ਬੇਲਾਪੁਰ ਤੋਂ ਅਲੌਕਿਕ ਤੇ ਵਿਸ਼ਾਲ ਨਗਰ ਕੀਰਤਨ ਸਜਾਇਆ
ਨਵੀਂ ਮੁੰਬਈ ਤੋਂ ਸੁਰਿੰਦਰਪਾਲ ਸਿੰਘ ਵਰਪਾਲ ਦੀ ਵਿਸ਼ੇਸ਼ ਰਿਪੋਰਟ
ਨਵੀਂ ਮੁੰਬਈ (ਮਹਾਰਾਸ਼ਟਰ), 27 ਫਰਵਰੀ-ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੀ ਆਰੰਭਤਾ ਅੱਜ ਨਵੀਂ ਮੁੰਬਈ ਵਿਖੇ ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਨਾਲ ਮਹਾਰਾਸ਼ਟਰ ਸਰਕਾਰ ਵਲੋਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਦਿਸ਼ਾਂ-ਨਿਰਦੇਸ਼ਾਂ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਸਰਪ੍ਰਸਤ ਸ਼ਤਾਬਦੀ ਸਮਾਗਮ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਹੋਈ¢ਇਸ ਦÏਰਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੇਲਾਪੁਰ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜੈਕਾਰਿਆਂ ਦੀ ਗੂੰਜ 'ਚ ਅਲੌਕਿਕ ਅਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਕਰੀਬ 7 ਕਿਲੋਮੀਟਰ ਦੂਰ ਗੁਰਮਤਿ ਸਮਾਗਮਾਂ ਲਈ 200 ਏਕੜ 'ਚ ਤਿਆਰ ਕੀਤੇ ਗਏ ਪ੍ਰਭਾਵਸ਼ਾਲੀ ਮੁੱਖ ਪੰਡਾਲ ਉਵੇਂ ਮੈਦਾਨ, ਖਾਰਗਰ ਨਵੀਂ ਮੁੰਬਈ ਵਿਖੇ ਸਮਾਪਤ ਹੋਇਆ¢ ਇਸ ਮÏਕੇ ਬਾਬਾ ਹਰਨਾਮ ਸਿੰਘ ਖ਼ਾਲਸਾ ਮੁੱਖੀ ਦਮਦਮੀ ਟਕਸਾਲ ਤੇ ਪ੍ਰਧਾਨ ਸੰਤ ਸਮਾਜ, ਡਵੀਜ਼ਨਲ ਕਮਿਸ਼ਨਰ ਕÏਕਣ ਵਿਜੇ ਸੂਰਿਆਵੰਸ਼ੀ, ਚੇਅਰਮੈਨ ਜਸਪਾਲ ਸਿੰਘ ਸਿੱਧੂ, ਰਾਮੇਸ਼ਵਰ ਨਾਇਕ ਇੰਚਾਰਜ ਮੁੱਖ ਮੰਤਰੀ ਰਾਹਤ ਫੰਡ, ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਚਰਨਦੀਪ ਸਿੰਘ ਹੈਪੀ, ਕੈਬਨਿਟ ਮੰਤਰੀ ਗਿਰੀਸ਼ ਮਹਾਜਨ, ਸ਼ਰਦ ਰਾਮ ਡÏਲੇ ਤੋਂ ਇਲਾਵਾ ਨਵੀਂ ਮੁੰਬਈ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ, ਅਹੁਦੇਦਾਰ, ਸੰਤ ਮਹਾਂਪੁਰਖਾਂ ਅਤੇ ਵੱਡੀ ਗਿਣਤੀ 'ਚ ਆਈ ਸੰਗਤ ਨੇ ਸਤਿਕਾਰ ਸਹਿਤ ਹਾਜ਼ਰੀ ਭਰੀ ਅਤੇ ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ ਨਿਭਾਅ ਕੇ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ¢ਸ਼ਤਾਬਦੀ ਸਮਾਗਮਾਂ ਦÏਰਾਨ ਪੂਰਾ ਸ਼ਹਿਰ ਖ਼ਾਲਸਾਈ ਰੰਗ 'ਚ ਰੰਗਿਆ ਨਜ਼ਰ ਆ ਰਿਹਾ ਹੈ, ਵੱਖ-ਵੱਖ ਮਾਰਗਾਂ ਨੂੰ ਕੇਸਰੀ ਤੇ ਚਿੱਟੇ ਰੰਗ ਦੀਆਂ ਝੰਡੀਆਂ ਨਾਲ ਸਜਾਇਆ ਗਿਆ, ਚÏਕ ਚੁਰਾਹੇ ਦਿਲਕਸ਼ ਰÏਸ਼ਨੀਆਂ ਨਾਲ ਜਗਮਗ ਕਰ ਰਹੇ ਹਨ, ਸਵਾਗਤੀ ਗੇਟਾਂ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕਰਦੇ ਹੋਏ ਨਜਰ ਆ ਰਹੇ ਹਨ ਅਤੇ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਸਥਾਨਕ ਲੋਕਾਂ ਵਲੋਂ ਸੰਗਤ ਲਈ ਥਾਂ-ਥਾਂ 'ਤੇ ਲੰਗਰ ਲਗਾਏ ਗਏ ਸਨ |
ਅੱਜ ਮਰਯਾਦਾ ਅਨੁਸਾਰ ਆਰੰਭ ਹੋਣਗੇ ਇਤਿਹਾਸਿਕ ਸ਼ਤਾਬਦੀ ਸਮਾਗਮ-ਬਾਬਾ ਹਰਨਾਮ ਸਿੰਘ ਖ਼ਾਲਸਾ
ਗੁਰੂ ਤੇਗ਼ ਬਹਾਦੁਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੂਬਾ ਪੱਧਰੀ 2 ਰੋਜ਼ਾ ਗੁਰਮਤਿ ਸਮਾਗਮ 28 ਫਰਵਰੀ ਨੂੰ ਉਵੇਂ ਮੈਦਾਨ ਅੰਦਰ ਸਜੇ ਸੁੰਦਰ ਤੇ ਮੁੱਖ ਪੰਡਾਲ 'ਚ ਆਰੰਭ ਹੋਣਗੇ¢ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ ਨੇ ਦੱਸਿਆ ਕਿ ਇਨ੍ਹਾਂ ਇਤਿਹਾਸਕ ਸ਼ਹੀਦੀ ਸਮਾਗਮਾਂ ਦÏਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਗਮ 'ਚ ਹਾਜ਼ਰ ਸੰਗਤਾਂ ਨੂੰ ਆਨਲਾਈਨ ਵੀਡਿਓ ਰਾਹੀਂ ਸੰਬੋਧਨ ਕਰਨਗੇ, ਜਦਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮਹਾਰਾਸ਼ਟਰ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਵੀ ਸਮਾਗਮਾਂ 'ਚ ਵਿਸ਼ੇਸ਼ ਸਮੂਲੀਅਤ ਰਹੇਗੀ¢ ਇਸ ਤੋਂ ਇਲਾਵਾ ਸਿੱਖ, ਸਿਕਲੀਗਰ, ਬੰਜਾਰਾ, ਲਬਾਣਾ, ਮੋਹਿਆਲ, ਸਿੰਧੀ, ਵਾਲਮੀਕਿ, ਉਦਾਸਾਲ ਅਤੇ ਭਗਤ ਨਾਮਦੇਵ ਸੰਪ੍ਰਦਾਇ ਦੇ ਭਾਈਚਾਰਿਆਂ ਦੇ ਸੰਤ ਤੇ ਰਾਗੀ ਜਥੇਦਾਰ ਵੀ ਮÏਜੂਦ ਰਹਿਣਗੇ¢
ਮੁੰਬਈ 'ਚ ਖ਼ਾਲਸਾਈ ਪ੍ਰੰਪਰਾਵਾਂ ਨਾਲ ਆਰੰਭ ਹੋਈ 350 ਸਾਲਾ ਸ਼ਹੀਦੀ ਸ਼ਤਾਬਦੀ
ਅਜੀਤ ਡੈਸਕ
28-02-2026