ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਦੀ ਕੁਟਮਾਰ ਦੀ ਮਿਸ਼ਨ ਸਤਲੁਜ ਵਲੋਂ ਨਿਖੇਧੀ
ਫ਼ਰੀਦਕੋਟ, 13 ਅਕਤੂਬਰ (ਜਸਵੰਤ ਸਿੰਘ ਪੁਰਬਾ)-ਮਿਸ਼ਲ ਸਤਲੁਜ ਦੇ ਆਗੂਆਂ ਸੁਖਜਿੰਦਰ ਸਿੰਘ ਸੰਧੂ ਅਗਜ਼ੈਕਟਿਵ ਮੈਂਬਰ ਮਿਸਲ ਸਤਲੁਜ, ਹਰਦੇਵ ਸਿੰਘ ਘਣੀਏ ਵਾਲਾ ਜਨਰਲ ਸਕੱਤਰ ਕਿਸਾਨ ਵਿੰਗ ਪੰਜਾਬ, ਰਣਪਿੰਦਰ ਜੀਤ ਸਿੰਘ ਹਲਕਾ ਇੰਚਾਰਜ ਮਿਸਲ ਸਤਲੁਜ ਫ਼ਰੀਦਕੋਟ, ਇਕਬਾਲ ਸਿੰਘ ਫਿੱਡੇ ਜ਼ਿਲ੍ਹਾ ਪ੍ਰਧਾਨ ਮਿਸਲ ਸਤਲੁਜ, ਅਮਨਪ੍ਰੀਤ ਸਿੰਘ ਭਾਣਾ ਯੂਥ ਆਗੂ ਮਿਸਲ ਸਤਲੁਜ, ਅਮਰਦੀਪ ਸਿੰਘ ਪ੍ਰਧਾਨ ਆਈ. ਟੀ.
ਫ਼ਰੀਦਕੋਟ, 13 ਅਕਤੂਬਰ (ਜਸਵੰਤ ਸਿੰਘ ਪੁਰਬਾ)-ਮਿਸ਼ਲ ਸਤਲੁਜ ਦੇ ਆਗੂਆਂ ਸੁਖਜਿੰਦਰ ਸਿੰਘ ਸੰਧੂ ਅਗਜ਼ੈਕਟਿਵ ਮੈਂਬਰ ਮਿਸਲ ਸਤਲੁਜ, ਹਰਦੇਵ ਸਿੰਘ ਘਣੀਏ ਵਾਲਾ ਜਨਰਲ ਸਕੱਤਰ ਕਿਸਾਨ ਵਿੰਗ ਪੰਜਾਬ, ਰਣਪਿੰਦਰ ਜੀਤ ਸਿੰਘ ਹਲਕਾ ਇੰਚਾਰਜ ਮਿਸਲ ਸਤਲੁਜ ਫ਼ਰੀਦਕੋਟ, ਇਕਬਾਲ ਸਿੰਘ ਫਿੱਡੇ ਜ਼ਿਲ੍ਹਾ ਪ੍ਰਧਾਨ ਮਿਸਲ ਸਤਲੁਜ, ਅਮਨਪ੍ਰੀਤ ਸਿੰਘ ਭਾਣਾ ਯੂਥ ਆਗੂ ਮਿਸਲ ਸਤਲੁਜ, ਅਮਰਦੀਪ ਸਿੰਘ ਪ੍ਰਧਾਨ ਆਈ.ਟੀ.ਆਈ ਵਿੰਗ ਮਿਸਲ ਸਤਲੁਜ, ਲਖਜੀਵਨ ਸਿੰਘ ਹੈਪੀ ਭੁੱਲਰ ਫ਼ਰੀਦਕੋਟ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਮੁੱਖ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਚੱਲ ਰਹੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆ ਦੀ ਹੋਈ ਕੁੱਟਮਾਰ ਦਾ ਵਿਰੋਧ ਜਤਾਇਆ ਗਿਆ। ਆਗੂਆਂ ਨੇ ਕਿਹਾ ਕਿ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਵਿਰੋਧ ਕਰ ਰਹੇ ਵਿਦਿਆਰਥੀਆਂ ’ਤੇ ਜ਼ੁਲਮ ਢਾਹਿਆ ਜਾ ਰਿਹਾ, ਪੁਲਿਸ ਨਿੱਕੇ ਬੱਚਿਆਂ ਲੜਕੇ ਲੜਕਿਆਂ, ਪੱਤਰਕਾਰਾਂ ਅਤੇ ਵਕੀਲਾਂ ’ਤੇ ਜ਼ੁਲਮ ਢਾਹ ਰਹੀ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਖੁਦ ਆਪਣੇ ਗੁੰਡੇ ਭੇਜ ਕੇ ਇਹ ਸਭ ਕਰਵਾ ਰਹੀ ਹੈ, ਜਦਕਿ ਕਿਸੇ ਸਮੇਂ ਖੁਦ ਭਾਜਪਾ ਵਾਲੇ ਸਰਕਾਰ ਖ਼ਿਲਾਫ਼ ਆਪਣੇ ਵਿਰੋਧ ਪ੍ਰਦਰਸ਼ਨ ਕਰਦੇ ਰਹੇ ਹਨ, ਪਰ ਪਹਿਲਾਂ ਵਾਲੀਆਂ ਸਰਕਾਰਾਂ ਨੇ ਕਦੀ ਅਜਿਹਾ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੁਲਿਸ ਜੁੱਤੀਆਂ ਸਮੇਤ ਅਤੇ ਨੰਗੇ ਸਿਰ ਅੰਦਰ ਵੜ੍ਹ ਮਰਿਆਦਾ ਭੰਗ ਕਰ ਰਹੀ ਹੈ, ਉਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਭਾਜਪਾ ਖਿਲਾਫ ਜੋ ਪੰਜਾਬ ’ਚ ਆਪਣੀ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਹੈ, ਪਰ ਉਧਰ ਦਿੱਲੀ ’ਚ ਆਪਣਾ ਹੋਰ ਰੂਪ ਦਿਖਾ ਰਹੀ ਹੈ, ਉਸ ਖਿਲਾਫ਼ ਆਵਾਜ਼ ਚੁੱਕਣੀ ਚਾਹੀਦੀ ਹੈ। ਉਧਰ ਉਨ੍ਹਾਂ ਪੰਜਾਬ ਦੇ ਪਾਣੀਆਂ ਅਤੇ ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੋਣ ਦੀ ਗੱਲ ਕਹੀ।