਏ ਨੂੰ ਜੋੜਨ ਵਾਲੇ ਬਾਈਪਾਸ ਦੀ ਹਾਲਤ ਖ਼ਸਤਾ

ਸ੍ਰੀ ਮੁਕਤਸਰ ਸਾਹਿਬ, 11 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੀ ਕੋਟਕਪੂਰਾ ਮੁੱਖ ਸੜਕ ਤੋਂ ਰਜਬਾਹੇ ਦੇ ਨਾਲ-ਨਾਲ ਲੰਘ ਕੇ ਜਲਾਲਾਬਾਦ, ਗੁਰੂਹਰਸਹਾਏ ਅਤੇ ਅਬੋਹਰ ਵੱਲ ਜਾਣ ਵਾਲੀਆਂ ਸੜਕਾਂ ਨੂੰ ਜੋੜਨ ਵਾਲੇ ਬਾਈਪਾਸ ਦੀ ਹਾਲਤ ਬੇਹੱਦ ਖ਼ਸਤਾ ਹੋ ਚੁੱਕੀ ਹੈ। ਸੜਕ ਦੇ ਕਈ ਹਿੱਸਿਆਂ ਤੋਂ ਪ੍ਰੀਮਿਕਸ ਪੂਰੀ ਤਰ੍ਹਾਂ ਉਖੜ ਚੁੱਕੀ ਹੈ ਅਤੇ ਹੇਠੋਂ ਪੱਥਰ ਨਿਕਲ ਆਏ ਹਨ।

ਸ੍ਰੀ ਮੁਕਤਸਰ ਸਾਹਿਬ ਦੀ ਕੋਟਕਪੂਰਾ ਰੋਡ ਤੋਂ ਗੁਰੂਹਰਸਹਾਏ ਤੇ ਜਲਾਲਾਬਾਦ ਵੱਲ ਜਾਣ ਵਾਲੇ ਬਾਈਪਾਸ ਦੀ ਖ਼ਸਤਾ ਹਾਲਤ ’ਤੇ ਸੜਕ ਤੋਂ ਲੰਘ ਰਹੀ ਸਵਾਰੀਆਂ ਨਾਲ ਭਰੀ ਗੱਡੀ। ਤਸਵੀਰ: ਰਣਜੀਤ ਸਿੰਘ ਢਿੱਲੋਂ 12-10-2026
ਸ੍ਰੀ ਮੁਕਤਸਰ ਸਾਹਿਬ, 11 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੀ ਕੋਟਕਪੂਰਾ ਮੁੱਖ ਸੜਕ ਤੋਂ ਰਜਬਾਹੇ ਦੇ ਨਾਲ-ਨਾਲ ਲੰਘ ਕੇ ਜਲਾਲਾਬਾਦ, ਗੁਰੂਹਰਸਹਾਏ ਅਤੇ ਅਬੋਹਰ ਵੱਲ ਜਾਣ ਵਾਲੀਆਂ ਸੜਕਾਂ ਨੂੰ ਜੋੜਨ ਵਾਲੇ ਬਾਈਪਾਸ ਦੀ ਹਾਲਤ ਬੇਹੱਦ ਖ਼ਸਤਾ ਹੋ ਚੁੱਕੀ ਹੈ। ਸੜਕ ਦੇ ਕਈ ਹਿੱਸਿਆਂ ਤੋਂ ਪ੍ਰੀਮਿਕਸ ਪੂਰੀ ਤਰ੍ਹਾਂ ਉਖੜ ਚੁੱਕੀ ਹੈ ਅਤੇ ਹੇਠੋਂ ਪੱਥਰ ਨਿਕਲ ਆਏ ਹਨ। ਇਸ ਕਾਰਨ ਇਸ ਰਸਤੇ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦੀ ਮੁਰੰਮਤ ਨਾ ਹੋਣ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਹ ਬਾਈਪਾਸ ਵੱਖ-ਵੱਖ ਸ਼ਹਿਰਾਂ, ਗੁਰੂ ਨਾਨਕ ਕਾਲਜ, ਧਾਰਮਿਕ ਅਸਥਾਨਾਂ ਅਤੇ ਹੋਰ ਇਲਾਕਿਆਂ ਵੱਲ ਜਾਣ ਵਾਲੇ ਵਾਹਨਾਂ ਲਈ ਅਹਿਮ ਰਸਤਾ ਹੈ। ਇਸ ਦੀ ਖ਼ਸਤਾ ਹਾਲਤ ਕਾਰਨ ਵਾਹਨਾਂ ਦੀ ਰਫ਼ਤਾਰ ਮੱਠੀ ਪੈ ਜਾਂਦੀ ਹੈ ਅਤੇ ਆਵਾਜਾਈ ਵਿਚ ਵਿਘਨ ਪੈਂਦਾ ਹੈ। ਸੜਕ ’ਤੇ ਥਾਂ-ਥਾਂ ਉਖੜੀ ਹੋਈ ਪਰਤ, ਪੱਥਰਾਂ ਤੇ ਟੋਇਆਂ ਕਾਰਨ ਵਾਹਨ ਚਾਲਕਾਂ ਨੂੰ ਲੰਘਣ ਸਮੇਂ ਬੇਹੱਦ ਸਾਵਧਾਨੀ ਵਰਤਣੀ ਪੈਂਦੀ ਹੈ। ਖ਼ਾਸ ਕਰਕੇ ਰਾਤ ਸਮੇਂ ਤੇ ਘੱਟ ਰੌਸ਼ਨੀ ਵਿਚ ਸੜਕ ਦੀ ਖ਼ਸਤਾ ਹਾਲਤ ਕਾਰਨ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਇਸ ਸਮੱਸਿਆ ਨੇ ਹੋਰ ਗੰਭੀਰ ਰੂਪ ਧਾਰਨ ਕਰ ਲਿਆ ਹੈ। ਲੋਕਾਂ ਅਨੁਸਾਰ ਜਦੋਂ ਭਾਰੀ ਤੇ ਓਵਰਲੋਡ ਟਰੱਕ ਵਜ਼ਨ ਕਰਵਾਉਣ ਲਈ ਕੰਡਿਆਂ ਵੱਲ ਜਾਂਦੇ ਹਨ ਤਾਂ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਕਈ ਵਾਰ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ। ਇਸ ਨਾਲ ਰਾਹਗੀਰਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਿਚ ਦੇਰੀ ਹੁੰਦੀ ਹੈ। ਦੋਪਹੀਆ ਵਾਹਨ ਚਾਲਕਾਂ ਲਈ ਅਚਾਨਕ ਸੰਤੁਲਨ ਵਿਗੜਨ ਅਤੇ ਤਿਲਕਣ ਕਾਰਨ ਹਾਦਸੇ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਵਾਹਨਾਂ ਦੀ ਆਵਾਜਾਈ ਨਾਲ ਸੜਕ ਤੋਂ ਮਿੱਟੀ ਉਡਦੀ ਰਹਿੰਦੀ ਹੈ, ਜਿਸ ਕਾਰਨ ਰਾਹਗੀਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਹੱਤਵਪੂਰਨ ਬਾਈਪਾਸ ਦੀ ਤੁਰੰਤ ਸਾਰ ਲਈ ਜਾਵੇ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਸ੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਦਾ ਦੌਰਾ ਅਗਲੀ ਖ਼ਬਰ ਸਾਲਾਸਰ ਧਾਮ ਲਈ 28ਵੀਂ ਡਾਕ ਧਵਜ ਯਾਤਰਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।