25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਕੈਨੇਡਾ 'ਚ 'ਗਰੂਮਿੰਗ' ਗਰੋਹਾਂ ਵਲੋਂ ਪੰਜਾਬੀ ਲੜਕੀਆਂ ਦੇ ਜਿਨਸੀ ਸ਼ੋਸ਼ਣ ਦੀ ਖ਼ਬਰ ਮਾਪਿਆਂ ਲਈ ਚਿੰਤਾ ਦਾ ਵਿਸ਼ਾ <br/>

ਅਜੀਤ ਡੈਸਕ 28-02-2026
2025-26 'ਚ 'ਗਰੂਮਿੰਗ' ਗਰੋਹਾਂ ਵਲੋਂ ਵਿਸ਼ਵ ਭਰ 'ਚ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਵਧੀਆਂ
ਹਰਜਿੰਦਰ ਸਿੰਘ ਲਾਲ
ਖੰਨਾ, 27 ਫਰਵਰੀ-ਕੈਨੇਡਾ ਵਿਚ ਪੜ੍ਹਾਈ ਜਾਂ ਨੌਕਰੀ ਲਈ ਆਈਆਂ ਪੰਜਾਬੀ ਲੜਕੀਆਂ ਨੂੰ ''ਗਰੂਮਿੰਗ'' ਗਰੋਹਾਂ ਵਲੋਂ ਵੱਡੇ ਪੱਧਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਉਨ੍ਹਾਂ ਨੂੰ ਨੌਕਰੀ, ਕਿਰਾਏ ਵਿਚ ਛੋਟ ਜਾਂ ਨਕਦੀ ਵਰਗੇ ਲਾਲਚ ਦੇ ਕੇ ਜਿਣਸੀ ਸੰਬੰਧਾਂ ਲਈ ਮਜਬੂਰ ਕੀਤਾ ਜਾਂਦਾ ਹੈ | ਕਈ ਵਾਰ ਤਾਂ ਵਾਪਸ ਭਾਰਤ ਭੇਜਣ ਜਾਂ ਡਿਪੋਰਟ ਕਰਵਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ | ਇਸ ਕੰਮ ਵਿਚ ਮਕਾਨ ਮਾਲਕ, ਰੈਸਟੋਰੈਂਟਾਂ ਦੇ ਮੈਨੇਜਰ ਅਤੇ ਕਈ ਵਾਰ ਕੰਪਨੀ ਵਾਲੇ ਵੀ ਸ਼ਾਮਿਲ ਹੁੰਦੇ ਹਨ | ਹਿੰਦੀ ਦੇ ਇਕ ਪ੍ਰਸਿੱਧ ਅਖ਼ਬਾਰ ਦੀ ਆਨਲਾਈਨ ਸਾਈਟ ਉਤੇ 'ਦੀ ਕੌਰ ਮੂਵਮੈਂਟ' ਨਾਂਅ ਦੀ ਸੰਸਥਾ ਦੀ ਸੰਸਥਾਪਕ ਗੁਰਪ੍ਰੀਤ ਕੌਰ ਵਲੋਂ ਰੇਡੀਓ 'ਤੇ ਕੀਤੇ ਖ਼ੁਲਾਸੇ ਦੇ ਆਧਾਰ 'ਤੇ ਦਿੱਤੀ ਇਸ ਜਾਣਕਾਰੀ ਨੇ ਵਿਸ਼ਵ ਭਰ ਵਿਚ ਤਰਥਲੀ ਮਚਾ ਦਿੱਤੀ ਹੈ ਅਤੇ ਮਾਪਿਆਂ ਨੂੰ ਫ਼ਿਕਰ ਵਿਚ ਪਾ ਦਿੱਤਾ ਹੈ | ਅਜਿਹੇ ਗਰੁੱਪ ਸਰੀ ਅਤੇ ਟੋਰਾਂਟੋ ਵਿਚ ਕੰਮ ਕਰਦੇ ਹਨ | ਗੁਰਪ੍ਰੀਤ ਨੇ ਕਿਹਾ ਕਿ ਭਾਰਤੀ ਲੜਕੀਆਂ ਤਾਂ ਬਦਨਾਮੀ ਦੇ ਡਰੋ ਚੁੱਪ ਰਹਿੰਦੀਆਂ ਹਨ, ਜਦਕਿ ਕੈਨੇਡੀਅਨ ਲੜਕੀਆਂ ਸਾਹਮਣੇ ਆਉਂਦੀਆਂ ਹਨ |
ਕੈਨੇਡਾ ਦਾ ਇਹ ਖ਼ੁਲਾਸਾ ਪਹਿਲਾ ਖ਼ੁਲਾਸਾ ਨਹੀਂ
ਕਰੀਬ ਇਕ ਮਹੀਨਾ ਪਹਿਲਾਂ 26 ਜਨਵਰੀ, 2026 ਨੂੰ ਵੀ ਕੈਨੇਡਾ ਦੀ ਹੈਲਟਨ ਰਿਜਨਲ ਪੁਲਿਸ ਸਰਵਿਸ ਨੇ 47 ਸਾਲਾ ਤੇਜਿੰਦਰ ਸਿੰਘ ਧਾਲੀਵਾਲ ਨੂੰ ਗਿ੍ਫ਼ਤਾਰ ਕੀਤਾ ਸੀ, ਬਾਅਦ ਵਿਚ ਉਹ ਜ਼ਮਾਨਤ 'ਤੇ ਰਿਹਾਅ ਹੋ ਗਿਆ ਸੀ ਪਰ ਉਸ 'ਤੇ ਆਨਲਾਈਨ ਨੌਕਰੀ ਦੇ ਇਸ਼ਤਿਹਾਰ ਦੇ ਕੇ ਲੜਕੀਆਂ ਨੂੰ ਜਿਣਸੀ ਸ਼ੋਸ਼ਣ ਲਈ ਨਿਸ਼ਾਨਾ ਬਣਾਉਣ ਦੇ ਦੋਸ਼ ਲੱਗੇ ਸਨ | ਇਹ ਵਿਅਕਤੀ ਫ਼ਰਜ਼ੀ ਕੰਪਨੀ ਦਾ ਮਾਲਕ ਬਣ ਕੇ ਆਨਲਾਈਨ ਨੌਕਰੀਆਂ ਦੇ ਇਸ਼ਤਿਹਾਰਾਂ ਵਿਚ ਸਿਰਫ਼ ਅÏਰਤ ਉਮੀਦਵਾਰਾਂ ਨੂੰ ਅਪਲਾਈ ਕਰਨ ਲਈ ਕਹਿੰਦਾ ਸੀ | ਬਾਅਦ ਵਿਚ ਇੰਟਰਵਿਊ ਦੇ ਬਹਾਨੇ ਉਹ ਕੁੜੀਆਂ ਨੂੰ ਸੁੰਨਸਾਨ ਥਾਵਾਂ 'ਤੇ ਲੈ ਜਾਂਦਾ ਸੀ, ਉਨ੍ਹਾਂ ਨੂੰ ਸਰੀਰਕ ਸੰਬੰਧ ਬਣਾਉਣ ਲਈ ਜ਼ਬਰਦਸਤੀ ਮਜ਼ਬੂਰ ਕਰਦਾ ਸੀ | ਪੁਲਿਸ ਨੇ ਹੈਲਟਨ ਰਿਜਨਲ ਪੁਲਿਸ ਫੋਰਸ ਦੀ ਮਦਦ ਨਾਲ ਉਸ ਨੂੰ ਉਸ ਵੇਲੇ ਗਿ੍ਫ਼ਤਾਰ ਕੀਤਾ ਜਦੋਂ ਦੋ ਕੁੜੀਆਂ ਨੇ ਉਸ ਦੀ ਸ਼ਿਕਾਇਤ ਕੀਤੀ ਸੀ | ਭਾਵੇ ਕੈਨੇਡੀਅਨ ਅਧਿਕਾਰੀਆਂ ਨੇ 2025 ਵਿਚ ਅਜਿਹੇ ਗਰੁੱਪਾਂ ਨੂੰ ਫੜਨ ਲਈ ਆਨਲਾਈਨ ਨਿਗਰਾਨੀ ਵਧਾਈ ਹੈ ਪਰ ਅਜਿਹੇ ਮਾਮਲੇ ਆਮ ਤੌਰ 'ਤੇ ਜਬਰ ਜਨਾਹ ਵਰਗੀ ਘਟਨਾ ਵਾਪਰਨ 'ਤੇ ਹੀ ਸਾਹਮਣੇ ਆਉਂਦੇ ਹਨ | ਪ੍ਰਵਾਸੀ ਲੜਕੀਆਂ ਨਾਲ ਅਜਿਹਾ ਸਿਰਫ਼ ਕੈਨੇਡਾ ਵਿਚ ਹੀ ਨਹੀਂ ਸਗੋਂ ਦੇਸ਼ਾਂ ਵਿਚ ਵੀ ਹੋ ਰਿਹਾ ਹੈ |
ਆਸਟ੍ਰੇਲੀਆ ਅਤੇ ਯੂਰਪ 'ਚ ਆਨਲਾਈਨ ਤੇ ਆਫਲਾਈਨ ਸ਼ੋਸ਼ਣ
ਬੀ.ਬੀ.ਸੀ. ਦੀ ਇਕ ਰਿਪੋਰਟ ਅਨੁਸਾਰ ਮਰਦ ਡਿਸਕੌਰਡ ਵਰਗੇ ਐਪਾਂ ਰਾਹੀਂ ਲੜਕੀਆਂ ਨੂੰ ਫਸਾ ਕੇ ਜਿਨਸੀ ਅਪਰਾਧ ਲਈ ਮਜ਼ਬੂਰ ਕਰਦੇ ਹਨ | ਇਸ ਬਾਰੇ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਚਿਤਾਵਨੀ ਵੀ ਜਾਰੀ ਕੀਤੀ ਸੀ, ਜਦੋਂਕਿ ਯੂਰਪ ਵਿਚ 2025 ਵਿਚ ਯੂ. ਐਨ. ਦੀ ਰਿਪੋਰਟ ਸੀ ਕਿ ਪ੍ਰਵਾਸੀਆਂ ਨੂੰ ਜਬਰ ਅਤੇ ਜਿਣਸੀ ਅਪਰਾਧਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇੰਟਰਪੋਲ ਨੇ ਜਨਵਰੀ 2026 ਵਿਚ ਗਲੋਬਲ ਆਪਰੇਸ਼ਨ ਰਾਹੀਂ 4,400 ਸੰਭਾਵਿਤ ਪੀੜਤਾਂ ਨੂੰ ਬਚਾਇਆ ਸੀ |
ਕੀ ਕਰਨ ਬੱਚਿਆਂ ਦੇ ਮਾਪੇ
ਇਸ ਸਥਿਤੀ ਨੂੰ ਦੇਖਦਿਆਂ ਹੋਇਆ ਵਿਦੇਸ਼ ਪੜ੍ਹਨ ਜਾਣ ਵਾਲੇ ਛੋਟੀ ਉਮਰ ਦੇ ਬੱਚਿਆਂ ਖ਼ਾਸ ਕਰ ਲੜਕੀਆਂ ਦੇ ਮਾਪਿਆਂ ਨੂੰ ਕੁੱਝ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ | ਪਹਿਲੀ ਗੱਲ ਉਹ ਵਿਅਕਤੀ ਆਪਣੀ ਕੁੜੀਆਂ ਨੂੰ ੂ ਵਿਦੇਸ਼ ਪੜ੍ਹਨ ਲਈ ਨਾ ਭੇਜਣ ਜਿਹੜੇ ਉਨ੍ਹਾਂ ਕੋਲ ਕੰਮ ਨਾ ਹੋਣ ਦੀ ਸੂਰਤ ਵਿਚ ਇਥੋਂ ਪੈਸੇ ਨਹੀਂ ਭੇਜ ਸਕਦੇ | ਦੂਜਾ ਕੁੜੀਆਂ ਨੂੰ ਇਸ ਸਥਿਤੀ ਬਾਰੇ ਪੂਰੀ ਤਰ੍ਹਾਂ ਕੌਂਸਲਿੰਗ ਕਰ ਕੇ ਹੀ ਭੇਜਿਆ ਜਾਵੇ | ਚੰਗਾ ਹੋਵੇ ਕਿ ਲੜਕੀ ਦੇ ਨਜ਼ਦੀਕੀ ਰਿਸ਼ਤੇਦਾਰ ਉਥੇ ਹੋਣ ਜਾਂ ਫਿਰ ਉਸ ਦੇ ਮਾਪਿਆਂ ਵਿਚੋਂ ਵੀ ਕੋਈ ਨਾਲ ਜਾ ਸਕਦਾ ਹੋਵੇ |

ਪਿਛਲੀ ਖ਼ਬਰ ਏਅਰ ਏਸ਼ੀਆ 'ਅੰਮਿ੍ਤਸਰ-ਕੁਆਲਾਲੰਪੁਰ' ਲਈ 28 ਮਾਰਚ ਤੋਂ ਰੋਜ਼ਾਨਾ ਭਰੇਗੀ ਉਡਾਣਾਂ <br/> ਅਗਲੀ ਖ਼ਬਰ ਉੱਘੇ ਸਿੱਖ ਵਿਦਵਾਨ ਭਾਈ ਹਰਸਿਮਰਨ ਸਿੰਘ ਦਾ ਸਸਕਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।