24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸਰਕਾਰ ਵਲੋਂ ਬੱਸਾਂ ਵਿਚ 'ਲਾਈਵ ਟ੍ਰੈਕਿੰਗ' ਲਾਜ਼ਮੀ ਕਰਨ ਵੱਲ ਕਦਮ ਤੇਜ਼

ਅਜੀਤ ਡੈਸਕ 28-02-2026
ਹਾਈ ਕੋਰਟ ਨੇ ਮੰਗੀ ਪ੍ਰਗਤੀ ਰਿਪੋਰਟ
ਚੰਡੀਗੜ੍ਹ, 27 ਫ਼ਰਵਰੀ (ਸੰਦੀਪ ਕੁਮਾਰ ਮਾਹਨਾ)–ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਦੀ ਜਨਤਕ ਆਵਾਜਾਈ ਪ੍ਰਣਾਲੀ ਨੂੰ ਹੋਰ ਸੁਰੱਖਿਅਤ ਅਤੇ ਪਾਰਦਰਸ਼ੀ ਬਣਾਉਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ | ਸੂਬਾ ਸਰਕਾਰ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ 'ਨਿਰਭਯਾ' ਢਾਂਚੇ ਤਹਿਤ ਬੱਸਾਂ ਵਿਚ 'ਵਾਹਨ ਸਥਾਨ ਟਰੈਕਿੰਗ ਡਿਵਾਈਸ' (ਵੀ.ਐਲ.ਟੀ.ਡੀ.) ਪ੍ਰੋਜੈਕਟ ਨੂੰ ਪੂਰੇ ਪੈਮਾਨੇ 'ਤੇ ਲਾਗੂ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ | ਇਸ ਮਾਮਲੇ ਦੀ ਸੁਣਵਾਈ ਜਸਟਿਸ ਕੁਲਦੀਪ ਤਿਵਾੜੀ ਦੀ ਸਿੰਗਲ ਬੈਂਚ ਅੱਗੇ ਹੋਈ | ਸੁਣਵਾਈ ਦੌਰਾਨ ਸੂਬਾ ਸਰਕਾਰ ਵਲੋਂ ਦਾਇਰ ਹਲਫ਼ਨਾਮੇ 'ਚ ਦੱਸਿਆ ਗਿਆ ਕਿ ਪ੍ਰੋਜੈਕਟ ਲਈ ਲਾਗੂ ਕਰਨ ਵਾਲੀ ਏਜੰਸੀ ਦੀ ਚੋਣ ਕਰ ਲਈ ਗਈ ਹੈ, ਬੈਕਐਂਡ ਸਿਸਟਮ ਦਾ ਵਿਕਾਸ ਜਾਰੀ ਹੈ ਅਤੇ ਕਮਾਂਡ ਅਤੇ ਕੰਟਰੋਲ ਸੈਂਟਰ ਸਥਾਪਤ ਕੀਤਾ ਜਾ ਚੁੱਕਾ ਹੈ | ਇਹ ਹਲਫ਼ਨਾਮਾ ਸਟੇਟ ਟਰਾਂਸਪੋਰਟ ਕਮਿਸ਼ਨਰ ਅਤੇ ਆਈ.ਏ.ਐਸ ਅਧਿਕਾਰੀ ਪ੍ਰਨੀਤ ਸ਼ੇਰਗਿੱਲ ਵਲੋਂ ਦਾਇਰ ਕੀਤਾ ਗਿਆ | ਇਸ 'ਚ ਕਿਹਾ ਗਿਆ ਕਿ ਨਿਰਭਯਾ ਯੋਜਨਾ ਅਧੀਨ ਵੀ.ਐਲ.ਟੀ.ਡੀ. ਸਿਸਟਮ ਨੂੰ ਲਾਗੂ ਕਰਨ ਲਈ 'ਸੈਂਟਰ ਫ਼ਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ' (ਸੀ-ਡੈਕ) ਨੂੰ ਲਾਗੂ ਕਰਨ ਵਾਲੀ ਏਜੰਸੀ ਨਿਯੁਕਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਹਾਈ ਕੋਰਟ ਨੇ ਪੀ.ਐਸ.ਪੀ.ਸੀ.ਐਲ. ਦੀਆਂ ਜਾਇਦਾਦਾਂ ਦੀ ਵਿਕਰੀ 'ਤੇ ਲਗਾਈ ਰੋਕ <br/> ਅਗਲੀ ਖ਼ਬਰ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।