29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪੰਜਾਬ ਦੇ 38 ਲੱਖ ਪਰਿਵਾਰਾਂ ਨੂੰ 3 ਮਹੀਨੇ ਦੀ ਮੁਫ਼ਤ ਕਣਕ ਦਾ ਕੋਟਾ ਜਾਰੀ

ਅਜੀਤ ਡੈਸਕ 18-02-2026

23 ਜ਼ਿਲਿ੍ਹਆਂ ਅੰਦਰ ਪੀ.ਡੀ.ਐਸ. ਰਾਹੀਂ ਵੰਡ ਦਾ ਕੰਮ ਜਲਦੀ ਹੋਵੇਗਾ ਸ਼ੁਰੂ
ਰਾੜਾ ਸਾਹਿਬ, 17 ਫਰਵਰੀ (ਸੁਖਵੀਰ ਸਿੰਘ ਚਣਕੋਈਆਂ)-ਕੌਮੀ ਖਾਦ ਸੁਰੱਖਿਆ ਐਕਟ 2013 ਅਧੀਨ ਪੰਜਾਬ ਅੰਦਰ ਬਣੇ ਕਰੀਬ 38 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਦੇ ਪਰਿਵਾਰਾਂ ਅਤੇ 1.57 ਕਰੋੜ ਮੈਂਬਰਾਂ ਲਈ ਜਨਵਰੀ 2026 ਤੋਂ ਮਾਰਚ 2026 ਤੱਕ 3 ਮਹੀਨੇ ਦੀ ਮੁਫ਼ਤ ਅਨਾਜ (ਕਣਕ) ਦਾ ਕੋਟਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਸਕੀਮ ਦੇ ਤਹਿਤ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਵਲੋਂ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿਚ 5 ਕਿੱਲੋਗਰਾਮ ਦੇ ਹਿਸਾਬ ਨਾਲ ਪ੍ਰਤੀ ਮੈਂਬਰ 3 ਮਹੀਨੇ ਦੀ ਮੁਫ਼ਤ ਕਣਕ ਦਿੱਤੀ ਜਾਵੇਗੀ, ਜਦਕਿ ਇਕ ਮੈਂਬਰ ਨੂੰ 3 ਮਹੀਨੇ ਦੀ 15 ਕਿੱਲੋਗਰਾਮ ਕਣਕ ਮੁਫ਼ਤ ਮਿਲੇਗੀ | ਜ਼ਿਕਰਯੋਗ ਹੈ ਕਿ ਤਿੰਨ ਮਹੀਨੇ ਦਾ ਕੋਟਾ ਵਿਭਾਗ ਵਲੋਂ ਸੂਬੇ ਦੇ 23 ਜ਼ਿਲਿ੍ਹਆਂ ਅੰਦਰ ਸਸਤੇ ਅਨਾਜ ਦੇ ਰਾਸ਼ਨ ਡੀਪੂਆਂ ਤੇ ਬਾਇਉਮੈਟਿ੍ਕ ਮਸ਼ੀਨਾਂ 'ਚ ਦਰਜ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੰਜਾਬ ਅੰਦਰ ਪੀ. ਡੀ. ਐਸ. ਰਾਂਹੀ ਕੰਮ ਕਰਦੇ 18 ਹਜ਼ਾਰ ਡਿਪੂ ਹੋਲਡਰਾਂ ਵਲੋਂ ਆਉਣ ਵਾਲੇ ਦਿਨਾਂ ਅੰਦਰ ਕਣਕ ਦੀ ਵੰਡ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਪੰਜਾਬ ਦੇ 38 ਲੱਖ ਰਾਸ਼ਨ ਕਾਰਡਾਂ 'ਚ ਦਰਜ 1.57 ਕਰੋੜ ਮੈਂਬਰਾਂ ਨੂੰ ਮੁਫ਼ਤ ਕਣਕ ਮੁਹੱਈਆ ਕੀਤੀ ਜਾਵੇਗੀ |

ਪਿਛਲੀ ਖ਼ਬਰ ਨੌਰਥ ਜ਼ੋਨ ਇੰਟਰ-ਯੂਨੀਵਰਸਿਟੀ ਹੈਂਡਬਾਲ ਚੈਂਪੀਅਨਸ਼ਿਪ ਦਾ ਸ਼ਾਨੋ-ਸ਼ੌਕਤ ਨਾਲ ਆਗਾਜ਼ ਅਗਲੀ ਖ਼ਬਰ ਕਾਂਗਰਸ ਪਾਰਟੀ ਮਨਰੇਗਾ ਸਕੀਮ ਨੂੰ ਬਹਾਲ ਰੱਖਣ ਲਈ ਸੰਘਰਸ਼ ਜਾਰੀ ਰੱਖੇਗੀ-ਭੁਪੇਸ਼ ਬਘੇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।