21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਪੰਜਾਬ ਤੇ ਹਰਿਆਣਾ 'ਚ ਵਧਦੇ ਤਾਪਮਾਨ ਨੇ ਵਧਾਈ ਕਿਸਾਨਾਂ ਦੀ ਚਿੰਤਾ

ਅਜੀਤ ਡੈਸਕ 16-02-2026

ਫ਼ਸਲਾਂ ਦੇ ਝਾੜ ਤੇ ਸਬਜ਼ੀਆਂ ਦੀ ਪੈਦਾਵਾਰ 'ਤੇ ਅਸਰ ਪੈਣ ਦੀ ਸੰਭਾਵਨਾ
ਮੂਣਕ, 15 ਫਰਵਰੀ (ਕੇਵਲ ਸਿੰਗਲਾ)-ਪੰਜਾਬ ਤੇ ਹਰਿਆਣਾ ਵਿਚ ਕੁਝ ਦਿਨਾਂ ਦੌਰਾਨ ਘੱਟੋ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ ਲਗਾਤਾਰ ਹੋ ਰਹੇ ਵਾਧੇ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ | ਖੇਤੀਬਾੜੀ ਮਾਹਿਰਾਂ ਮੁਤਾਬਕ ਜੇਕਰ ਫਰਵਰੀ ਅਤੇ ਮਾਰਚ ਮਹੀਨੇ ਦੌਰਾਨ ਤਾਪਮਾਨ ਆਮ ਨਾਲੋਂ ਉੱਚਾ ਰਿਹਾ ਤਾਂ ਕਣਕ, ਸਰੋਂ੍ਹ ਅਤੇ ਸਬਜ਼ੀ ਫ਼ਸਲਾਂ ਦੀ ਪੈਦਾਵਾਰ 'ਤੇ ਅਸਰ ਪੈ ਸਕਦਾ ਹੈ | ਮਾਹਿਰਾਂ ਅਨੁਸਾਰ ਇਸ ਸਮੇਂ ਕਣਕ ਦੀ ਫ਼ਸਲ ਦਾਣਾ ਬਣਨ 'ਤੇ ਹੈ | ਜੇਕਰ ਤਾਪਮਾਨ 30 ਡਿਗਰੀ ਸੈਲਸੀਅਸ ਦੇ ਨੇੜੇ ਜਾਂ ਇਸ ਤੋਂ ਉਪਰ ਚਲਾ ਗਿਆ ਤਾਂ ਦਾਣਾ ਪੂਰਾ ਨਹੀਂ ਭਰੇਗਾ ਅਤੇ ਦਾਣਾ ਸੁਘੜ ਜਾਵੇਗਾ, ਜਿਸ ਨਾਲ ਉਤਪਾਦਨ ਘੱਟ ਸਕਦਾ ਹੈ | ਖੇਤੀ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਗਰਮੀ ਦੀ ਲਹਿਰ ਜਲਦੀ ਆਉਣ ਨਾਲ ਫ਼ਸਲ ਦੀ ਮਿਆਦ ਘੱਟ ਸਕਦੀ ਹੈ | ਇਸ ਸਾਲ ਪੰਜਾਬ 35 ਲੱਖ ਹੈਕਟੇਅਰ 'ਚ ਕਣਕ ਦੀ ਬਿਜਾਈ ਕੀਤੀ ਗਈ ਹੈ ਅਤੇ ਪਿਛਲੇ ਦਿਨੀਂ ਪਏ ਮੀਂਹ ਨਾਲ ਕਣਕ ਦੇ ਝਾੜ ਵਧਣ ਦੀ ਸੰਭਾਵਨਾ ਵੱਧ ਗਈ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਸਵੇਰ ਅਤੇ ਸ਼ਾਮ ਦੇ ਤਾਪਮਾਨ 'ਚ ਹੋ ਰਹੇ ਵਾਧੇ ਨੇ ਕਿਸਾਨਾਂ ਤੇ ਖੇਤੀ ਵਿਗਿਆਨੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ | ਸਰੋਂ੍ਹ ਦੀ ਫ਼ਸਲ 'ਤੇ ਵੀ ਵੱਧ ਗਰਮੀ ਦਾ ਨੁਕਸਾਨਦਾਇਕ ਪ੍ਰਭਾਵ ਪੈ ਸਕਦਾ ਹੈ | ਫੁੱਲਾਂ ਦੇ ਸਮੇਂ ਉੱਚਾ ਤਾਪਮਾਨ ਰਹਿਣ ਨਾਲ ਦਾਣਾ ਬਣਨ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ | ਇਸੇ ਤਰ੍ਹਾਂ ਛੋਲੇ ਅਤੇ ਹੋਰ ਦਾਲਾਂ ਦੀ ਪੈਦਾਵਾਰ ਵੀ ਘਟਣ ਦੀ ਸੰਭਾਵਨਾ ਬਣਦੀ ਹੈ | ਟਮਾਟਰ, ਆਲੂ, ਮਟਰ ਅਤੇ ਪੱਤੇਦਾਰ ਸਬਜ਼ੀਆਂ 'ਤੇ ਤਾਪਮਾਨ ਵਾਧੇ ਦਾ ਸਿੱਧਾ ਪ੍ਰਭਾਵ ਪੈਂਦਾ ਹੈ | ਵੱਧ ਗਰਮੀ ਕਾਰਨ ਪਾਣੀ ਦੀ ਮੰਗ ਵਧ ਜਾਂਦੀ ਹੈ ਅਤੇ ਕੀੜੇ-ਮਕੌੜਿਆਂ ਦਾ ਪ੍ਰਕੋਪ ਵੀ ਵੱਧ ਸਕਦਾ ਹੈ | ਇਸ ਨਾਲ ਕਿਸਾਨਾਂ ਦੀ ਲਾਗਤ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਫ਼ਸਲਾਂ ਦੀ ਨਿਯਮਿਤ ਨਿਗਰਾਨੀ ਕਰਨ, ਜ਼ਰੂਰਤ ਅਨੁਸਾਰ ਸਿੰਚਾਈ ਕਰਨ ਅਤੇ ਮੌਸਮ ਅਨੁਸਾਰ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ | ਮੌਸਮ ਵਿਭਾਗ ਅਨੁਸਾਰ ਆਉਂਦੇ ਹਫ਼ਤਿਆਂ ਵਿਚ ਤਾਪਮਾਨ ਵਿਚ ਹੋਰ ਉਤਾਰ-ਚੜ੍ਹਾਅ ਦੇ ਆਸਾਰ ਹਨ | ਕਿਸਾਨ ਵਰਗ ਨੇ ਮੌਸਮ ਦੀ ਸਥਿਤੀ 'ਤੇ ਨਜ਼ਰ ਬਣਾਈ ਹੋਈ ਹੈ | ਭਾਰਤੀ ਮੌਸਮ ਵਿਭਾਗ ਮੁਤਾਬਕ ਪੰਜਾਬ ਅਤੇ ਹਰਿਆਣਾ ਵਿਚ ਘੱਟੋ-ਘੱਟ ਤਾਪਮਾਨ ਵਿਚ ਵਾਧਾ ਦਰਜ ਕੀਤਾ ਗਿਆ ਹੈ | ਪੰਜਾਬ ਵਿਚ ਅÏਸਤ ਘੱਟੋ-ਘੱਟ ਤਾਪਮਾਨ ਲਗਭਗ 1 ਡਿਗਰੀ ਸੈਲਸੀਅਸ ਵਧ ਕੇ ਆਮ ਨਾਲੋਂ 1.8 ਡਿਗਰੀ ਉਪਰ ਰਿਹਾ, ਜਦਕਿ ਹਰਿਆਣਾ ਵਿਚ ਇਹ ਕਰੀਬ 1.3 ਡਿਗਰੀ ਰਿਹਾ |

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਦੇ ਹਸਪਤਾਲ 'ਚ ਦਾਖ਼ਲ ਅਗਲੀ ਖ਼ਬਰ ਪਤੀ-ਪਤਨੀ ਦੀ ਸੜਕ ਹਾਦਸੇ ਵਿਚ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।