28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਰਾਹੁਲ ਗਾਂਧੀ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ 'ਤੇ ਮੁੜ ਚੁੱਕੇ ਸਵਾਲ <br/>

ਅਜੀਤ ਡੈਸਕ 21-02-2026
ਨਵੀਂ ਦਿੱਲੀ, 20 ਫਰਵਰੀ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਮੁੜ ਸਵਾਲ ਉਠਾਉਂਦਿਆਂ ਇਸ ਸਮਝੌਤੇ ਨੂੰ ਇਕ ਪਾਸੜ ਕਰਾਰ ਦਿੱਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਸਾਹਮਣੇ ਪੂਰੀ ਤਰ੍ਹਾਂ ਆਤਮਸਮਰਪਣ ਕਰ ਦਿੱਤਾ | ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਿਹੇ ਸਮਝੌਤੇ 'ਤੇ ਰਜ਼ਾਮੰੰਦ ਕਿਉਂ ਹੋ ਰਹੇ ਹਨ, ਜਿਥੇ ਭਾਰਤ ਇੰਨਾ ਕੁਝ ਦੇ ਰਿਹਾ ਹੈ, ਪਰ ਬਦਲੇ 'ਚ ਬਹੁਤ ਘੱਟ ਮਿਲ ਰਿਹਾ ਹੈ | ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਇਕ ਸੰਦੇਸ਼ 'ਚ ਕਿਹਾ ਕਿ ਉਨ੍ਹਾਂ ਸੰਸਦ 'ਚ ਆਪਣੇ ਭਾਸ਼ਨ 'ਚ ਜਿਉਂ-ਜਿਤਮੂ (ਇਕ ਖੇਡ) ਦੀ ਮਿਸਾਲ ਇਸ ਲਈ ਦਿੱਤੀ ਸੀ, ਕਿਉਂਕਿ ਉਸ ਖੇਡ 'ਚ ਕਿਸੇ ਨੂੰ ਲੜ ਕੇ ਜਾਂ ਦਬਾ ਕੇ ਕਾਬੂ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਿਆਸਤ 'ਚ ਅਜਿਹੇ ਦਬਾਅ ਹੁੰਦੇ ਹਨ, ਜੋ ਬਾਹਰੋਂ ਵਿਖਾਈ ਨਹੀਂ ਦਿੰਦੇ | ਕਾਂਗਰਸੀ ਨੇਤਾ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਬਿਨਾਂ ਕਿਸੇ ਆਪਸੀ ਵਾਅਦੇ ਦੇ, ਹਰ ਸਾਲ 100 ਅਰਬ ਅਮਰੀਕੀ ਡਾਲਰ ਦਾ ਆਯਾਤ ਵਧਾਉਣ ਦੀ ਗੱਲ ਕਿਉਂ ਮੰਨੀ ਗਈ? ਉਨ੍ਹਾਂ ਪੁੱਛਿਆ ਕਿ ਅਮਰੀਕਾ ਨੂੰ ਖ਼ੁਸ਼ ਕਰਨ ਲਈ ਸਾਡੇ ਕਿਸਾਨਾਂ ਦੀ ਕੁਰਬਾਨੀ ਕਿਉਂ ਦਿੱਤੀ ਗਈ | ਉਨ੍ਹਾਂ ਅਮਰੀਕਾ ਵਲੋਂ ਭਾਰਤ ਨੂੰ ਤੇਲ ਆਯਾਤ ਤੈਅ ਕਰਨ ਨੂੰ ਵੀ ਦੇਸ਼ ਦੀ ਊਰਜਾ ਸੁਰੱਖਿਆ ਨਾਲ ਸਮਝੌਤਾ ਦੱਸਿਆ ਅਤੇ ਇਹ ਵੀ ਪੁੱਛਿਆ ਕਿ ਭਾਰਤ ਦਾ ਡਾਟਾ ਵਿਦੇਸ਼ੀ ਕੰਪਨੀਆਂ ਨੂੰ ਕਿਉਂ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਭਾਰਤ ਡਾਟਾ ਕਾਲੋਨੀ ਬਣ ਸਕਦਾ ਹੈ |

ਪਿਛਲੀ ਖ਼ਬਰ ਏ.ਆਈ. ਸੰਮੇਲਨ ਦੀ ਸ਼ਸ਼ੀ ਥਰੂਰ ਵਲੋਂ ਸ਼ਲਾਘਾ <br/> ਅਗਲੀ ਖ਼ਬਰ ਸਰਕਾਰੀ ਕਾਲਜ ਲੜਕੀਆਂ 'ਚ 83ਵਾਂ ਖੇਡ ਮੇਲਾ ਧੂਮਧਾਮ ਨਾਲ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।