01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਦਸਮੇਸ਼ ਡੈਂਟਲ ਕਾਲਜ ’ਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੀ ਵਾਈਟ ਕੋਟ ਸੈਰੇਮਨੀ ਕਰਵਾਈ

ਫ਼ਰੀਦਕੋਟ, 31 ਅਕਤੂਬਰ (ਜਸਵੰਤ ਸਿੰਘ ਪੁਰਬਾ)- ਦਸਮੇਸ਼ ਡੈਂਟਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਦੇ ਕੈਪਟਨ ਡਾ. ਪੂਰਨ ਸਿੰਘ ਅੋਡੀਟੋਰੀਅਮ ਵਿਖੇ ਕਾਲਜ ਵਿਚ ਨਵੇਂ ਆਏ ਵਿਦਿਆਰਥੀਆਂ ਨੂੰ ਡਾਕਟਰੀ ਪੇਸ਼ੇ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਦੇ ਮੰਤਵ ਨਾਲ ਵਾਈਟ ਕੋਟ ਸੈਰੇਮਨੀ ਕੀਤੀ ਗਈ।

ਅਜੀਤ ਡੈਸਕ 01-11-2026
ਫ਼ਰੀਦਕੋਟ, 31 ਅਕਤੂਬਰ (ਜਸਵੰਤ ਸਿੰਘ ਪੁਰਬਾ)- ਦਸਮੇਸ਼ ਡੈਂਟਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਦੇ ਕੈਪਟਨ ਡਾ. ਪੂਰਨ ਸਿੰਘ ਅੋਡੀਟੋਰੀਅਮ ਵਿਖੇ ਕਾਲਜ ਵਿਚ ਨਵੇਂ ਆਏ ਵਿਦਿਆਰਥੀਆਂ ਨੂੰ ਡਾਕਟਰੀ ਪੇਸ਼ੇ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਦੇ ਮੰਤਵ ਨਾਲ ਵਾਈਟ ਕੋਟ ਸੈਰੇਮਨੀ ਕੀਤੀ ਗਈ। ਜਿਸ ਦਾ ਉਦਘਾਟਨ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸਨਲ ਸੁਸਾਇਟੀ ਦੇ ਪ੍ਰਧਾਨ ਜਸਬੀਰ ਸਿੰਘ ਸੰਧੂ, ਸੀਨੀਅਰ ਵਾਈਸ ਪ੍ਰਧਾਨ ਅਤੇ ਕਾਲਜ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ, ਖਜ਼ਾਨਚੀ ਅਤੇ ਕਾਲਜ ਦੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ, ਕਾਰਜਕਾਰੀ ਮੈਂਬਰ ਗੁਰਮੀਤ ਸਿੰਘ ਢਿੱਲੋਂ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਸੁਸਾਇਟੀ ਦੇ ਪ੍ਰਧਾਨ ਜਸਬੀਰ ਸਿੰਘ ਸੰਧੂ, ਡਾਇਰੈਕਟਰ ਡਾ. ਗੁਰਸੇਵਕ ਸਿੰਘ ਅਤੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਨੇ ਵਾਈਟ ਕੋਟ ਨੂੰ ਸਵੱਛਤਾ ਦਾ ਪ੍ਰਤੀਕ ਦੱਸਿਆ ਅਤੇ ਵਿਦਿਆਰਥੀਆਂ ਨੂੰ ਇਸ ਦੀ ਗਰਿਮਾ ਬਣਾਏ ਰੱਖਣ ਲਈ ਪ੍ਰੇਰਿਤ ਕਰਦਿਆਂ ਨਵੇਂ ਆਏ ਵਿਦਿਆਰਥੀਆਂ ਦਾ ਸਵਾਗਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਐਮ ਕੇ ਸੁਨੀਲ ਅਤੇ ਡੀਨ ਅਕਾਦਮਿਕ ਡਾ. ਰਮਨਦੀਪ ਸਿੰਘ ਬਰਾੜ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਕਾਲਜ ਵਿਚ ਦਾਖਲਾ ਲੈਣ ’ਤੇ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਇੰਸਇਜ਼ ਫ਼ਰੀਦਕੋਟ ਵਲੋਂ ਐਲਾਨੇ ਗਏ ਸਾਰੇ ਨਤੀਜਿਆਂ ’ਚ ਕਾਲਜ ਦੇ ਵਿਦਿਆਰਥੀ ਹਮੇਸ਼ਾ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਦੇ ਹਨ। ਡਾ. ਤਰੁਨ ਕੁਮਾਰ ਰਜਿਸਟਰਾਰ ਨੇ ਵਿਦਿਆਰਥੀਆਂ ਨੂੰ ਸਹੁੰ ਚੁੱਕਵਾਉਂਦਿਆਂ ਪ੍ਰਣ ਕਰਵਾਇਆ ਕਿ ਕਿਸੇ ਵੀ ਮਰੀਜ਼ ਨੂੰ ਆਪਣੇ ਜੀਵਨ ਵਿਚ ਬਿਨ੍ਹਾਂ ਕਿਸੇ ਭੇਦਭਾਵ ਤੋਂ ਤੰਦਰੁਸਤ ਬਣਾਉਣ ਲਈ ਆਪਣੇ ਗਿਆਨ ਦੀ ਵਰਤੋਂ ਕੀਤੀ ਜਾਵੇਗੀ। ਇਸ ਮੌਕੇ ਡਾ. ਹਰਕੰਵਲਪ੍ਰੀਤ ਸਿੰਘ ਮੁਖੀ ਔਰਲ ਪੈਥੋਲਜੀ ਵਿਭਾਗ ਨੇ ਨਵੇਂ ਆਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਾਲਜ ਦੀ ਆਨਲਾਈਨ ਹਾਜ਼ਰੀ ਸੋਫ਼ਟ ਵੇਅਰ ਬਾਰੇ ਜਾਣੂ ਕਰਵਾਇਆ। ਸਮਾਗਮ ਦਾ ਅੰਤ ਰਾਸ਼ਟਰੀ ਗਾਇਣ ਨਾਲ ਕੀਤਾ ਗਿਆ। ਇਸ ਮੌਕੇ ਦਸਮੇਸ਼ ਡੈਂਟਲ ਕਾਲਜ ਦਾ ਸਮੂਹ ਸਟਾਫ਼, ਫ਼ਕੈਲਟੀ ਅਤੇ ਸਾਰੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਅਚੀਵਰ ਪੁਆਇੰਟ ਦੇ ਵਿਦਿਆਰਥੀ ਨੇ ਆਈਲਟਸ ’ਚ 8.5 ਬੈਂਡ ਪ੍ਰਾਪਤ ਕੀਤੇ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ ’ਚ ਰਾਸ਼ਟਰੀ ਏਕਤਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।