22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਕਣਕ ਦੀਆਂ ਬੋਰੀਆਂ ਨਾਲ ਲੱਦਿਆ ਟੈਂਪੂ ਪੁਲ 'ਤੇ ਪਲਟਿਆ

ਅਜੀਤ ਡੈਸਕ 16-02-2026

ਬੋਰੀਆਂ ਪੁਲ ਤੋਂ ਹੇਠਾਂ ਡਿੱਗਣ ਕਾਰਨ ਦੋ ਕਾਰਾਂ ਸਮੇਤ ਕਈ ਵਾਹਨ ਨੁਕਸਾਨੇ
ਲੁਧਿਆਣਾ, 15 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਭਾਰਤ ਨਗਰ ਚੌਕ ਵਿਚ ਅੱਜ ਸਵੇਰੇ ਉਸ ਵਕਤ ਹਫੜਾ ਦਫੜੀ ਮੱਚ ਗਈ, ਜਦੋਂ ਪੁਲ 'ਤੇ ਜਾ ਰਿਹਾ ਟੈਂਪੂ ਅਚਾਨਕ ਬੇਕਾਬੂ ਹੋ ਗਿਆ ਅਤੇ ਉਸ ਵਿਚ ਲੱਦੀਆਂ ਬੋਰੀਆਂ ਪੁਲ ਤੋਂ ਹੇਠਾਂ ਡਿੱਗਣ ਲੱਗ ਪਈਆਂ, ਜਿਸ ਕਾਰਨ ਪੁਲ ਦੇ ਹੇਠਾਂ ਜਾ ਰਹੀਆਂ ਦੋ ਕਾਰਾਂ ਅਤੇ ਹੋਰ ਕਈ ਵਾਹਨ ਨੁਕਸਾਨੇ ਗਏ, ਪਰ ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਘਟਨਾ ਅੱਜ ਸਵੇਰੇ ਉਸ ਵਕਤ ਵਾਪਰੀ, ਜਦੋਂ ਮੁੱਲਾਂਪੁਰ ਤੋਂ ਕਣਕ ਦੀਆਂ ਬੋਰੀਆਂ ਨਾਲ ਲੱਦਿਆ ਟੈਂਪੂ ਤਾਜਪੁਰ ਰੋਡ ਵੱਲ ਜਾ ਰਿਹਾ ਸੀ, ਟੈਂਪੂ ਭਾਰਤ ਨਗਰ ਚੌਕ ਨੇੜੇ ਪਹੁੰਚਿਆ ਤਾਂ ਪੁਲ ਦੇ ਉੱਪਰ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਟੈਂਪੂ ਉਥੇ ਹੀ ਪਲਟ ਗਿਆ | ਟੈਂਪੂ ਵਿਚੋਂ ਬੋਰੀਆਂ ਹੇਠਾਂ ਡਿੱਗਣ ਲੱਗ ਪਈਆਂ ਅਤੇ ਪੁਲ ਦੇ ਹੇਠਾਂ ਜਾ ਰਹੀਆਂ ਦੋ ਕਾਰਾਂ ਉੱਪਰ ਬੋਰੀਆਂ ਡਿਗ ਪਈਆਂ, ਜਿਸ ਦੇ ਸਿੱਟੇ ਵਜੋਂ ਕਾਰਾਂ ਪੂਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ | ਬੋਰੀਆਂ ਡਿੱਗਣ ਕਾਰਨ ਉੱਥੇ ਖੜੇ ਤਿੰਨ ਮੋਟਰ ਸਾਈਕਲਾਂ ਨੂੰ ਵੀ ਨੁਕਸਾਨ ਪਹੁੰਚਿਆ | ਇਸ ਤੋਂ ਇਲਾਵਾ ਪੁਲ ਦੇ ਹੇਠਾਂ ਬਣੀਆਂ ਦੁਕਾਨਾਂ ਦਾ ਕੁੱਝ ਹਿੱਸਾ ਵੀ ਨੁਕਸਾਨਿਆ ਗਿਆ | ਹਾਦਸੇ ਤੋਂ ਬਾਅਦ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਲੋਕਾਂ ਵਲੋਂ ਕਾਰਾਂ ਅੰਦਰ ਬੈਠੇ ਚਾਲਕਾਂ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ, ਪਰ ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਜਾਂਚ ਕਰ ਰਹੇ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਟੈਂਪੂ ਚਾਲਕ ਹਰਜਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਟੈਂਪੂ ਨੂੰ ਕਬਜ਼ੇ ਵਿਚ ਲੈ ਲਿਆ ਹੈ | ਉਨ੍ਹਾਂ ਦੱਸਿਆ ਕਿ ਉਕਤ ਕਥਿਤ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ ਹੈ | ਪੁਲਿਸ ਉਸ ਦੀ ਭਾਲ ਕਰ ਰਹੀ ਹੈ |

ਪਿਛਲੀ ਖ਼ਬਰ ਇੰਡੀਆ ਆਈ.ਐਨ.ਸੀ. ਨੂੰ ਨਿਵੇਸ਼ ਵਧਾਉਣ ਦੀ ਅਪੀਲ ਅਗਲੀ ਖ਼ਬਰ ਖ਼ਤਰਨਾਕ ਚੋਰ ਗਰੋਹ ਦੇ ਤਿੰਨ ਮੈਂਬਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।