04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਨੌਜਵਾਨ ਵਲੋਂ ਤੰਗ ਪੇਸ਼ਾਨ ਕਰਨ 'ਤੇ ਲੜਕੀ ਨੇ ਕੀਤੀ ਖੁਦਕੁਸ਼ੀ

ਅਜੀਤ ਡੈਸਕ 21-02-2026
ਸਿੱਧਵਾਂ ਬੇਟ (ਜਗਰਾਉਂ), 20 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਕੀ ਗਿੱਦੜਵਿੰਡੀ ਦੇ ਇੰਚਾਰਜ ਏ.ਐੱਸ.ਆਈ. ਰਾਜਵਰਿੰਦਰਪਾਲ ਸਿੰਘ ਕੋਲ ਦਰਜ ਕਰਵਾਏ ਬਿਆਨਾਂ ਵਿਚ ਸ਼ਿੰਦਰ ਕੌਰ ਪਤਨੀ ਸੁਖਦੇਵ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਕੰਨੀਆਂ ਹੁਸੈਨੀ ਨੇ ਦੱਸਿਆ ਕਿ ਮੇਰੀ 18 ਸਾਲਾ ਲੜਕੀ ਨੂੰ ਪਿੰਡ ਦਾ ਹੀ ਇਕ ਲੜਕਾ ਅਰਸ਼ਦੀਪ ਸਿੰਘ ਉਰਫ਼ ਅਰਸ਼ ਪੁੱਤਰ ਕਸ਼ਮੀਰ ਸਿੰਘ ਤੰਗ ਪ੍ਰੇਸ਼ਾਨ ਕਰ ਰਿਹਾ ਸੀ | 17 ਫਰਵਰੀ ਨੂੰ ਸਵੇਰੇ ਕਰੀਬ 8 ਵਜੇ ਅਰਸ਼ਦੀਪ ਸਿੰਘ ਨੇ ਮੈਨੂੰ ਫੋਨ ਕੀਤਾ ਕਿ ਤੇਰੀ ਲੜਕੀ ਨੇ ਮੇਰੇ ਨਾਲ ਵਿਆਹ ਨਾ ਕੀਤਾ ਤਾਂ ਮੈਂ ਇਸ ਦੀ ਰਿਕਾਰਡਿੰਗ ਵਾਇਰਲ ਕਰ ਦੇਵਾਂਗਾ, ਜਿਸ ਕਾਰਨ ਮੇਰੀ ਲੜਕੀ ਨੇ ਪਿੰਡ ਖੁਰਸੈਦਪੁਰਾ ਨਜ਼ਦੀਕ ਸਤਲੁਜ ਦੇ ਪੁਲ ਕੋਲ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ | ਪਤਾ ਲੱਗਣ 'ਤੇ ਅਸੀਂ ਉਸ ਨੂੰ ਇਲਾਜ ਲਈ ਮੋਗੇ ਲਿਜਾ ਰਹੇ ਸੀ ਤਾਂ ਰਸਤੇ ਵਿਚ ਹੀ ਲੜਕੀ ਦੀ ਮੌਤ ਹੋ ਗਈ | ਪੁਲਿਸ ਨੇ ਦੱਸਿਆ ਕਿ ਇਸ ਸੰਬੰਧੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਖਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ |

ਪਿਛਲੀ ਖ਼ਬਰ ਬਾਬਾ ਫ਼ਰੀਦ ਯੂਨੀਵਰਸਿਟੀ ਰੀਜ਼ਨਲ ਸੈਂਟਰ ਗੋਇੰਦਵਾਲ ਸਾਹਿਬ ਵਿਖੇ ਵਿਦਿਆਰਥਣ ਵਲੋਂ ਖ਼ੁਦਕੁਸ਼ੀ <br/> ਅਗਲੀ ਖ਼ਬਰ ਭਿ੍ਸ਼ਟਾਚਾਰ ਮਾਮਲੇ 'ਚ ਸਾਬਕਾ ਆਈ.ਏ.ਐਸ. ਜੰਜੂਆ ਵਿਰੁੱਧ ਮੁਕੱਦਮਾ ਚਲਾਉਣ ਨੂੰ ਮਨਜ਼ੂਰੀ 2009 ਦੇ ਇਕ 'ਟ੍ਰੈਪ' ਕੇਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।