22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਲਾਲ ਕਿਲ੍ਹਾ ਧਮਾਕਾ ਮਾਮਲਾ ਡਾਕਟਰਾਂ ਨੇ ਜੰਮੂ-ਕਸ਼ਮੀਰ ਤੇ ਬਾਹਰੀ ਸ਼ਹਿਰਾਂ 'ਚ ਹਮਲਿਆਂ ਲਈ 'ਅੰਸਾਰ ਅੰਤਰਿਮ' ਅੱਤਵਾਦੀ ਗਰੋਹ ਬਣਾਇਆ ਸੀ <br/>

ਅਜੀਤ ਡੈਸਕ 16-02-2026
ਨਵੀਂ ਦਿੱਲੀ, 15 ਫਰਵਰੀ (ਏਜੰਸੀ)-ਸ੍ਰੀਨਗਰ ਪੁਲਿਸ ਤੇ ਐਨ.ਆਈ.ਏ. ਨੇ 'ਸਫ਼ੈਦ-ਪੋਸ਼' ਅੱਤਵਾਦੀ ਗਰੋਹ ਦੇ ਮਾਮਲੇ ਦੀ ਜਾਂਚ ਦੌਰਾਨ 'ਅੰਸਾਰ ਅੰਤਰਿਮ' ਨਾਂਅ ਦੇ ਇਕ ਨਵੇਂ ਅੱਤਵਾਦੀ ਗਰੋਹ ਦਾ ਖੁਲਾਸਾ ਕੀਤਾ ਹੈ | ਸਫ਼ੈਦ ਕੋਟ ਪਾ ਕੇ ਲੋਕਾਂ ਦੀ ਜਾਨ ਬਚਾਉਣ ਦਾ ਸੰਕਲਪ ਲੈਣ ਵਾਲੇ ਕੁਝ ਡਾਕਟਰ ਹੀ ਮੌਤ ਦਾ ਸਾਮਾਨ ਤਿਆਰ ਕਰ ਰਹੇ ਸਨ | 'ਅੰਸਾਰ ਅੰਤਰਿਮ' ਨਾਂਅ ਦੇ ਇਸ ਗਰੋਹ ਦੀ ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਲਾਲ ਕਿਲ੍ਹੇ ਨੇੜੇ ਹੋਏ ਬੰਬ ਧਮਾਕੇ ਪਿੱਛੇ ਇਸੇ ਗਰੋਹ ਦਾ ਹੱਥ ਸੀ | ਜਾਂਚ ਰਿਪੋਰਟ ਅਨੁਸਾਰ ਇਸ ਅੱਤਵਾਦੀ ਨੈਟਵਰਕ ਦੀ ਨੀਂਹ ਅਪ੍ਰੈਲ 2022 'ਚ ਸ੍ਰੀਨਗਰ ਦੇ ਈਦਗਾਹ ਇਲਾਕੇ 'ਚ ਇਕ ਗੁਪਤ ਬੈਠਕ ਦੌਰਾਨ ਰੱਖੀ ਗਈ ਸੀ | ਬੈਠਕ 'ਚ ਡਾਕਟਰ ਮੁਜਮਿਲ ਗਨੀ, ਉਮਰ ਉਨ ਨਬੀ ਤੇ ਆਦੀਲ ਰਾਥਰ ਵਰਗੇ ਉਚ ਸਿੱਖਿਅਤ ਲੋਕ ਸ਼ਾਮਿਲ ਸਨ | ਇਥੇ ਹੀ ਅੰਸਾਰ ਅੰਤਰਿਮ ਦੇ ਗਠਨ ਦਾ ਫੈਸਲਾ ਕੀਤਾ ਗਿਆ, ਜਿਸ 'ਚ ਅਦੀਲ ਨੂੰ ਚੀਫ਼ ਤੇ ਮੌਲਵੀ ਇਰਫ਼ਾਨ ਨੂੰ ਡਿਪਟੀ ਚੀਫ਼ ਦੀ ਜ਼ਿੰਮੇਵਾਰੀ ਸੌਂਪੀ ਗਈ | ਇਨ੍ਹਾਂ ਦਾ ਮਕਸਦ ਕੇਵਲ ਕਸ਼ਮੀਰ ਤੱਕ ਸੀਮਿਤ ਨਹੀਂ ਸੀ, ਬਲ ਕਿ ਦਿੱਲੀ ਵਰਗੇ ਵੱਡੇ ਸ਼ਹਿਰਾਂ 'ਚ ਵੀ ਤਬਾਹੀ ਮਚਾਉਣੀ ਸੀ | ਗਿਰੋਹ ਦਾ ਮੁੱਖ ਮੈਂਬਰ ਡਾ. ਉਮਰ (ਜਿਸ ਦੀ ਹੁਣ ਮੌਤ ਹੋ ਚੁੱਕੀ ਹੈ) ਹਰਿਆਣਾ ਦੇ ਫਰੀਦਾਬਾਦ ਤੇ ਨੂੰ ਹ ਤੋਂ ਧਮਾਕਾਖੇਜ ਸਮੱਗਰੀ ਜੁਟਾ ਰਿਹਾ ਸੀ | ਉਸ ਨੇ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ਨੇੜੇ ਇਕ ਕਿਰਾਏ ਦੇ ਕਮਰੇ ਨੂੰ ਅੱਪਣਾ ਅੱਤਵਾਦੀ ਟਿਕਾਣਾ ਬਣਾਇਆ | ਮੀਡੀਆ ਰਿਪੋਰਟਾਂ ਅਨੁਸਾਰ ਡਾ. ਉਮਰ ਦਿੱਲੀ ਦੇ ਕਿਸੇ ਭੀੜ-ਭਾੜ ਵਾਲੇ ਇਲਾਕੇ ਜਾਂ ਧਾਰਮਿਕ ਸਥਾਨ 'ਤੇ ਕਾਰ ਬੰਬ ਧਮਾਕਾ ਕਰਨ ਦੀ ਤਾਕ 'ਚ ਸੀ | ਪਰ ਜਦੋਂ ਸ੍ਰੀਨਗਰ 'ਚ ਮੁਜਮਿਲ ਗਨੀ ਦੀ ਗਿ੍ਫ਼ਤਾਰੀ ਹੋਈ ਤੇ ਵਿਸਫੋਟਕ ਫੜਿਆ ਗਿਆ ਤਾਂ ਉਮਰ ਘਬਰਾ ਗਿਆ, ਇਸੇ ਘਬਰਾਹਟ 'ਚ ਉਸ ਨੇ 10 ਨਵੰਬਰ ਨੂੰ ਲਾਲ ਕਿਲ੍ਹੇ ਦੇ ਬਾਹਰ ਸਮੇਂ ਤੋਂ ਪਹਿਲਾਂ ਹੀ ਧਮਾਕਾ ਕਰ ਦਿੱਤਾ | ਇਸ ਹਮਲੇ 'ਚ ਦਰਜਨ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ | ਸਫੈਦਪੋਸ਼ ਡਾਕਟਰਾਂ ਦੇ ਇਸ ਕਾਲੇ ਚਿਹਰੇ ਦਾ ਖੁਲਾਸਾ ਉਦੋਂ ਸ਼ੁਰੂ ਹੋਇਆ ਜਦੋਂ ਅਕੂਤਬਰ 2023 'ਚ ਸ੍ਰੀਨਗਰ ਦੇ ਬਾਹਰੀ ਇਲਾਕਿਆਂ 'ਚ ਜੈਸ਼-ਏ-ਮੁਹੰਮਦ ਦੇ ਪੋਸਟਰ ਵਿਖਾਈ ਦਿੱਤੇ | ਇਸ ਤੋਂ ਬਾਅਦ ਗਿ੍ਫ਼ਤਾਰੀਆਂ ਦੀ ਕੜੀ ਜੁੜਦੀ ਗਈ | ਹੁਣ ਐਨ.ਆਈ.ਏ. ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਡਾਕਟਰ ਗਰੋਹ ਦੇ ਤਾਰ ਕਿੱਥੇ ਕਿੱਥੇ ਜੁੜੇ ਹੋਏ ਹਨ |

ਪਿਛਲੀ ਖ਼ਬਰ ਮਸਤੂਆਣਾ ਸਾਹਿਬ ਵਿਖੇ ਨੌਰਥ ਜ਼ੋਨ ਇੰਟਰ-ਯੂਨੀਵਰਸਿਟੀ ਹੈਂਡਬਾਲ ਚੈਂਪੀਅਨਸ਼ਿਪ ਅੱਜ ਤੋਂ <br/> ਅਗਲੀ ਖ਼ਬਰ ਇੰਡੀਆ ਆਈ.ਐਨ.ਸੀ. ਨੂੰ ਨਿਵੇਸ਼ ਵਧਾਉਣ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।