29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਬਰੇਟਾ ਦੇ ਭਰਤ ਬਾਂਸਲ ਨੇ ਜੇ.ਈ.ਈ. ਪ੍ਰੀਖਿਆ 'ਚ ਪੰਜਾਬ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ

ਅਜੀਤ ਡੈਸਕ 18-02-2026

ਗਰੀਨਲੈਂਡ ਸਕੂਲ ਦਾ ਵਿਦਿਆਰਥੀ ਹੈ ਭਰਤ ਬਾਂਸਲ
ਬਰੇਟਾ, 17 ਫਰਵਰੀ (ਜੀਵਨ ਸ਼ਰਮਾ/ਪਾਲ ਸਿੰਘ ਮੰਡੇਰ)-ਪਿਛਲੀ ਦਿਨੀਂ ਐਲਾਨੇ ਗਏ ਜੇ.ਈ.ਈ. ਮੇਨ ਦੇ ਨਤੀਜੇ 'ਚੋਂ ਸਥਾਨਕ ਸ਼ਹਿਰ ਦੇ ਜੰਮਪਲ ਭਰਤ ਬਾਂਸਲ ਪੁੱਤਰ ਪੰਕਜ ਬਾਂਸਲ ਨੇ ਪੰਜਾਬ 'ਚੋਂ ਪਹਿਲਾ ਅਤੇ ਦੇਸ਼ 'ਚੋਂ 18 ਵਾਂ ਸਥਾਨ ਪ੍ਰਾਪਤ ਕੀਤਾ ਹੈ | ਭਰਤ ਦੇ ਪਿਤਾ ਅਧਿਆਪਕ ਪੰਕਜ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਇਸ ਪ੍ਰੀਖਿਆ 'ਚੋਂ ਉੱਚ ਸਥਾਨ ਪ੍ਰਾਪਤ ਕਰਨ ਲਈ ਪਹਿਲਾਂ ਹੀ ਨਿਸ਼ਾਨਾ ਮਿਥਿਆ ਹੋਇਆ ਸੀ | ਉਸ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਗਰੀਨਲੈਂਡ ਡੇ ਬੋਰਡਿੰਗ ਪਬਲਿਕ ਸਕੂਲ ਬਰੇਟਾ ਤੋਂ ਪ੍ਰਾਪਤ ਕੀਤੀ ਹੈ, ਜਦ ਕਿ ਜੇ.ਈ.ਈ. ਮੇਨ ਦੀ ਕੋਚਿੰਗ ਲੈਨਨ ਕੋਚਿੰਗ ਸੈਂਟਰ ਮੁਹਾਲੀ ਤੋਂ ਹਾਸਲ ਕੀਤੀ | ਇਸ ਮੌਕੇ ਭਰਤ ਦੇ ਮਾਤਾ ਅਧਿਆਪਕਾ ਅਨੀਤਾ ਰਾਣੀ ਅਤੇ ਦਾਦਾ ਸੱਤਪਾਲ ਬਾਂਸਲ ਵੀ ਮੌਜੂਦ ਸਨ | ਗਰੀਨਲੈਂਡ ਡੇ ਬੋਰਡਿੰਗ ਸਕੂਲ ਦੇ ਚੇਅਰਮੈਨ ਮੰਜੂ ਬਾਂਸਲ ਅਤੇ ਪਿ੍ੰਸੀਪਲ ਉਰਮਲ ਜੈਨ ਨੇ ਭਰਤ ਬਾਂਸਲ ਦੀ ਪ੍ਰਾਪਤੀ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਸਕੂਲ ਦੇ ਅਤਿਸ਼ਿਆ, ਪਿਉਸ਼ ਸਿੰਗਲਾ, ਗੌਤਮ ਮਿੱਤਲ ਅਤੇ ਰੀਪੀਸ਼ਾਂ ਬਾਂਸਲ ਨੇ ਵੀ ਜੇ.ਈ.ਈ. ਦੀ ਪ੍ਰੀਖਿਆ 'ਚੋਂ ਚੰਗੇ ਸਥਾਨ ਪ੍ਰਾਪਤ ਕੀਤੇ ਹਨ | ਭਰਤ ਬਾਂਸਲ ਨੇ ਦੱਸਿਆ ਕਿ ਉਹ ਰੋਜ਼ਾਨਾ 6 ਘੰਟੇ ਪੜ੍ਹਦਾ ਸੀ ਅਤੇ ਉਸ ਦਾ ਸਪਨਾ ਆਈ.ਆਈ.ਟੀ. ਮੰੁਬਈ 'ਚ ਕੰਪਿਊਟਰ ਸਾਇੰਸ 'ਚ ਇੰਜੀਨੀਅਰਿੰਗ ਬਣਨਾ ਹੈ |

ਪਿਛਲੀ ਖ਼ਬਰ 'ਇੰਡੀਆ ਏ.ਆਈ. ਇਮਪੈਕਟ ਸਮਿਟ 2026' ਅਗਲੀ ਖ਼ਬਰ ਨੌਰਥ ਜ਼ੋਨ ਇੰਟਰ-ਯੂਨੀਵਰਸਿਟੀ ਹੈਂਡਬਾਲ ਚੈਂਪੀਅਨਸ਼ਿਪ ਦਾ ਸ਼ਾਨੋ-ਸ਼ੌਕਤ ਨਾਲ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।