21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਡੇਰਾ ਬਿਆਸ ਮੁਖੀ ਹੁਣ ਸਿਆਸੀ ਆਗੂਆਂ ਨਾਲ ਤਸਵੀਰਾਂ ਨਹੀਂ ਕਰਵਾਉਣਗੇ <br/>

ਅਜੀਤ ਡੈਸਕ 16-02-2026

ਬਾਬਾ ਬਕਾਲਾ ਸਾਹਿਬ, 15 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਡੇਰਾ ਬਿਆਸ ਰਾਧਾ ਸੁਆਮੀ ਵਲੋਂ ਕਿਹਾ ਗਿਆ ਹੈ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣ ਭਵਿੱਖ ਵਿਚ ਕਿਸੇ ਵੀ ਵਿਸ਼ੇਸ਼ ਮਹਿਮਾਨ, ਸਿਆਸੀ ਆਗੂਆਂ ਨਾਲ ਤਸਵੀਰਾਂ ਨਹੀਂ ਖਿਚਵਾਉਣਗੇ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਕਾਲੀ ਆਗੂ ਸਾਬਕਾ ਮੰਤਰੀ ਬਿਕਰਮ ਮਜੀਠੀਆ ਵੀ ਰਿਹਾਅ ਹੋਣ ਪਿੱਛੋਂ ਡੇਰੇ ਵਿਚ ਪੁੱਜੇ ਸਨ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹੁਤ ਪ੍ਰਚਾਰ ਹੋਇਆ ਸੀ | ਇਸ ਸੰਬੰਧੀ ਡੇਰੇ ਦੇ ਅਧਿਕਾਰੀਆਂ ਵਲੋਂ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਗਈ ਹੈ ਪਰ ਖ਼ਬਰ ਲਿਖੇ ਜਾਣ ਤੱਕ ਡੇਰੇ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ |

ਪਿਛਲੀ ਖ਼ਬਰ ਪਤੀ-ਪਤਨੀ ਦੀ ਸੜਕ ਹਾਦਸੇ ਵਿਚ ਮੌਤ ਅਗਲੀ ਖ਼ਬਰ ਜੇਲ੍ਹ 'ਚ ਬੰਦ ਇਮਰਾਨ ਖ਼ਾਨ ਦੀ ਜਾਨ ਨੂੰ ਖ਼ਤਰਾ-ਪੀ.ਟੀ.ਆਈ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।