ਨਵੀਂ ਦਿੱਲੀ, 27 ਫਰਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਤੀਜੇ ਕਾਰਜਕਾਲ 'ਚ ਸੁਧਾਰਾਂ ਨੂੰ ਰਫ਼ਤਾਰ ਦੇਣ ਲਈ ਸਾਰੇ ਕੇਂਦਰੀ ਮੰਤਰੀਆਂ ਨੂੰ ਅਗਲੀ ਕੈਬਨਿਟ ਬੈਠਕ 'ਚ ਆਪੋ-ਆਪਣੇ ਮੰਤਰਾਲੇ ਨਾਲ ਜੁੜੇ ਵੱਡੇ ਸੁਧਾਰ ਨਿੱਜੀ ਤੌਰ 'ਤੇ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ | ਇਹ ਰਿਪੋਰਟ 2 ਮਾਰਚ ਤੱਕ ਜਮ੍ਹਾਂ ਕੀਤੇ ਜਾਣ ਦਾ ਨਿਰਦੇਸ਼ ਦਿੱਤਾ ਗਿਆ ਜੋ ਰਹਿਣ-ਸਹਿਣ 'ਚ ਆਸਾਨੀ ਅਤੇ ਕਾਰੋਬਾਰ ਕਰਨ 'ਚ ਆਸਾਨੀ 'ਤੇ ਕੇਂਦਰਿਤ ਹੋਵੇਗੀ | ਕੈਬਨਿਟ ਸਕੱਤਰੇਤ ਵਲੋਂ ਇਕ ਫਾਰਮ ਜਾਰੀ ਕੀਤਾ ਗਿਆ, ਜਿਸ 'ਚ ਸਾਰੇ ਮੰਤਰੀਆਂ ਨੂੰ ਸੁਧਾਰ, ਲਾਗੂ ਕਰਨ ਦਾ ਸਮਾਂ ਅਤੇ ਜਨਤਾ 'ਤੇ ਪੈਣ ਵਾਲੇ ਅਸਰ ਬਾਰੇ ਸਾਰੀ ਤਫਸੀਲ ਦੇਣੀ ਪਵੇਗੀ | ਇਸ 'ਚ ਮੁੱਖ ਤੌਰ 'ਤੇ ਕਾਨੂੰਨਾਂ, ਨੀਤੀਆਂ, ਨੋਟੀਫਿਕੇਸ਼ਨਾਂ, ਨੇਮਾਂ 'ਚ ਲੋਕਾਂ ਨੂੰ ਧਿਆਨ 'ਚ ਰੱਖ ਕੇ ਕੀਤੇ ਸੁਧਾਰਾਂ 'ਤੇ ਫੋਕਸ ਕੀਤਾ ਜਾਵੇਗਾ | ਮੰਤਰੀਆਂ ਨੂੰ ਚਾਰ ਵਰਗਾਂ ਤਹਿਤ ਤਿੰਨ ਸੁਧਾਰ ਅਤੇ ਉਸ ਦਾ ਅਸਰ ਬਾਰੇ ਰਿਪੋਰਟ ਤਿਆਰ ਕਰਨੀ ਹੋਵੇਗੀ |