19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਮੇਲਾ ਮਾਘੀ ਟਿਕਟ ਮੁਕਤ ਕਰਨ ਅਤੇ ਸਮਾਂ ਤੈਅ ਕਰਨ ਸੰਬੰਧੀ ਲੋਕ ਇਕਮੱਤ ਰੈੱਡ ਕਰਾਸ ਦੇ ਸਾਬਕਾ ਸਕੱਤਰਾਂ ਵਲੋਂ ਵੀ ਠੇਕਾ ਘਟਾਉਣ ਦੀ ਵਕਾਲਤ

ਸ੍ਰੀ ਮੁਕਤਸਰ ਸਾਹਿਬ, 19 ਨਵੰਬਰ (ਹਰਮਹਿੰਦਰ ਪਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਲੋਂ ਖਿਦਰਾਣੇ ਦੀ ਢਾਬ ਉਪਰ ਲੜੀ ਆਖ਼ਰੀ ਤੇ ਨਿਰਣਾਇਕ ਲੜਾਈ ਦੌਰਾਨ ਸ਼ਹੀਦ ਹੋਏ ਚਾਲ੍ਹੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਮੇਲਾ ਮਾਘੀ ਮੌਕੇ ਮਨੋਰੰਜਨ ਮੇਲੇ ਦੀ ਲੱਗਣ ਵਾਲੀ ਟਿਕਟ ਖ਼ਤਮ ਕਰਨ, ਮੇਲੇ ਦਾ ਸਮਾਂ 15 ਦਿਨ ਤਹਿ ਕਰਨ ਅਤੇ ਮੇਲਾ ਮਲੋਟ ਰੋਡ ਤੋਂ ਕੋਟਕਪੂਰਾ ਰੋਡ ਉਪਰ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਸ਼ਹਿਰ ਵਾਸੀ ਇ ਮੱਤ ਹਨ। ਇਸ ਸੰਬੰਧੀ ਰੈਡ ਕਰਾਸ ਦੇ ਕਰੀਬ ਦੋ ਦਹਾਕਿਆਂ ਤੱਕ ਰਹੇ ਸਕੱਤਰ ਗੁਰਮੀਤ ਸਿੰਘ ਪੀ.

ਗੱਲਬਾਤ ਕਰਦੇ ਹੋਏ ਰੈਡ ਕਰਾਸ ਦੇ ਸਾਬਕਾ ਸਕੱਤਰ ਪ੍ਰੋ. ਗੋਪਾਲ ਸਿੰਘ, ਗੁਰਮੀਤ ਸਿੰਘ ਪੀ.ਏ. ਅਤੇ ਹੋਰ। 20-11-2026
ਸ੍ਰੀ ਮੁਕਤਸਰ ਸਾਹਿਬ, 19 ਨਵੰਬਰ (ਹਰਮਹਿੰਦਰ ਪਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਲੋਂ ਖਿਦਰਾਣੇ ਦੀ ਢਾਬ ਉਪਰ ਲੜੀ ਆਖ਼ਰੀ ਤੇ ਨਿਰਣਾਇਕ ਲੜਾਈ ਦੌਰਾਨ ਸ਼ਹੀਦ ਹੋਏ ਚਾਲ੍ਹੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਮੇਲਾ ਮਾਘੀ ਮੌਕੇ ਮਨੋਰੰਜਨ ਮੇਲੇ ਦੀ ਲੱਗਣ ਵਾਲੀ ਟਿਕਟ ਖ਼ਤਮ ਕਰਨ, ਮੇਲੇ ਦਾ ਸਮਾਂ 15 ਦਿਨ ਤਹਿ ਕਰਨ ਅਤੇ ਮੇਲਾ ਮਲੋਟ ਰੋਡ ਤੋਂ ਕੋਟਕਪੂਰਾ ਰੋਡ ਉਪਰ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਸ਼ਹਿਰ ਵਾਸੀ ਇ ਮੱਤ ਹਨ। ਇਸ ਸੰਬੰਧੀ ਰੈਡ ਕਰਾਸ ਦੇ ਕਰੀਬ ਦੋ ਦਹਾਕਿਆਂ ਤੱਕ ਰਹੇ ਸਕੱਤਰ ਗੁਰਮੀਤ ਸਿੰਘ ਪੀ.ਏ. ਅਤੇ ਪ੍ਰੋ. ਗੋਪਾਲ ਸਿੰਘ ਹੋਰਾਂ ਨੇ ਵੀ ਮੇਲਾ ਟਿਕਟ ਮੁਕਤ ਕਰਨ ਦੀ ਪੈਰਵਾਈ ਕਰਦਿਆਂ ਕਿਹਾ ਕਿ ਕਰੀਬ 8 ਸਾਲਾਂ ਤੋਂ ਮੇਲਾ ਠੇਕੇ ’ਤੇ ਦੇਣ ਦੀ ਪ੍ਰਵਿਰਤੀ ਚੱਲੀ ਹੈ ਤੇ ਉਦੋਂ ਤੋਂ ਹੀ ਟਿਕਟ ਲੱਗਣੀ ਸ਼ੁਰੂ ਹੋਈ ਹੈ। ਠੇਕਾ 28 ਲੱਖ ਤੋਂ ਸ਼ੁਰੂ ਹੋ ਕੇ ਪਿਛਲੇ ਵਰ੍ਹੇ 1 ਕਰੋੜ 31 ਲੱਖ ਰੁਪਏ ਤੱਕ ਪੁੱਜ ਗਿਆ ਸੀ। ਠੇਕੇਦਾਰ ਆਪਣੀ ਮਰਜ਼ੀ ਨਾਲ ਠੇਕੇ ਦਾ ਸਮਾਂ ਵੀ ਤਹਿ ਕਰਦਾ ਹੈ ਅਤੇ ਮੇਲੇ ਵਿਚ ਦਾਖ਼ਲ ਹੋਣ ਦੀ ਟਿਕਟ ਵੀ । ਟਿਕਟ ਦਾ ਬੋਝ ਆਮ ਲੋਕਾਂ ’ਤੇ ਪੈਂਦਾ ਹੈ। ਇਸੇ ਤਰ੍ਹਾਂ ਮਨਮਰਜ਼ੀ ਨਾਲ ਮੇਲਾ ਕਈ ਮਹੀਨਿਆਂ ਤੱਕ ਚੱਲਦਾ ਰਹਿੰਦਾ ਹੈ, ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਆਵਾਜਾਈ ਠੱਪ ਰਹਿੰਦੀ ਹੈ। ਬੱਚੇ ਸਕੂਲ ਜਾਣ ਤੋਂ ਔਖੇ ਹੁੰਦੇ ਹਨ। ਹਸਪਤਾਲਾਂ ’ਚ ਦਾਖ਼ਲ ਮਰੀਜ਼ਾਂ ਲਈ ਤਾਂ ਜਾਨਲੇਵਾ ਮੁਸੀਬਤ ਬਣ ਜਾਂਦੀ ਹੈ। ਦਿਨ-ਰਾਤ ਚੱਲਦੇ ਸਪੀਕਰਾਂ ਕਰਕੇ ਘਰਾਂ ਵਾਲਿਆਂ ਦਾ ਰਾਤ ਨੂੰ ਸੌਣਾ ਵੀ ਔਖਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪ੍ਰਸ਼ਾਸਨ ਕੋਲ ਕੋਈ ਬਦਲਵਾਂ ਪ੍ਰਬੰਧ ਨਾ ਹੋਣ ਕਰਕੇ ਮੇਲਾ ਜਗ੍ਹਾ ਮੁੱਲ ਲੈ ਕੇ ਲਾਇਆ ਜਾਂਦਾ ਸੀ, ਪਰ ਹੁਣ ਕੋਟਕਪੂਰਾ ਰੋਡ ਉਪਰ ਜੇਲ੍ਹ ਵਾਲੀ ਜਗ੍ਹਾ ਜੋ ਕਰੀਬ 12 ਕਿੱਲੇ ਹੈ ਖ਼ਾਲ੍ਹੀ ਪਈ ਹੈ ਅਤੇ ਸਰਕਾਰ ਦੀ ਮਾਲਕੀ ਹੈ, ਇਸ ਲਈ ਮੇਲਾ ਉਥੇ ਤਬਦੀਲ ਕੀਤਾ ਜਾਵੇ। ਇਸ ਤਰ੍ਹਾਂ ਸਰਕਾਰੀ ਜਗ੍ਹਾ ਹੋਣ ਕਰਕੇ ਠੇਕਾ ਵੀ ਖ਼ਤਮ ਹੋ ਜਾਵੇਗਾ ਤੇ ਟਿਕਟਾਂ ਵੀ ਖ਼ਤਮ ਹੋਣ ਜਾਣਗੀਆਂ। ਇਸੇ ਤਰ੍ਹਾਂ ਸੀਨੀਅਰ ਕੌਂਸਲਰ ਗੁਰਪ੍ਰੀਤ ਸਿੰਘ, ਸੰਜਨਾ ਭੰਮ, ਕਰਮਜੀਤ ਸਿੰਘ ਭੰਮ, ਸਵਰਨਕਾਰ ਵੈੱਲਫ਼ੇਅਰ ਬੋਰਡ ਦੇ ਚੇਅਰਮੈਨ ਗੁਰਮੀਤ ਸਿੰਘ ਮਸੌਣ, ਮਾਸਟਰ ਜਸਪਾਲ ਸਿੰਘ, ਵਾਤਾਵਰਣ ਪ੍ਰੇਮੀ ਅੰਮ੍ਰਿਤਪਾਲ ਸਿੰਘ, ਸਿਕੰਦਰ ਗੂੰਬਰ, ਸ਼ਮਜੀਤ ਸਿੰਘ ਉਦੇਕਰਨ ਹੋਰਾਂ ਨੇ ਦੱਸਿਆ ਕਿ ਦਹਾਕਿਆਂ ਬਾਅਦ ਵੀ ਮੇਲਾ ਸ਼ਹਿਰ ਦੇ ਸਭ ਤੋਂ ਰੁਝੀ ਹੋਈ ਸੜਕ ਮਲੋਟ ਰੋਡ ਜਿਸ ਉਪਰ ਦੋ ਵੱਡੇ ਸਕੂਲ, ਬੱਸ ਅੱਡਾ, ਦਰਜਨ ਭਰ ਹਸਪਤਾਲ ਅਤੇ ਦਾਣਾ ਮੰਡੀ ਦਾ ਰਸਤਾ ਹੈ, ਉਪਰ ਲੱਗਦਾ ਹੈ। ਇਸ ਲਈ ਮੇਲੇ ਵੇਲੇ ਤਾਂ ਇਥੇ ਆਵਾਜਾਈ ਬਿਲੁਕਲ ਠੱਪ ਹੋ ਜਾਂਦੀ ਹੈ। ਬੱਚਾਂ ਸਕੂਲ ਵੈਨਾਂ ’ਚ ਕਈ-ਕਈ ਘੰਟੇ ਫਸੇ ਰਹਿੰਦੇ ਹਨ। ਕਈ ਵਾਰ ਤਾਂ ਬੇਹੋਸ਼ ਵੀ ਹੋ ਗਏ ਹਨ। ਔਰਤਾਂ ਲਈ ਡਾਢੀ ਪ੍ਰੇਸ਼ਾਨੀ ਹੈ। ਸ਼ਹਿਰ ਦੀਆਂ ਸਮਾਜ ਸੇਵੀ ਤੇ ਕਾਰੋਬਾਰ ਜਥੇਬੰਦੀਆਂ ਨੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਡਿਪਟੀ ਕਮਿਸ਼ਨਰ ਤੋਂ ਮੰਗ ਹੈ ਕਿ ਮੇਲਾ ਮਾਘੀ ਕੋਟਕਪੂਰਾ ਰੋਡ ਉਪਰ ਲਗਾਇਆ ਜਾਵੇ ਅਤੇ ਇਸ ਦੀ ਟਿਕਟ ਮੁਆਫ਼ ਕੀਤੀ ਜਾਵੇ ਅਤੇ ਸਮਾਂ 15 ਦਿਨ ਤਹਿ ਕੀਤਾ ਜਾਵੇ। 1995 ਤੋਂ ਡਿਪਟੀ ਕਮਿਸ਼ਨਰ ਦਫ਼ਤਰ ’ ਚ ਰੁਲ੍ਹ ਰਹੀ ਹੈ ‘ ਮੁਕਤਸਰ ਟਰੇਡ ਫੇਅਰ ’ ਵਾਲੀ ਫਾਈਲ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਜੋਂ ਜਦ 7 ਨਵੰਬਰ 1995 ਨੂੰ ਹੋਂਦ ਵਿਚ ਆਇਆ ਤਾਂ ਉਸ ਸਮੇਂ ਦੇ ਸਭ ਤੋਂ ਪਹਿਲੇ ਡਿਪਟੀ ਕਮਿਸ਼ਨਰ ਡੀ.ਪੀ. ਰੈਡੀ ਨੇ ਮੇਲਾ ਮਾਘੀ ਵਾਸਤੇ ਜਗ੍ਹਾ ਪ੍ਰਾਪਤ ਕਰਨ ਦੇ ਭਰਪੂਰ ਯਤਨ ਕੀਤੇ ਅਤੇ ਬਹੁਤ ਸਾਰੀਆਂ ਥਾਵਾਂ ਦਾ ਨਿਰੀਖਣ ਵੀ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦੇ ਸਾਬਕਾ ਪੀ.ਏ. ਤੇ ਰੈਡ ਕਰਾਸ ਦੇ ਸਾਬਕਾ ਸਕੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਸ੍ਰੀ ਰੈਡੀ ਤੋਂ ਬਾਅਦ ਡਿਪਟੀ ਕਮਿਸ਼ਨਰ ਕਿਰਪਾ ਸ਼ੰਕਰ ਸਰੋਜ ਅਤੇ ਫੂਲਵੰਤ ਸਿੰਘ ਸਿੱਧੂ ਨੇ ਵੀ ਸਰਗਰਮੀ ਦਿਖਾਈ, ਪਰ ਢੁਕਵੀਂ ਜਗ੍ਹਾ ਦੀ ਚੋਣ ਨਾ ਹੋਣ ਕਾਰਨ ਇਹ ਪ੍ਰੋਜੈਕਟ ਲਟਕਦਾ ਹੀ ਗਿਆ ਅਤੇ ‘ਮੁਕਤਸਰ ਟਰੇਡ ਫੇਅਰ’ ਵਾਲੀ ਉਹ ਫਾਈਲ ਅੱਜ ਵੀ ਦਫ਼ਤਰ ਡਿਪਟੀ ਕਮਿਸ਼ਨਰ ਦੀ ਫੁਟਕਲ ਸ਼ਾਖ਼ਾ ਦੀ ਕਿਸੇ ਨੁਕਰੇ ਆਪਣੀ ਹੋਣੀ ਨੂੰ ਦੇਖ ਰਹੀ ਹੈ, ਜਦੋਂ ਕਿ ਹੁਣ ਕੋਟਕਪੂਰਾ ਰੋਡ ਉਪਰ ਖ਼ਾਲੀ ਹੋਈ ਜੇਲ੍ਹ ਵਾਲੀ ਜਗ੍ਹਾ ਨੂੰ ਮੇਲਾ ਸਾਈਟ ਵਜੋਂ ਪ੍ਰਵਾਨਿਤ ਕਰਦਿਆਂ ਪੰਜਾਬ ਸਰਕਾਰ ਤੋਂ ਸ੍ਰੀ ਮੁਕਤਸਰ ਸਾਹਿਬ ਪ੍ਰਸ਼ਾਸਨ ਦੇ ਨਾਂਅ ਤਬਦੀਲ ਕਰਵਾਇਆ ਜਾ ਸਕਦਾ ਹੈ।
ਪਿਛਲੀ ਖ਼ਬਰ ਝੋਨੇ ਦੀ ਕਟਾਈ ਦਾ ਕੰਮ ਲਗਭਗ ਮੁਕੰਮਲ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਵਿੱਦਿਅਕ ਮੁਕਾਬਲਿਆਂ ਦੇ ਅੱਵਲ ਬੱਚੇ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।