12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਟਰੰਪ ਨੇ ਕੈਨੇਡਾ ਨੂੰ ਦਿੱਤੀ 100 ਫ਼ੀਸਦ ਟੈਰਿਫ਼ ਦੀ ਧਮਕੀ <br/>

ਅਜੀਤ ਡੈਸਕ 25-01-2026
ਵਾਸ਼ਿੰਗਟਨ ਡੀ.ਸੀ., 24 ਜਨਵਰੀ (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਚੀਨ ਨਾਲ ਵਪਾਰਕ ਸਮਝÏਤਾ ਕਰਦਾ ਹੈ ਤਾਂ ਉਸ ਦੇ ਸਾਰੇ ਨਿਰਯਾਤ 'ਤੇ 100% ਟੈਰਿਫ ਲਗਾਇਆ ਜਾਵੇਗਾ | ਇਸ ਨਾਲ ਅਮਰੀਕਾ ਤੇ ਕੈਨੇਡਾ ਵਿਚਕਾਰ ਤਣਾਅ ਮੁੜ ਤੋਂ ਵਧ ਗਿਆ ਹੈ | ਟਰੰਪ ਨੇ ਪਹਿਲਾਂ ਰੂਸ ਤੋਂ ਤੇਲ ਆਯਾਤ ਕਰਨ 'ਤੇ ਭਾਰਤ ਸਮੇਤ ਕਈ ਦੇਸ਼ਾਂ 'ਤੇ ਵਾਧੂ ਟੈਰਿਫ ਲਗਾਏ ਹਨ | ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਗਵਰਨਰ ਕਾਰਨੀਸ ਕਿਹਾ ਤੇ ਇਹ ਕਹਿੰਦੇ ਹੋਏ ਕਿ ਕੈਨੇਡਾ ਨੇ ਚੀਨ ਨੂੰ ਇਲੈਕਟਿ੍ਕ ਵਾਹਨਾਂ ਦੀ ਦਰਾਮਦ ਵਧਾਉਣ ਦੀ ਇਜਾਜ਼ਤ ਦੇ ਕੇ ਇਕ ਵੱਡੀ ਗਲਤੀ ਕੀਤੀ ਹੈ | ਟਰੰਪ ਨੇ ਕੈਨੇਡਾ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਉਹ ਚਾਹੁੰਦਾ ਹੈ ਕਿ ਕੈਨੇਡਾ ਅਮਰੀਕਾ ਦਾ 51ਵਾਂ ਰਾਜ ਬਣ ਜਾਵੇ | ਇਕ ਸੋਸ਼ਲ ਮੀਡੀਆ ਪੋਸਟ 'ਚ ਟਰੰਪ ਨੇ ਕਿਹਾ ਕਿ ਜੇਕਰ ਕੈਨੇਡਾ ਚੀਨ ਨਾਲ ਸਮਝੌਤਾ ਕਰਦਾ ਹੈ, ਤਾਂ ਅਮਰੀਕਾ 'ਚ ਦਾਖਲ ਹੋਣ ਵਾਲੇ ਸਾਰੇ ਕੈਨੇਡੀਅਨ ਸਾਮਾਨਾਂ ਤੇ ਉਤਪਾਦਾਂ 'ਤੇ ਤੁਰੰਤ 100% ਟੈਰਿਫ ਲਗਾਇਆ ਜਾਵੇਗਾ | ਚੀਨ ਤੇ ਕੈਨੇਡਾ ਪਿਛਲੇ ਹਫ਼ਤੇ ਵਪਾਰਕ ਰੁਕਾਵਟਾਂ ਨੂੰ ਘਟਾਉਣ ਤੇ ਸਬੰਧਾਂ ਨੂੰ ਮੁੜ ਬਣਾਉਣ ਲਈ ਇਕ ਵਿਆਪਕ ਸੌਦੇ 'ਤੇ ਸਹਿਮਤ ਹੋਏ ਸਨ, ਜੋ ਕਿ ਕੈਨੇਡੀਅਨ ਵਿਦੇਸ਼ ਨੀਤੀ 'ਚ ਇਕ ਵੱਡੀ ਤਬਦੀਲੀ ਤੇ ਟਰੰਪ ਦੇ ਵਪਾਰਕ ਏਜੰਡੇ ਤੋਂ ਹਟਣ ਦਾ ਸੰਕੇਤ ਹੈ |

ਪਿਛਲੀ ਖ਼ਬਰ ਪੱਛਮੀ ਬੰਗਾਲ ਦੇ ਪਾਨਾਗੜ੍ਹ ਵਿਖੇ ਗੁਰਦੁਆਰਾ ਸ਼੍ਰੋਮਣੀ ਭਗਤ ਜੈਦੇਵ ਦੇ ਜਨਮ ਅਸਥਾਨ ਵਿਖੇ ਗੁਰਮਤਿ ਸਮਾਗਮ ਅੱਜ <br/> ਅਗਲੀ ਖ਼ਬਰ ਬੀ.ਐਸ.ਟੀ. ਸਕੂਲ ਬਿਹਾਰੀਪੁਰ ਵਿਖੇ ਪ੍ਰਾਇਮਰੀ ਵਿੰਗ ਨੇ ਗਣਤੰਤਰ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।