04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਆਪਣੇ ਭਰਾ ਨੂੰ ਮਿਲਣ ਗਈ ਇਮਰਾਨ ਖ਼ਾਨ ਦੀ ਭੈਣ ਗਿ੍ਫ਼ਤਾਰ

ਅਜੀਤ ਡੈਸਕ 01-01-2026
ਅੰਮਿ੍ਤਸਰ, 31 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਅਦਾਲਤਾਂ ਦੇ ਹੁਕਮ ਤੋਂ ਬਾਅਦ ਵੀ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਦੇ ਨਜ਼ਦੀਕ ਕੜਾਕੇ ਦੀ ਠੰਢ 'ਚ ਪ੍ਰਦਰਸ਼ਨ ਕਰ ਰਹੇ ਨਿਹੱਥੇ ਪ੍ਰਦਰਸ਼ਨਕਾਰੀਆਂ ਅਤੇ ਇਮਰਾਨ ਖ਼ਾਨ ਦੀਆਂ ਭੈਣਾਂ ਅਲੀਮਾ ਖ਼ਾਨਮ, ਨੂਰੀਨ ਅਤੇ ਉਜ਼ਮਾ 'ਤੇ ਪੁਲਿਸ ਵਲੋਂ ਅੱਧੀ ਰਾਤ ਨੂੰ ਪਾਣੀ ਦੀਆਂ ਤੋਪਾਂ ਦੀ ਵਰਤੋਂ ਕਰਕੇ ਰਸਾਇਣ ਵਾਲੇ ਪਾਣੀ ਦਾ ਛਿੜਕਾ ਕੀਤਾ ਗਿਆ | ਇਸ ਤੋਂ ਬਾਅਦ ਇਮਰਾਨ ਖ਼ਾਨ ਦੀ ਭੈਣ ਅਲੀਮਾ ਖ਼ਾਨਮ ਸਮੇਤ ਵਿਰੋਧੀ ਗੱਠਜੋੜ ਤਹਿਰੀਕ ਤਹਫੁਜ਼-ਏ-ਆਈਨ-ਏ-ਪਾਕਿਸਤਾਨ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਨੇਤਾਵਾਂ ਨੂੰ ਹਿਰਾਸਤ ਵਿਚ ਲਿਆ ਗਿਆ | ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਲੋਂ ਅਲੀਮਾ ਖਾਨਮ ਨੂੰ ਗਿ੍ਫ਼ਤਾਰ ਕਰਕੇ ਚੱਕਰੀ ਲਿਜਾਇਆ ਗਿਆ, ਜਿੱਥੇ ਬਾਅਦ 'ਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ |

ਪਿਛਲੀ ਖ਼ਬਰ ਦੁਬਈ ਤੋਂ ਚਲ ਰਿਹਾ ਸੀ ਕਾਰੋਬਾਰ, 500 ਦੇ ਕਰੀਬ ਫ਼ਰਜ਼ੀ ਸਿੰਮ ਬਰਾਮਦ <br/> ਅਗਲੀ ਖ਼ਬਰ ਸਿੰਧ 'ਚ ਹਿੰਦੂ ਲੜਕੀ ਦਾ ਧਰਮ ਪਰਿਵਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।