22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਭਾਜਪਾ ਪੰਜਾਬ ਅੰਦਰ ਆਪਣੇ ਮਨਸੂਬਿਆਂ ’ਚ ਸਫ਼ਲ ਨਹੀਂ ਹੋਵੇਗੀ : ਕੁਲਬੀਰ ਸਿੰਘ ਮੱਤਾ

ਕੋਟਕਪੂਰਾ, 21 ਅਕਤੂਬਰ (ਮੋਹਰ ਸਿੰਘ ਗਿੱਲ)-ਭਾਰਤੀ ਜਨਤਾ ਪਾਰਟੀ ਪੰਜਾਬ ਅੰਦਰ ਸੱਤਾ ਹਾਸਿਲ ਕਰਨ ਦੇ ਮਨਸੂਬਿਆਂ ’ਚ ਵਿਚ ਕਦੀ ਵੀ ਸਫ਼ਲ ਨਹੀਂ ਹੋਵੇਗੀ, ਕਿਉਂ ਜੋ ਪੰਜਾਬੀਆਂ ਦੇ ਮਨਾਂ ਅੰਦਰ ਭਾਜਪਾ ਲਈ ਕੋਈ ਥਾਂ ਨਹੀਂ ਹੈ। ਇਹ ਪ੍ਰਗਟਾਵਾ ਪੰਜਾਬ ਮੰਡੀਕਰਨ ਬੋਰਡ ਦੇ ਸੇਵਾ ਮੁਕਤ ਡਿਪਟੀ ਮੈਨੇਜਰ ਕੁੁਲਬੀਰ ਸਿੰਘ ਮੱਤਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।

ਅਜੀਤ ਡੈਸਕ 22-10-2026
ਕੋਟਕਪੂਰਾ, 21 ਅਕਤੂਬਰ (ਮੋਹਰ ਸਿੰਘ ਗਿੱਲ)-ਭਾਰਤੀ ਜਨਤਾ ਪਾਰਟੀ ਪੰਜਾਬ ਅੰਦਰ ਸੱਤਾ ਹਾਸਿਲ ਕਰਨ ਦੇ ਮਨਸੂਬਿਆਂ ’ਚ ਵਿਚ ਕਦੀ ਵੀ ਸਫ਼ਲ ਨਹੀਂ ਹੋਵੇਗੀ, ਕਿਉਂ ਜੋ ਪੰਜਾਬੀਆਂ ਦੇ ਮਨਾਂ ਅੰਦਰ ਭਾਜਪਾ ਲਈ ਕੋਈ ਥਾਂ ਨਹੀਂ ਹੈ। ਇਹ ਪ੍ਰਗਟਾਵਾ ਪੰਜਾਬ ਮੰਡੀਕਰਨ ਬੋਰਡ ਦੇ ਸੇਵਾ ਮੁਕਤ ਡਿਪਟੀ ਮੈਨੇਜਰ ਕੁੁਲਬੀਰ ਸਿੰਘ ਮੱਤਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਬਹੁਤ ਸੀਨੀਅਰ ਲੀਡਰ ਪੰਜਾਬ ’ਚ ਆਮਦ ਕਰਕੇ ਸੂਬੇ ਅੰਦਰ ਪਾਰਟੀ ਨੂੰ ਹੋਰ ਤਕੜਾ ਕਰਨ ਦੀ ਤਾਕ ’ਚ ਹਨ, ਇਸ ਬਾਰੇ ਸਮੂਹ ਪੰਜਾਬੀ ਪੂਰੀ ਤਰ੍ਹਾਂ ਸੁਚੇਤ ਹਨ। ਮੱਤਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਮੇਂ-ਸਮੇਂ ’ਤੇ ਕਾਲੇ ਕਾਨੂੰਨ ਬਣਾ ਕੇ ਲੋਕ ਮਨਾਂ ’ਚੋਂ ਆਪਣੀ ਥਾਂ ਗੁਆ ਲਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਸੂਬੇ ਅੰਦਰ ਆਪਣੀ ਸਰਕਾਰ ਬਣਾਉਣ ਲਈ ਤਰਲੋਮੱਛੀ ਹੋ ਰਹੀ ਹੈ ਪਰ ਸੂਬੇ ਨੂੰ ਕਦੇ ਵੀ ਕੇਂਦਰ ਸਰਕਾਰ ਨੇ ਕੋਈ ਵੀ ਵੱਡੀ ਰਾਹਤ ਨਹੀਂ ਦਿੱਤੀ, ਜਿਸ ਦੇ ਸਦਕਾ ਲੋਕ ਪਾਰਟੀ ਨਾਲ ਜੁੜ ਸਕਣ।
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਅੱਜ ਜ਼ਿਲ੍ਹੇ ’ਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ... ਅਗਲੀ ਖ਼ਬਰ ਫ਼ਰੀਦਕੋਟ ’ਚ ਫ਼ਲਿੱਪਕਾਰਟ ਦੇ ਕਰਮਚਾਰੀ ਤੋਂ ਸਾਢੇ 4 ਲੱਖ ਰੁਪਏ ਦੀ ਲੁੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।