ਅੰਮਿ੍ਤਸਰ, 28 ਫਰਵਰੀ (ਜਸਵੰਤ ਸਿੰਘ ਜੱਸ)-ਪ੍ਰਸਿੱਧ ਸੂਫ਼ੀ ਗਾਇਕ ਅਤੇ ਸਾਬਕਾ ਸੰਸਦ ਮੈਂਬਰ ਹੰਸ ਰਾਜ ਹੰਸ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਦਸਤਾਰ ਵੀ ਬੰਨੀ ਹੋਈ ਸੀ | ਦਰਸ਼ਨ ਕਰਨ ਉਪਰੰਤ ਉਨ੍ਹਾਂ ਸੂਚਨਾ ਕੇਂਦਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਘਰ ਦਰਸ਼ਨ ਕਰਕੇ ਜੋ ਮਨ ਨੂੰ ਸਕੂਨ ਮਿਲਿਆ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ | ਹੰਸ ਨੇ ਕਿਹਾ ਕਿ ਸੰਗੀਤ ਹੀ ਮੇਰੀ ਜ਼ਿੰਦਗੀ ਹੈ | ਫ਼ਿਲਮਾਂ ਵਿਚ ਅਦਾਕਾਰੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਪਹਿਲਾਂ ਪਹਿਲ ਮੈਂ ਕਈ ਫ਼ਿਲਮਾਂ ਵਿਚ ਹੀਰੋ ਦੇ ਕਿਰਦਾਰ ਨਿਭਾਉਂਦਾ ਰਿਹਾ ਹਾਂ ਪਰ ਹੁਣ ਵੀ ਜੇਕਰ ਕਿਸੇ ਫ਼ਿਲਮ ਵਿਚ ਚੰਗੇ ਕਿਰਦਾਰ ਦੀ ਪੇਸ਼ਕਸ਼ ਆਈ ਤਾਂ ਜ਼ਰੂਰ ਕਰਾਂਗਾ | ਸ਼ਬਦ ਕੀਰਤਨ ਪ੍ਰੰਪਰਾ ਬਾਰੇ ਉਨ੍ਹਾਂ ਕਿਹਾ ਕਿ ਪੁਰਾਤਨ ਗੁਰਬਾਣੀ ਸ਼ਬਦ ਕੀਰਤਨ ਜੋ ਸੁਰ 'ਚ ਹੋਵੇ, ਉਸ ਨਾਲ ਮਨ ਨੂੰ ਬਹੁਤ ਸਕੂਨ ਮਿਲਦਾ ਹੈ | ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰੰਘ ਰੂਬੀ ਅਟਾਰੀ, ਸ਼ੋ੍ਰਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਤੇ ਬੁਲਾਰੇ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਤੇ ਪਰਵਿੰਦਰਜੀਤ ਸਿੰਘ ਵੀ ਸਨ |