'ਫੋਰਟੀਫਾਈਡ' ਚੌਲ ਦੀ ਸਪਲਾਈ ਅਸਥਾਈ ਰੂਪ 'ਚ ਰੋਕੀ
ਕੁੱਲਗੜ੍ਹੀ (ਫ਼ਿਰੋਜ਼ਪੁਰ), 27 ਫਰਵਰੀ (ਸੁਖਜਿੰਦਰ ਸਿੰਘ ਸੰਧੂ)-ਕੇਂਦਰ ਸਰਕਾਰ ਨੇ ਪੰਜਾਬ ਦੇ ਉਦਯੋਗ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਮਨਜ਼ੂਰ ਕਰਦੇ ਹੋਏ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਅਤੇ ਹੋਰ ਭਲਾਈ ਯੋਜਨਾਵਾਂ ਹੇਠ ਫੋਰਟੀਫਾਈਡ ਚੌਲ ਦੀ ਸਪਲਾਈ ਨੂੰ ਅਸਥਾਈ ਤÏਰ 'ਤੇ ਰੋਕਣ ਦਾ ਫ਼ੈਸਲਾ ਕੀਤਾ ਹੈ¢ ਇਸ ਫ਼ੈਸਲੇ ਨਾਲ ਪੰਜਾਬ ਦੇ ਚੌਲ ਉਦਯੋਗ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਪੰਜਾਬ ਰਾਈਸ ਇੰਡਸਟਰੀ ਨੇ ਇਸ ਫ਼ੈਸਲੇ ਸਵਾਗਤ ਕੀਤਾ ਹੈ¢ ਇਸ ਮਾਮਲੇ ਵਿਚ ਸੰਵੇਦਨਸ਼ੀਲ ਰਵੱਈਆ ਅਪਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਕੈਬਨਿਟ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਖਾਦ ਤੇ ਜਨ ਵੰਡ ਮੰਤਰਾਲਾ (ਭਾਰਤ ਸਰਕਾਰ) ਅਤੇ ਪੰਜਾਬ ਸਰਕਾਰ ਦੇ ਚੀਫ਼ ਸੈਕਟਰੀ ਤੇ ਡਾਇਰੈਕਟਰ ਫੂਡ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ, ਜਿਨ੍ਹਾਂ ਨੇ ਮਿੱਲਰਾਂ ਦੀਆਂ ਚਿੰਤਾਵਾਂ ਅਤੇ ਸਮੱਸਿਆਵਾਂ ਨੂੰ ਮਜ਼ਬੂਤੀ ਨਾਲ ਕੇਂਦਰ ਸਰਕਾਰ ਅੱਗੇ ਰੱਖਿਆ¢ ਇਸ ਸੰਬੰਧੀ ਗੱਲਬਾਤ ਕਰਦਿਆਂ ਬਾਸਮਤੀ ਚÏਲ ਮਿੱਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਅਤੇ ਪੰਜਾਬ ਰਾਈਸ ਇੰਡਸਟਰੀ ਦੇ ਉਪ ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਦੱਸਿਆ ਕਿ ਫੋਰਟੀਫਾਈਡ ਰਾਈਸ ਕਰਨਲ ਸੰਬੰਧੀ ਪੰਜਾਬ ਵਿਚ ਕਾਫ਼ੀ ਸਮੇਂ ਤੋਂ ਕਈ ਤਕਨੀਕੀ ਅਤੇ ਪ੍ਰਬੰਧਕੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਸਨ¢ ਇਸ ਦੇ ਨਾਲ ਹੀ ਕਾਲਾਬਾਜ਼ਾਰੀ ਅਤੇ ਗ਼ਲਤ ਵਰਤੋਂ ਦੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ, ਜਿਸ ਨਾਲ ਚੌਲ ਉਦਯੋਗ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਸੀ¢ ਇਸ ਸੰਦਰਭ ਵਿਚ ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਬਿੰਟਾ ਦੀ ਅਗਵਾਈ ਵਿਚ ਇਕ ਡੈਲੀਗੇਸ਼ਨ ਨੇ ਕੇਂਦਰੀ ਕੈਬਨਿਟ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ ਸੀ, ਜਿਸ ਦÏਰਾਨ ਮਿੱਲਰਾਂ ਦੀਆਂ ਮੁਸ਼ਕਲਾਂ ਵਿਸਥਾਰ ਨਾਲ ਰੱਖੀਆਂ ਗਈਆਂ ਅਤੇ ਮੰਤਰੀ ਵਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਇਸ ਮਾਮਲੇ ਦਾ ਜਲਦੀ ਹੀ ਢੁਕਵਾਂ ਹੱਲ ਕੱਢਿਆ ਜਾਵੇਗਾ¢ ਬਾਲੀ ਅਤੇ ਜੋਸਨ ਨੇ ਦੱਸਿਆ ਕਿ ਹੁਣ ਕੇਂਦਰ ਸਰਕਾਰ ਵਲੋਂ ਜਾਰੀ ਪੱਤਰ ਅਨੁਸਾਰ ਫੋਰਟੀਫਾਈਡ ਚੌਲ ਦੀ ਸਪਲਾਈ ਅਸਥਾਈ ਤÏਰ 'ਤੇ ਸਸਪੈਂਡ ਕਰ ਦਿੱਤੀ ਗਈ ਹੈ ਅਤੇ ਨਵੇਂ ਸੈਸ਼ਨ 2026-27 ਤੋਂ ਸਿਰਫ਼ ਗੈਰ-ਫੋਰਟੀਫਾਈਡ ਚੌਲ ਦੀ ਹੀ ਡਲਿਵਰੀ ਲਈ ਜਾਵੇਗੀ¢ ਉਨ੍ਹਾਂ ਦੱਸਿਆ ਕਿ 2025-26 ਅਤੇ 2024-25 ਦੀਆਂ ਬਕਾਇਆ ਪ੍ਰਾਪਤੀਆਂ ਲਈ ਰਾਜ ਸਰਕਾਰਾਂ ਆਪਣੀ ਸਹੂਲਤ ਅਨੁਸਾਰ ਫੋਰਟੀਫਾਈਡ ਜਾਂ ਗੈਰ-ਫੋਰਟੀਫਾਈਡ ਚੌਲ ਦੀ ਸਪਲਾਈ ਕਰ ਸਕਦੀਆਂ ਹਨ¢ ਹਾਲਾਂਕਿ 2025-26 (ਰਬੀ) ਤੋਂ ਅੱਗੇ ਸਿਰਫ਼ ਗੈਰ-ਫੋਰਟੀਫਾਈਡ ਚੌਲ ਦੀ ਹੀ ਖ਼ਰੀਦ ਕੀਤੀ ਜਾਵੇਗੀ¢ ਕੇਂਦਰੀ ਭੰਡਾਰ ਵਿਚ ਮÏਜੂਦ ਫੋਰਟੀਫਾਈਡ ਚੌਲ ਦਾ ਵੰਡ ਮÏਜੂਦਾ ਸਟਾਕ ਖ਼ਤਮ ਹੋਣ ਤੱਕ ਜਾਰੀ ਰਹੇਗਾ¢ ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਗੁਦਾਮਾਂ 'ਚ ਥਾਂ ਦੀ ਭਾਰੀ ਕਮੀ ਵੀ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ¢ ਮÏਜੂਦਾ ਸਮੇਂ ਵਿਚ ਲਗਭਗ 70 ਲੱਖ ਮੀਟਰਿਕ ਟਨ ਚੌਲ ਦੀ ਡਲਿਵਰੀ ਬਾਕੀ ਹੈ, ਜਿਸ ਲਈ ਹਰ ਮਹੀਨੇ ਘੱਟੋ-ਘੱਟ 20 ਲੱਖ ਮੀਟਰਿਕ ਟਨ ਚੌਲ ਮੂਵਮੈਂਟ ਦੀ ਲੋੜ ਹੈ, ਪ੍ਰੰਤੂ ਪਿਛਲੇ ਮਹੀਨਿਆਂ ਵਿਚ ਕੇਵਲ 4 ਲੱਖ ਮੀਟਰਿਕ ਟਨ ਤੋਂ ਵੀ ਘੱਟ ਮੂਵਮੈਂਟ ਹੋਈ ਹੈ, ਜਿਸ ਨਾਲ ਮਿੱਲਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ¢ ਇਸ ਸਾਲ ਕੇਂਦਰ ਸਰਕਾਰ ਵਲੋਂ ਪੰਜਾਬ ਤੋਂ ਕੇਂਦਰੀ ਪੂਲ ਲਈ ਕੁੱਲ 102 ਲੱਖ ਮੈਟਿ੍ਕ ਟਨ ਚÏਲ ਸਪੁਰਦ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ¢ ਇਸ ਵਿਚੋਂ 20 ਲੱਖ ਮੈਟਿ੍ਕ ਟਨ ਸੁਧਾਰੇ ਹੋਏ ਚÏਲ (10 ਫ਼ੀਸਦੀ ਟੁੱਟੇ ਹੋਏ) ਦੇਣੇ ਸਨ, ਜਦਕਿ ਬਾਕੀ 82 ਲੱਖ ਮੈਟਿ੍ਕ ਟਨ ਫੋਰਟੀਫਾਈਡ ਚÏਲ ਸਪਲਾਈ ਕਰਨੇ ਸਨ¢ ਹੁਣ ਤੱਕ ਕਰੀਬ 40 ਲੱਖ ਮੈਟਿ੍ਕ ਟਨ ਚÏਲ, ਜੋ ਕਿ ਕੁੱਲ ਟਾਰਗੇਟ ਦਾ ਲਗਭਗ 39 ਫ਼ੀਸਦੀ ਬਣਦਾ ਹੈ, ਕੇਂਦਰੀ ਪੂਲ ਵਿਚ ਜਮ੍ਹਾ ਕਰਵਾਇਆ ਜਾ ਚੁੱਕਾ ਹੈ¢ ਹਾਲਾਂਕਿ, ਮੂਵਮੈਂਟ ਦੀ ਰਫ਼ਤਾਰ ਸੁਸਤ ਹੋਣ ਕਾਰਨ ਅਜੇ ਵੀ ਲਗਭਗ 60 ਲੱਖ ਮੈਟਿ੍ਕ ਟਨ ਚÏਲ ਪੰਜਾਬ ਦੇ ਗੋਦਾਮਾਂ ਵਿਚ ਪਿਆ ਹੋਇਆ ਹੈ¢
ਪੰਜਾਬ ਚੌਲ ਉਦਯੋਗ ਵਲੋਂ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਸਵਾਗਤ <br/>
ਅਜੀਤ ਡੈਸਕ
28-02-2026