08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਔਰਤ ਨੇ ਆਪਣੇ 2 ਬੱਚਿਆਂ ਨੂੰ ਜ਼ਹਿਰੀਲਾ ਪਦਾਰਥ ਦੇ ਮਾਰ ਮੁਕਾਇਆ <br/>

ਅਜੀਤ ਡੈਸਕ 15-02-2026

ਭਾਈਰੂਪਾ, 14 ਫਰਵਰੀ (ਵਰਿੰਦਰ ਲੱਕੀ)-ਜ਼ਿਲ੍ਹਾ ਬਠਿੰਡਾ ਦੇ ਹਲਕਾ ਰਾਮਪੁਰਾ ਫੂਲ ਦੇ ਪਿੰਡ ਫ਼ੂਲੇਵਾਲਾ ਵਿਖੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਮਾਂ ਵਲੋਂ ਆਪਣੇ 2 ਮਾਸੂਮ ਬੱਚਿਆਂ ਨੂੰ ਕੋਈ ਜ਼ਹਿਰੀਲਾ ਪਦਾਰਥ ਦੇ ਕੇ ਮਾਰ ਦੇਣ ਦੀ ਖ਼ਬਰ ਹੈ¢ ਡੀ.ਐਸ.ਪੀ. ਫੂਲ ਮਨੋਜ ਕੁਮਾਰ ਨੇ ਦੱਸਿਆ ਕਿ ਪਿੰਡ ਫੂਲੇਵਾਲਾ ਦੇ ਬੁੱਧ ਸਿੰਘ ਪੁੱਤਰ ਬੱਗਾ ਸਿੰਘ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਲੜਕੀ ਸੁਖਪ੍ਰੀਤ ਕੌਰ (8) ਦੀ ਸ਼ੱਕੀ ਹਲਾਤਾਂ 'ਚ ਮੌਤ ਹੋ ਗਈ ਸੀ ਪਰ ਪਰਿਵਾਰ ਨੇ ਉਸ ਦਾ ਸਸਕਾਰ ਕਰ ਦਿੱਤਾ ਸੀ, ਪੰ੍ਰਤੂ ਬੀਤੇ ਕੱਲ੍ਹ ਉਸ ਦੇ ਪੁੱਤਰ ਫ਼ਤਿਹਵੀਰ (6) ਦੀ ਵੀ ਸ਼ੱਕੀ ਹਲਾਤਾਂ 'ਚ ਮੌਤ ਹੋ ਗਈ, ਜਿਸ 'ਤੇ ਉਸ ਨੂੰ ਸ਼ੱਕ ਹੋਇਆ ਅਤੇ ਬੱਚੇ ਦੀ ਮਿ੍ਤਕ ਦੇਹ ਨੂੰ ਸਿਵਲ ਹਸਪਤਾਲ ਰਾਮਪੁਰਾ ਵਿਖੇ ਲਿਆਂਦਾ ਗਿਆ¢ ਡੀ.ਐਸ.ਪੀ. ਨੇ ਦੱਸਿਆ ਕਿ ਬੁੱਧ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਜੱਸੀ ਕੌਰ ਨੇ ਕਥਿਤ ਤੌਰ 'ਤੇ ਸਾਜਿਸ਼ ਕਰਕੇ ਬੱਚਿਆਂ ਨੂੰ ਮਾਰਿਆ ਹੈ | ਉਨ੍ਹਾਂ ਦੱਸਿਆ ਕਿ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਜੱਸੀ ਕੌਰ ਤੋਂ ਪੱੁਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਉਸ ਨੇ ਜ਼ਹਿਰੀਲੀ ਦਵਾਈ ਨੂੰ ਖਾਣੇ 'ਚ ਮਿਲਾ ਕੇ ਬੱਚਿਆਂ ਨੂੰ ਮਾਰਿਆ ਹੈ | ਉਨ੍ਹਾਂ ਦੱਸਿਆ ਕਿ ਇਸ ਸਾਜਿਸ਼ 'ਚ ਜੱਸੀ ਕੌਰ ਦੀ ਭੈਣ ਮੋਟੋ ਕੌਰ ਤੇ ਇਕ ਹੋਰ ਵਿਅਕਤੀ ਲੱਖੀ ਸਿੰਘ ਜੋ ਕਿ ਮਹਿਲ ਕਲਾਂ ਦਾ ਹੈ, ਵੀ ਸ਼ਾਮਿਲ ਹੈ¢ ਉਨ੍ਹਾਂ ਕਿਹਾ ਕਿ ਫਿਲਹਾਲ ਹੱਤਿਆ ਪਿਛਲੇ ਕਾਰਨਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ¢ ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਮਾਂ ਜੱਸੀ ਕੌਰ ਤੇ ਉਸ ਦੀ ਭੈਣ ਮੋਟੋ ਕੌਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |

ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਕੈਨੇਡਾ ਦੇ ਤਿੰਨ ਸੰਸਦ ਮੈਂਬਰ <br/> ਅਗਲੀ ਖ਼ਬਰ ਪਾਕਿਸਤਾਨ ਤੋਂ ਮੰਗਵਾਈ 22 ਕਿੱਲੋ ਹੈਰੋਇਨ, 2 ਵਿਦੇਸ਼ੀ ਪਿਸਤੌਲ ਤੇ ਲੱਖਾਂ ਰੁਪਏ ਦੀ 'ਡਰੱਗ ਮਨੀ' ਸਮੇਤ 4 ਤਸਕਰ ਕਾਬੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।