19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਲਈ ਭਾਰਤੀ ਕਬੱਡੀ ਟੀਮ ਵਿਚ ਚੁਣੀ ਗਈ ਖਿਡਾਰਨ ਸਿਮਰਨ ਕੰਬੋਜ। ਪਿੰਡ ਪੰਜਾਵਾ ਦੀ ਸਿਮਰਨ ਕੰਬੋਜ ਦੀ ਭਾਰਤੀ ਕਬੱਡੀ ਟੀਮ ’ਚ ਚੋਣ ਹੋਈ

ਲੰਬੀ, 18 ਅਕਤੂਬਰ (ਮੇਵਾ ਸਿੰਘ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਪੰਜਾਵਾ ਵਿਚ ਉਦੋਂ ਖ਼ੁਸ਼ੀ ਦੀ ਲਹਿਰ ਦੌੜ ਗਈ ਜਦੋਂ ਪਿੰਡ ਦੀ ਧੀ ਸਿਮਰਨ ਕੰਬੋਜ ਦੀ ਚੋਣ 2026 ਦੀਆਂ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਲਈ ਭਾਰਤੀ ਕਬੱਡੀ ਟੀਮ ਵਿਚ ਹੋਈ ਹੈ। ਜ਼ਿਕਰ ਕਰਨਾ ਬਣਦਾ ਹੈ ਕਿ ਸਿਮਰਨ ਕੰਬੋਜ ਉਸ ਭਾਰਤੀ ਮਹਿਲਾ ਬੀਚ ਕਬੱਡੀ ਟੀਮ ਦਾ ਹਿੱਸਾ ਸੀ, ਜਿਸ ਨੇ 2026 ਦੀਆਂ ਏਸ਼ੀਅਨ ਬੀਚ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ ਸੀ।

ਅਜੀਤ ਡੈਸਕ 19-10-2026
ਲੰਬੀ, 18 ਅਕਤੂਬਰ (ਮੇਵਾ ਸਿੰਘ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਪੰਜਾਵਾ ਵਿਚ ਉਦੋਂ ਖ਼ੁਸ਼ੀ ਦੀ ਲਹਿਰ ਦੌੜ ਗਈ ਜਦੋਂ ਪਿੰਡ ਦੀ ਧੀ ਸਿਮਰਨ ਕੰਬੋਜ ਦੀ ਚੋਣ 2026 ਦੀਆਂ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਲਈ ਭਾਰਤੀ ਕਬੱਡੀ ਟੀਮ ਵਿਚ ਹੋਈ ਹੈ। ਜ਼ਿਕਰ ਕਰਨਾ ਬਣਦਾ ਹੈ ਕਿ ਸਿਮਰਨ ਕੰਬੋਜ ਉਸ ਭਾਰਤੀ ਮਹਿਲਾ ਬੀਚ ਕਬੱਡੀ ਟੀਮ ਦਾ ਹਿੱਸਾ ਸੀ, ਜਿਸ ਨੇ 2026 ਦੀਆਂ ਏਸ਼ੀਅਨ ਬੀਚ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ ਸੀ। ਸਿਮਰਨ ਕੰਬੋਜ ਨੂੰ ਹੁਣ ਅੰਤਰਰਾਸ਼ਟਰੀ ਮੰਚ ’ਤੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲੇਗਾ। ਸਿਮਰਨ ਕੰਬੋਜ ਦੀ ਚੋਣ ਦੀ ਖ਼ਬਰ ਨੇ ਉਸ ਦੇ ਪਿੰਡ ਅਤੇ ਆਸਪਾਸ ਦੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਫ਼ੈਲਣ ਨਾਲ ਇਲਾਕੇ ਦੇ ਲੋਕ ਉਸ ਨੂੰ ਤੇ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦੇ ਰਹੇ ਹਨ। ਉਸ ਦੀ ਇਸ ਪ੍ਰਾਪਤੀ ਨੂੰ ਪੰਜਾਬ ਲਈ ਮਾਣ ਵਾਲੀ ਗੱਲ ਦੱਸਿਆ ਜਾ ਰਿਹਾ ਹੈ। ਸਿਮਰਨ ਕੰਬੋਜ ਨੇ ਆਪਣੀ ਖੇਡ ਯੋਗਤਾ ਦੇ ਦਮ ’ਤੇ ਭਾਰਤੀ ਟੀਮ ਵਿਚ ਆਪਣੀ ਜਗ੍ਹਾ ਬਣਾਈ ਹੈ। ਸਿਮਰਨ ਕੰਬੋਜ ਦੀ ਸਫ਼ਲਤਾ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ, ਜੋ ਕਬੱਡੀ ਵਿਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹਨ।
ਪਿਛਲੀ ਖ਼ਬਰ ਵਿਧਾਇਕ ਅਮੋਲਕ ਸਿੰਘ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲੈਣ ਪਹੁੰਚੇ ਅਗਲੀ ਖ਼ਬਰ ਆਦੇਸ਼ ਕਾਲਜ ਵਿਖੇ ਐਨਸਥੀਸੀਆ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।