05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪਹਿਲੀ ਤੋਂ ਚੌਥੀ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ 16 ਮਾਰਚ ਤੋਂ

ਅਜੀਤ ਡੈਸਕ 21-02-2026
ਪੋਜੇਵਾਲ ਸਰਾਂ, 20 ਫਰਵਰੀ (ਨਵਾਂਗਰਾਈਾ)-ਪੰਜਾਬ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿਚ ਪਹਿਲੀ ਤੋਂ ਚੌਥੀ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ | ਡਾਇਰੈਕਟਰ ਐਸ.ਸੀ.ਈ., ਆਰ.ਟੀ. ਪੰਜਾਬ ਵਲੋਂ ਜਾਰੀ ਹਦਾਇਤਾਂ ਅਨੁਸਾਰ ਮਿਤੀ 16 ਮਾਰਚ ਨੂੰ ਪਹਿਲੀ ਦਾ ਗਣਿਤ, ਦੂਜੀ ਦਾ ਪੰਜਾਬੀ, ਤੀਜੀ ਦਾ ਗਣਿਤ ਤੇ ਚੌਥੀ ਦਾ ਅੰਗਰੇਜੀ, 17 ਮਾਰਚ ਨੂੰ ਪਹਿਲੀ ਦਾ, ਚੌਥੀ ਦਾ ਪੰਜਾਬੀ, 18 ਮਾਰਚ ਨੂੰ ਪਹਿਲੀ ਦਾ ਪੰਜਾਬੀ, ਦੂਜੀ ਦਾ ਅੰਗਰੇਜੀ, ਤੀਜੀ ਦਾ ਪੰਜਾਬੀ ਤੇ ਚੌਥੀ ਦਾ ਹਿੰਦੀ, 19 ਮਾਰਚ ਨੂੰ ਤੀਜੀ ਦਾ ਅੰਗਰੇਜੀ ਤੇ ਚੌਥੀ ਦਾ ਵਾਤਾਵਰਣ ਸਿੱਖਿਆ, 20 ਮਾਰਚ ਨੂੰ ਪਹਿਲੀ ਦਾ ਅੰਗਰੇਜੀ, ਦੂਜੀ ਦਾ ਗਣਿਤ, ਤੀਜੀ ਦਾ ਵਾਤਾਵਰਣ ਸਿੱਖਿਆ ਤੇ ਚੌਥੀ ਦਾ ਗਣਿਤ ਦਾ ਪੇਪਰ ਹੋਵੇਗਾ | ਪ੍ਰੀਖਿਆ ਦਾ ਸਮਾਂ ਸਵੇਰੇ 9:30 ਵਜੇ ਤੋਂ 12:30 ਵਜੇ ਤੱਕ ਹੋਵੇਗਾ | ਵਿਦਿਆਰਥੀਆਂ ਦਾ ਸਾਲਾਨਾ ਨਤੀਜਾ 30 ਮਾਰਚ ਨੂੰ 'ਮੈਗਾ ਮਾਪੇ ਅਧਿਆਪਕ ਮਿਲਣੀ' ਦੌਰਾਨ ਮਾਪਿਆਂ ਨਾਲ ਸਾਂਝਾ ਕੀਤਾ ਜਾਵੇਗਾ |

ਪਿਛਲੀ ਖ਼ਬਰ ਅਮਰੀਕਾ-ਈਰਾਨ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ 6 ਮਹੀਨਿਆਂ ਦੇ ਉੱਚੇ ਪੱਧਰ 'ਤੇ <br/> ਅਗਲੀ ਖ਼ਬਰ ਬਿਜਲੀ ਨਿਗਮ ਨੂੰ ਮਿਲੀ ਪਹਿਲੀ ਮਹਿਲਾ ਡਾਇਰੈਕਟਰ ਕਮਰਸ਼ੀਅਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।