30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਮਾਲਵਾ ਖੇਤਰ ਨੂੰ ਮਜ਼ਬੂਤ ਸੰਪਰਕ ਪ੍ਰਦਾਨ ਕਰੇਗਾ ਚਾਰ 'ਲੇਨ' ਵਾਲਾ ਦੋਰਾਹਾ ਰੇਲਵੇ ਓਵਰਬਿ੍ਜ-ਬਿੱਟੂ <br/>

ਅਜੀਤ ਡੈਸਕ 18-02-2026

ਦੋਰਾਹਾ, 17 ਫਰਵਰੀ (ਮਨਜੀਤ ਸਿੰਘ ਗਿੱਲ)-ਦੋਰਾਹਾ ਵਿਖੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੋਰਾਹਾ ਰਾਮਪੁਰ ਰੇਲਵੇ ਪੁਲ 'ਤੇ ਓਵਰਬਿ੍ਜ ਦਾ ਰਸਮੀ ਉਦਘਾਟਨ ਕੀਤਾ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰੀਬ 71 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਇਹ ਓਵਰਬਿ੍ਜ ਇਕ ਸਾਲ ਦੇ ਸਮੇਂ ਵਿਚ ਮੁਕੰਮਲ ਹੋ ਜਾਵੇਗਾ | ਜ਼ਿਕਰਯੋਗ ਹੈ ਕਿ ਇਹ ਪੁਲ ਦਾ ਨਿਰਮਾਣ ਕਰੀਬ ਡੇਢ ਦਹਾਕੇ ਤੋਂ ਰੁਕਿਆ ਹੋਇਆ ਸੀ ਅਤੇ ਪਰ ਰੇਲਵੇ ਪੁਲ ਨਾ ਬਣਨ ਕਰਕੇ ਫਾਟਕ ਲੱਗਣ ਕਾਰਨ ਘੰਟਿਆਂ ਬੱਧੀ ਲੋਕਾਂ ਨੂੰ ਲੰਘਣ ਲਈ ਇੰਤਜ਼ਾਰ ਕਰਨਾ ਪੈਂਦਾ ਹੈ | ਬਿੱਟੂ ਨੇ ਕਿਹਾ ਕਿ ਇਸ ਰੇਲਵੇ ਕ੍ਰਾਸਿੰਗ ਤੋਂ ਰੋਜ਼ਾਨਾ ਹੀ ਮਾਲਵਾ ਖੇਤਰ ਤੋਂ ਹਿਮਾਚਲ ਤੋਂ ਲੈ ਕੇ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਚੰਡੀਗੜ੍ਹ ਅਤੇ ਸ਼ਿਮਲਾ ਆਦਿ ਥਾਵਾਂ ਨੂੰ ਜਾਣ ਵਾਲੇ ਹਜ਼ਾਰਾਂ ਹੀ ਵਾਹਨ ਲੰਘਦੇ ਹਨ | ਉਨ੍ਹਾਂ ਕਿਹਾ ਕਿ ਇਸ ਰੇਲਵੇ ਲਾਈਨ ਤੋਂ ਰੋਜ਼ਾਨਾ ਹੀ 400 ਦੇ ਕਰੀਬ ਰੇਲ ਗੱਡੀਆਂ ਲੰਘਦੀਆਂ ਹਨ ਅਤੇ ਇਸ ਕਾਰਨ ਫਾਟਕ ਬੰਦ ਹੋਣ ਤੇਲ ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ ਪਰ ਹੁਣ ਰੇਲਵੇ ਓਵਰਬਿ੍ਜ ਬਣਨ ਨਾਲ ਇਸ ਸਮੱਸਿਆ ਤੋਂ ਨਿਜਾਤ ਮਿਲ ਜਾਵੇਗੀ | ਉਨ੍ਹਾਂ ਦੱਸਿਆ ਕਿ ਅੰਮਿ੍ਤ ਭਾਰਤ ਯੋਜਨਾ ਤਹਿਤ ਦੇਸ਼ ਦੇ ਕਰੀਬ 166 ਥਾਵਾਂ 'ਤੇ ਅੰਡਰ ਬਿ੍ਜ ਤੇ ਓਵਰ ਬਰਿਜ ਬਣਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ 'ਤੇ ਕਰੀਬ 1480 ਕਰੋੜ ਰੁਪਏ ਖ਼ਰਚਿਆ ਜਾ ਰਿਹਾ ਹੈ | ਉਨ੍ਹਾਂ ਭਾਰਤ-ਅਮਰੀਕਾ ਸਮਝੌਤੇ 'ਤੇ ਬੋਲਦਿਆਂ ਕਿਹਾ ਕਿ ਇਸ ਨਾਲ ਦੇਸ਼ ਦੀ ਕਿਸਾਨੀ ਬਿਲਕੁਲ ਵੀ ਪ੍ਰਭਾਵਿਤ ਨਹੀਂ ਹੋਵੇਗੀ ਅਤੇ ਨਾ ਹੀ ਇਸ ਨਾਲ ਡੇਅਰੀ ਦੇ ਧੰਦੇ ਨੂੰ ਕੋਈ ਨੁਕਸਾਨ ਪੁੱਜੇਗਾ | ਬਿੱਟੂ ਨੇ ਅਕਾਲੀ ਦਲ ਨਾਲ ਗੱਠਜੋੜ ਦੇ ਮੁੱਦੇ 'ਤੇ ਗੱਲ ਕਰਦਿਆਂ ਕਿਹਾ ਕਿ ਭਾਜਪਾ ਇਕੱਲੀ ਹੀ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜੇਗੀ | ਇਸ ਮੌਕੇ ਰੇਲਵੇ ਦੇ ਅਧਿਕਾਰੀਆਂ ਤੋਂ ਇਲਾਵਾ ਭਾਜਪਾ ਦੇ ਜ਼ਿਲੇ੍ਹ ਦੇ ਪ੍ਰਧਾਨ ਭੁਪਿੰਦਰ ਸਿੰਘ ਚੀਮਾ, ਗੇਜਾ ਰਾਮ ਵਾਲਮੀਕੀ, ਜਤਿੰਦਰ ਸ਼ਰਮਾ, ਮਨਪ੍ਰੀਤ ਸਿੰਘ, ਆਸ਼ਿਸ਼ ਸੂਦ, ਨਰੇਸ਼ ਆਨੰਦ, ਜਗਤਾਰ ਸਿੰਘ ਕੂਕਾ, ਸਪਿੰਦਰ ਸਿੰਘ, ਕੁਲਦੀਪ ਸਿੰਘ ਸੋਮਲ, ਭਜਨ ਸਿੰਘ ਚਾਪੜਾ, ਕੁਲਜੀਤ ਸਿੰਘ ਦੀਵਾ, ਕੁਲਦੀਪ ਸਿੰਘ ਪੱਲਾ, ਬੱਗਾ ਸਿੰਘ, ਨਿਰਮਲ ਸਿੰਘ ਬੇਰ ਖ਼ੁਰਦ, ਸੁਰਜੀਤ ਅਹੋੜ, ਜੱਸੀ ਮਲੀਪੁਰ, ਲਾਡੀ ਕੱਦੋਂ, ਪ੍ਰਗਟ ਸਿੰਘ ਕੱਦੋਂ, ਦਰਸਨ ਸਿੰਘ ਕੱਦੋਂ, ਵਿੱਕੀ ਜਟਾਣਾ, ਵਿਨੋਦ ਕੁਮਾਰ ਬਿੱਲਾ ਬੈਕਟਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਹੋਲਾ ਮਹੱਲਾ ਮੌਕੇ 3 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਜਾਵੇਗੀ ਪੰਥਕ ਕਾ... ਅਗਲੀ ਖ਼ਬਰ ਹਾਈ ਕੋਰਟ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਮਜੀਠੀਆ ਨੂੰ ਧਮਕੀ ਦੀ ਤਾਜ਼ਾ ਸਮੀਖਿਆ ਦੇ ਹੁਕਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।